ਟਾਈਟ ਸਕਿਉਰਟੀ ਵਿਚਾਲੇ ਦੁਬਈ ਤੋਂ ਮੁੰਬਈ ਪਰਤੇ ਸਲਮਾਨ ਖਾਨ, ਏਅਰਪੋਰਟ `ਤੇ ਇਸ ਲੁੱਕ `ਚ ਆਏ ਨਜ਼ਰ

ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਰਹੇ ਹਨ, ਪਰ ਹਾਲ ਹੀ ਚ ਭਾਈਜਾਨ ਦੀ ਸੁਰੱਖਿਆ ਉਦੋਂ ਸਖ਼ਤ ਕਰ ਦਿੱਤੀ ਗਈ ਜਦੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।

ਸਲਮਾਨ ਖਾਨ

1/8
ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਰਹੇ ਹਨ, ਪਰ ਹਾਲ ਹੀ 'ਚ ਭਾਈਜਾਨ ਦੀ ਸੁਰੱਖਿਆ ਉਦੋਂ ਸਖ਼ਤ ਕਰ ਦਿੱਤੀ ਗਈ ਜਦੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।
2/8
ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਰਹੇ ਹਨ, ਪਰ ਹਾਲ ਹੀ 'ਚ ਭਾਈਜਾਨ ਦੀ ਸੁਰੱਖਿਆ ਉਦੋਂ ਸਖ਼ਤ ਕਰ ਦਿੱਤੀ ਗਈ ਜਦੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ।
3/8
ਸਲਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵਾਲੇ ਅਕਸਰ ਉਨ੍ਹਾਂ ਨਾਲ ਦੇਖੇ ਜਾਂਦੇ ਹਨ। ਇੰਨਾ ਹੀ ਨਹੀਂ ਭਾਈਜਾਨ ਨੇ ਕੁਝ ਦਿਨ ਪਹਿਲਾਂ ਆਪਣੇ ਲਈ ਹਥਿਆਰ ਰੱਖਣ ਦਾ ਲਾਇਸੈਂਸ ਵੀ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਪੁਲਿਸ ਨੇ ਹਥਿਆਰ ਰੱਖਣ ਦਾ ਲਾਇਸੈਂਸ ਵੀ ਦੇ ਦਿੱਤਾ ਹੈ।
4/8
ਸਲਮਾਨ ਕੋਲ ਲਾਇਸੈਂਸੀ ਹਥਿਆਰ ਹੋਣ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਕਾਰ ਨੂੰ ਵੀ ਅਪਗ੍ਰੇਡ ਕਰ ਲਿਆ ਹੈ। ਅਦਾਕਾਰ ਹੁਣ ਸਫੇਦ ਰੰਗ ਦੀ ਬੁਲੇਟਪਰੂਫ਼ ਲੈਂਡ ਕਰੂਜ਼ਰ ਗੱਡੀ ਵਿੱਚ ਘਰੋਂ ਬਾਹਰ ਨਿਕਲਦੇ ਹਨ।
5/8
ਇੰਨਾ ਹੀ ਨਹੀਂ, ਹਥਿਆਰਬੰਦ ਸੁਰੱਖਿਆ ਗਾਰਡਾਂ ਦੀ ਇੱਕ ਟੁਕੜੀ ਹਥਿਆਰਾਂ ਸਮੇਤ ਸਲਮਾਨ ਦੀ ਕਾਰ ਦੇ ਪਿੱਛੇ ਤੁਰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਲਮਾਨ ਦੀ ਸੁਰੱਖਿਆ ਕਿੰਨੀ ਵਧਾਈ ਗਈ ਹੈ।
6/8
ਹੁਣ ਇਸ ਸਖ਼ਤ ਸੁਰੱਖਿਆ ਦੇ ਨਾਲ ਭਾਈਜਾਨ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਸਲਮਾਨ ਖਾਨ ਦੁਬਈ ਤੋਂ ਮੁੰਬਈ ਪਰਤ ਆਏ ਹਨ।
7/8
ਏਅਰਪੋਰਟ ਤੋਂ ਭਾਈਜਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਬਾਡੀਗਾਰਡ ਸ਼ੇਰਾ, ਕੁਝ ਹੋਰ ਗਾਰਡ ਅਤੇ ਹਰ ਸਮੇਂ ਭਾਈਜਾਨ ਦੇ ਨਾਲ ਰਹਿਣ ਵਾਲੇ ਪੁਲਿਸ ਕਰਮਚਾਰੀ ਵੀ ਨਜ਼ਰ ਆ ਰਹੇ ਹਨ।
8/8
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀਆਂ ਦੋ ਫਿਲਮਾਂ 'ਚ ਬੈਕ-ਟੂ-ਬੈਕ ਲਾਈਨਅਪ ਹਨ। ਭਾਈਜਾਨ ਜਲਦੀ ਹੀ ਟਾਈਗਰ 3, ਕਭੀ ਈਦ ਕਭੀ ਦੀਵਾਲੀ ਵਿੱਚ ਨਜ਼ਰ ਆਉਣਗੇ।
Sponsored Links by Taboola