ਸਪਨਾ ਚੌਧਰੀ ਤੇ ਵੀਰ ਸਾਹੂ ਦੇ ਦੂਜੇ ਬੱਚੇ ਦਾ ਨਾਂਅ Babbu Mann ਨੇ ਰੱਖਿਆ...ਜਾਣੋ ਵਜ੍ਹਾ

ਜੀ ਹਾਂ, ਸਪਨਾ ਦੂਜੀ ਵਾਰ ਮਾਂ ਬਣੀ ਹੈ। ਜਿਸ ਤਰ੍ਹਾਂ ਸਪਨਾ ਨੇ ਆਪਣੇ ਵਿਆਹ ਅਤੇ ਪਹਿਲੀ ਪ੍ਰੈਗਨੈਂਸੀ ਨੂੰ ਗੁਪਤ ਰੱਖਿਆ ਸੀ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਦੂਜੀ ਪ੍ਰੈਗਨੈਂਸੀ ਨੂੰ ਵੀ ਲੋਕਾਂ ਤੋਂ ਲੁਕੋ ਕੇ ਰੱਖਿਆ ਸੀ। ਅਜਿਹੇ 'ਚ ਜਦੋਂ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਦਾ ਨਾਮਕਰਨ ਸਮਾਰੋਹ ਆਯੋਜਿਤ ਕੀਤਾ ਤਾਂ ਲੋਕ ਹੈਰਾਨ ਰਹਿ ਗਏ।
Download ABP Live App and Watch All Latest Videos
View In App
ਸਪਨਾ ਨੇ ਹਰਿਆਣਾ ਦੇ ਮਦਨਹੇੜੀ ਪਿੰਡ 'ਚ ਆਪਣੇ ਦੂਜੇ ਬੇਟੇ ਦੇ ਨਾਮਕਰਨ ਦੀ ਰਸਮ ਦਾ ਆਯੋਜਨ ਕੀਤਾ ਸੀ। ਇਸ ਫੰਕਸ਼ਨ 'ਚ ਨਾ ਸਿਰਫ ਪੰਜਾਬੀ ਅਤੇ ਹਰਿਆਣਵੀ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ, ਸਗੋਂ ਯੂਪੀ ਅਤੇ ਮਹਾਰਾਸ਼ਟਰ ਤੋਂ ਵੀ ਲੋਕ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ ਸਪਨਾ ਦੇ ਬੇਟੇ ਨੂੰ ਆਸ਼ੀਰਵਾਦ ਦੇਣ ਲਈ 30 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ।
ਪੰਜਾਬੀ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਵੱਲੋਂ ਸਪਨਾ ਅਤੇ ਵੀਰ ਸਾਹੂ ਦੇ ਬੱਚੇ ਦਾ ਨਾਮਕਰਨ ਕੀਤਾ ਗਿਆ ਹੈ।
ਨਾਮਕਰਨ ਦੀ ਰਸਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੱਬੂ ਮਾਨ ਨੇ ਬੱਚੇ ਦਾ ਨਾਮ ਸ਼ਾਹਵੀਰ ਰੱਖਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਵੀਰ ਸਾਹੂ ਬੱਬੂ ਮਾਨ ਨੂੰ ਆਪਣਾ ਵੱਡਾ ਭਰਾ ਮੰਨਦੇ ਨੇ, ਇਸ ਲਈ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਤਾਏ ਯਾਨੀਕਿ ਬੱਬੂ ਮਾਨ ਤੋਂ ਰੱਖਵਾਇਆ ਹੈ।
ਸਪਨਾ ਅਤੇ ਵੀਰ ਸਾਹੂ ਦਾ ਜਨਵਰੀ 2020 ਵਿੱਚ ਗੁਪਤ ਵਿਆਹ ਹੋਇਆ ਸੀ। ਫਿਰ 5 ਅਕਤੂਬਰ ਨੂੰ ਸਪਨਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਮਿਲ ਕੇ ਆਪਣੇ ਪਹਿਲੇ ਪੁੱਤਰ ਦਾ ਨਾਂ ਪੋਰਸ ਰੱਖਿਆ। ਹੁਣ ਸਪਨਾ ਦੂਜੀ ਵਾਰ ਮਾਂ ਬਣੀ ਹੈ।