Salman Khan: ਸਲਮਾਨ ਖਾਨ ਦੀ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਬਾਕਸ ਆਫਿਸ 'ਤੇ ਨਿਕਲਿਆ ਦਮ, 7ਵੇਂ ਦਿਨ ਦੀ ਕਮਾਈ ਸ਼ਰਮਨਾਕ
ਸਲਮਾਨ ਖਾਨ ਦੀ ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੁਰੂਆਤ ਉਸ ਦੀ ਪਿਛਲੀ ਈਦ ਰਿਲੀਜ਼ ਦੇ ਮੁਕਾਬਲੇ ਖਾਸ ਨਹੀਂ ਸੀ। ਹਾਲਾਂਕਿ ਫਿਲਮ ਨੇ ਵੀਕੈਂਡ 'ਤੇ ਵੀ ਚੰਗੀ ਕਮਾਈ ਕੀਤੀ, ਪਰ ਇਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਹਰ ਰੋਜ਼ ਘੱਟਦਾ ਨਜ਼ਰ ਆ ਰਿਹਾ ਸੀ।
Download ABP Live App and Watch All Latest Videos
View In Appਸੱਤਵੇਂ ਦਿਨ, ਸਲਮਾਨ ਖਾਨ ਦੀ ਮਾਸ-ਮਾਰਕੀਟ ਪਰਿਵਾਰਕ ਮਨੋਰੰਜਨ ਫਿਲਮ ਨੂੰ ਬਾਕਸ ਆਫਿਸ 'ਤੇ ਵੱਡਾ ਝਟਕਾ ਲੱਗਾ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿਟਦੀ ਹੋਈ ਨਜ਼ਰ ਆ ਰਹੀ ਹੈ। ਫਿਲਮ ਦਾ ਕਲੈਕਸ਼ਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੇ ਸੱਤ ਦਿਨਾਂ 'ਚ ਕਿੰਨੀ ਕਮਾਈ ਕੀਤੀ ਹੈ।
ਸਲਮਾਨ ਖਾਨ ਸਟਾਰਰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੱਖਣ ਦੀ ਅਜੀਤ ਸਟਾਰਰ ਫਿਲਮ 'ਵੀਰਮ' ਦਾ ਰੀਮੇਕ ਹੈ। ਦੱਖਣ ਦੀ ਫਿਲਮ ਆਪਣੇ ਸਮੇਂ 'ਚ ਬਾਕਸ ਆਫਿਸ 'ਤੇ ਸਫਲ ਰਹੀ ਸੀ, ਜਦਕਿ 21 ਅਪ੍ਰੈਲ ਨੂੰ ਰਿਲੀਜ਼ ਹੋਈ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਕਮਾਈ ਕੀ ਗੱਲ ਕਰੀਏ ਤਾਂ ਇਸ ਫਿਲਮ ਨੇ ਈਦ ਵਾਲੇ ਦਿਨ ਵੀ ਉਮੀਦ ਨਾਲੋਂ ਘੱਟ ਬਿਜ਼ਨਸ ਕੀਤਾ ਸੀ।
'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖਾਨ ਦੇ ਨਾਲ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਰਾਘਵ ਜੁਆਲ, ਸਿਧਾਰਥ ਨਿਗਮ, ਵੈਂਕਟੇਸ਼ ਅਤੇ ਹੋਰ ਹਨ। ਯੇਤੰਮਾ ਗੀਤ ਵਿੱਚ ਰਾਮ ਚਰਨ ਦਾ ਇੱਕ ਖਾਸ ਕੈਮਿਓ ਵੀ ਹੈ।
ਫਿਲਮ ਦੀ ਕਮਾਈ ਦੇ ਅੰਕੜੇ ਹਨ: 21 ਅਪ੍ਰੈਲ – 15.81 ਕਰੋੜ ਰੁਪਏ, 22 ਅਪ੍ਰੈਲ - 25.75 ਕਰੋੜ ਰੁਪਏ, 23 ਅਪ੍ਰੈਲ - 26.61 ਕਰੋੜ ਰੁਪਏ, 24 ਅਪ੍ਰੈਲ - 10.17 ਕਰੋੜ ਰੁਪਏ, 25 ਅਪ੍ਰੈਲ - 6.12 ਕਰੋੜ ਰੁਪਏ, 26 ਅਪ੍ਰੈਲ - 4.25 ਕਰੋੜ ਰੁਪਏ, 27 ਅਪ੍ਰੈਲ - 3.50 ਕਰੋੜ ਰੁਪਏ
ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ ਅਤੇ ਸਲਮਾਨ ਖਾਨ ਫਿਲਮਸ ਦੁਆਰਾ ਨਿਰਮਿਤ ਹੈ। ਫਿਲਮ ਦੀ ਕਹਾਣੀ ਭਾਈਜਾਨ ਦੀ ਹੈ ਜੋ ਇਕ ਇਮਾਨਦਾਰ ਆਦਮੀ ਹੈ।
ਉਹ ਆਪਣੇ ਭਰਾਵਾਂ ਨਾਲ ਖ਼ੁਸ਼ੀ-ਖ਼ੁਸ਼ੀ ਰਹਿੰਦਾ ਹੈ ਅਤੇ ਕਿਸੇ ਝਗੜੇ ਨੂੰ ਸੁਲਝਾਉਣ ਲਈ ਹੀ ਲੜਾਈ ਝਗੜਾ ਕਰਦਾ ਹੈ। ਜਦੋਂ ਭਾਈਜਾਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਪ੍ਰੇਮਿਕਾ ਦਾ ਪਰਿਵਾਰ ਮੁਸੀਬਤ ਵਿੱਚ ਹੈ, ਤਾਂ ਉਹ ਉਹਨਾਂ ਦੀ ਰੱਖਿਆ ਕਰਨ ਲਈ ਤਿਆਰ ਹੋ ਜਾਂਦਾ ਹੈ।