Sooryavanshi 2 ਤੋਂ ਲੈ ਕੇ Bhool Bhulaiyaa 2 ਤੱਕ, ਬਾਲੀਵੁੱਡ ਦੀਆਂ ਇਨ੍ਹਾਂ ਵੱਡੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਹੋ ਗਿਆ ਐਲਾਨ

Bollywood

1/8
ਮਹਾਰਾਸ਼ਟਰ ਵਿੱਚ ਸਿਨੇਮਾਘਰਾਂ ਦੇ ਖੁੱਲ੍ਹਣ ਦੇ ਨਾਲ, ਬਹੁਤ ਸਾਰੇ ਵੱਡੇ ਬਜਟ ਦੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਸ ਸੂਚੀ ਵਿੱਚ ਅਕਸ਼ੈ ਕੁਮਾਰ ਦੀ 'ਸੂਰਯਵੰਸ਼ੀ', ਕਾਰਤਿਕ ਆਰੀਅਨ ਦੀ 'ਭੁੱਲ ਭੁਲਈਆ 2' ਤੇ ਸ਼ਾਹਿਦ ਕਪੂਰ ਦੀ 'ਜਰਸੀ' ਸ਼ਾਮਲ ਹਨ। ਹੇਠਾਂ ਦਿੱਤੀ ਸਲਾਈਡ ਵਿੱਚ ਆਉਣ ਵਾਲੀਆਂ ਬਾਲੀਵੁੱਡ ਫਿਲਮਾਂ ਦੀ ਪੂਰੀ ਸੂਚੀ ਵੇਖੋ।
2/8
ਸ਼ਰਜ ਫਿਲਮਜ਼ ਇੱਕ ਹੋਰ ਵੱਡੇ ਬਜਟ ਦੀ ਫਿਲਮ 'ਪ੍ਰਿਥਵੀਰਾਜ' 21 ਜਨਵਰੀ, 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਸੁਪਰਸਟਾਰ ਅਕਸ਼ੈ ਕੁਮਾਰ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਮਾਨੁਸ਼ੀ ਛਿੱਲਰ ਨੇ ਇਸ ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਫਿਲਮ ਵਿੱਚ ਸੰਜੇ ਦੱਤ ਤੇ ਸੋਨੂੰ ਸੂਦ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਪ੍ਰਿਥਵੀਰਾਜ ਚੌਹਾਨ ਦੀ ਬਾਇਓਪਿਕ ਹੈ।
3/8
ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਸਟਾਰਰ ਫਿਲਮ ਹੀਰੋਪੰਤੀ-2 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।
4/8
ਅਜੇ ਦੇਵਗਨ, ਰਕੁਲਪ੍ਰੀਤ ਤੇ ਅਮਿਤਾਭ ਬੱਚਨ ਸਟਾਰਰ ਫਿਲਮ 'MAY DAY' 29 ਅਪ੍ਰੈਲ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
5/8
ਸ਼ਾਹਿਦ ਕਪੂਰ ਤੇ ਮ੍ਰੁਣਾਲ ਠਾਕੁਰ ਦੀ ਫਿਲਮ 'ਜਰਸੀ' 31 ਦਸੰਬਰ 2021 ਨੂੰ ਰਿਲੀਜ਼ ਹੋਵੇਗੀ।
6/8
ਰਣਬੀਰ ਕਪੂਰ, ਵਾਣੀ ਕਪੂਰ ਤੇ ਸੰਜੇ ਦੱਤ ਦੀ ਜੋੜੀ ਜਲਦੀ ਹੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਹ ਤਿੰਨੋਂ ਫਿਲਮ 'ਸ਼ਮਸ਼ੇਰਾ' 'ਚ ਇਕੱਠੇ ਨਜ਼ਰ ਆਉਣਗੇ। ਇਹ ਫਿਲਮ 18 ਮਾਰਚ, 2022 ਨੂੰ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਅਤੇ ਵਾਣੀ ਕਪੂਰ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਬ੍ਰਦਰਜ਼ ਤੇ ਅਗਨੀਪਥ ਫੇਮ ਕਰਨ ਮਲਹੋਤਰਾ ਨੇ ਕੀਤਾ ਹੈ।
7/8
ਕਾਰਤਿਕ ਆਰੀਅਨ ਸਟਾਰਰ ਫਿਲਮ 'ਭੂਲ ਭੁਲਈਆ 2' 25 ਮਾਰਚ 22 ਨੂੰ ਰਿਲੀਜ਼ ਹੋਵੇਗੀ।
8/8
ਆਮਿਰ ਖਾਨ ਸਟਾਰਰ ਫਿਲਮ ਲਾਲ ਸਿੰਘ ਚੱਢਾ 14 ਫਰਵਰੀ 2022 ਨੂੰ ਰਿਲੀਜ਼ ਹੋਵੇਗੀ।
Sponsored Links by Taboola