ਬਾਲੀਵੁੱਡ ਦੇ ਇਹ ਪ੍ਰਸਿੱਧ ਜੋੜੇ ਕਦੇ ਕਰਦੇ ਸੀ ਇੱਕ ਦੂਜੇ ਨੂੰ ਪਿਆਰ, ਅੱਜ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ
ਬਾਲੀਵੁੱਡ ਨੂੰ ਗਲੈਮਰ ਦੀ ਦੁਨੀਆ ਵੀ ਕਿਹਾ ਜਾਂਦਾ ਹੈ। ਇੱਥੇ ਕੁੱਝ ਵੀ ਜ਼ਿਆਦਾ ਦੇਰ ਟਿਕਦਾ ਨਹੀਂ ਹੈ। ਜਿੰਨੀ ਜਲਦੀ ਬਾਲੀਵੁੱਡ ਇੰਡਸਟਰੀ `ਚ ਰਿਸ਼ਤੇ ਬਣਦੇ ਹਨ, ਉਨੀਂ ਹੀ ਜਲਦੀ ਟੁੱਟ ਵੀ ਜਾਂਦੇ ਹਨ। ਹਾਲਾਂਕਿ ਅਜਿਹੇ ਕਈ ਜੋੜੇ ਹਨ। ਜਿਹੜੇ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ, ਪਰ ਦੂਜੇ ਪਾਸੇ ਬਾਲੀਵੁੱਡ `ਚ ਅਜਿਹੇ ਵੀ ਜੋੜੇ ਹਨ, ਜਿਹੜੇ ਇੱਕ ਜ਼ਮਾਨੇ `ਚ ਪਿਆਰ ਵਿੱਚ ਸਨ, ਪਰ ਅੱਜ ਇੱਕ ਦੂਜੇ ਦੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ। ਇਨ੍ਹਾਂ ਦਾ ਰਿਸ਼ਤਾ ਤੇ ਬਰੇਕਅਪ ਚਰਚਾ `ਚ ਰਹੇ।
Download ABP Live App and Watch All Latest Videos
View In Appਬਾਲੀਵੁੱਡ ਸੈਲੇਬਸ ਦੇ ਪ੍ਰਸ਼ੰਸਕ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਵਿੱਚ ਵੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਬਾਲੀਵੁੱਡ ਸਿਤਾਰੇ ਪਿਆਰ, ਰਿਸ਼ਤਿਆਂ ਅਤੇ ਰੋਮਾਂਸ ਵਿੱਚ ਜਲਦੀ ਪੈ ਜਾਂਦੇ ਹਨ, ਪਰ ਹਰ ਕੋਈ ਵਿਆਹ ਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਸਫਲ ਨਹੀਂ ਹੁੰਦਾ। ਅੱਜ ਅਸੀਂ ਉਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਾਂਗੇ ਜੋ ਕੁਝ ਹੀ ਸਮੇਂ 'ਚ ਆਪਣੇ ਪਾਰਟਨਰ ਤੋਂ ਵੱਖ ਹੋ ਗਏ।
ਇਸ ਸੂਚੀ 'ਚ ਸ਼ਾਮਲ ਨਾਂ ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦਾ ਹੈ, ਜੋ ਹਾਲ ਹੀ 'ਚ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਸਨ। ਹਾਲਾਂਕਿ ਹੁਣ ਖਬਰ ਹੈ ਕਿ ਉਨ੍ਹਾਂ ਦੀ ਕਥਿਤ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਹੈ। ਇੰਟਰਨੈੱਟ 'ਤੇ ਫੈਲੀ ਖਬਰ ਮੁਤਾਬਕ ਲਲਿਤ ਮੋਦੀ ਦੇ ਇੰਸਟਾ ਪ੍ਰੋਫਾਈਲ ਤੋਂ ਸੁਸ਼ਮਿਤਾ ਦਾ ਨਾਂ ਅਤੇ ਤਸਵੀਰ ਹਟਾਉਣਾ ਵੀ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ।
ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਅਤੇ ਸਿਧਾਂਤ ਚਤੁਰਵੇਦੀ ਬਾਰੇ ਵੀ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਸਮਾਂ ਚਰਚਾ 'ਚ ਰਹਿਣ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲ ਹੀ 'ਚ ਇਕ ਟਾਕ ਸ਼ੋਅ 'ਚ ਅਦਾਕਾਰ ਨੇ ਖੁਦ ਨੂੰ ਸਿੰਗਲ ਦੱਸਿਆ ਹੈ।
ਈਸ਼ਾਨ ਖੱਟਰ ਅਤੇ ਅਨਨਿਆ ਪਾਂਡੇ ਬਾਰੇ ਲੰਬੇ ਸਮੇਂ ਤੋਂ ਅਫਵਾਹਾਂ ਸਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਖਬਰਾਂ ਮੁਤਾਬਕ ਫਿਲਮ `ਖਾਲੀ ਪੀਲੀ` ਦੇ ਸੈੱਟ 'ਤੇ ਦੋਵਾਂ ਦੀ ਨੇੜਤਾ ਵਧ ਗਈ ਸੀ ਪਰ ਫਿਲਮ `ਲਾਈਗਰ` ਦੀ ਸ਼ੂਟਿੰਗ ਦੌਰਾਨ ਹਾਲ ਹੀ 'ਚ ਖਬਰ ਆਈ ਸੀ ਕਿ ਦੋਵੇਂ ਵੱਖ ਹੋ ਗਏ ਹਨ।
ਜਿਵੇਂ ਹੀ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਦੇ ਅਫੇਅਰ ਦੀਆਂ ਖਬਰਾਂ ਫੈਲੀਆਂ, ਬ੍ਰੇਕਅੱਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ।ਕੌਫੀ ਵਿਦ ਕਰਨ ਦੇ ਇੱਕ ਸੀਜ਼ਨ ਵਿੱਚ ਕਾਰਤਿਕ ਨੇ ਕਿਹਾ ਸੀ ਕਿ ਉਹ ਸਾਰਾ ਨੂੰ ਪਸੰਦ ਕਰਦੇ ਹਨ। ਇਸ ਤੋਂ ਬਾਅਦ ਦੋਵਾਂ ਨੇ ਫਿਲਮ ਲਵ ਆਜ ਕਲ ਵਿੱਚ ਇਕੱਠੇ ਕੰਮ ਕੀਤਾ ਸੀ। ਦੂਜੇ ਪਾਸੇ ਕਰਨ ਜੌਹਰ ਦੇ ਟਾਕ ਸ਼ੋਅ 'ਚ ਸਾਰਾ ਨੇ ਆਪਣੇ ਸਾਬਕਾ ਬੁਆਏਫ੍ਰੈਂਡ ਨੂੰ ਇਸ਼ਾਰਿਆਂ 'ਚ ਤਾਅਨਾ ਮਾਰਿਆ ਸੀ, ਜਿਸ ਨੂੰ ਕਾਰਤਿਕ ਵੱਲ ਇਸ਼ਾਰਾ ਮੰਨਿਆ ਗਿਆ ਸੀ। ਖਬਰਾਂ ਮੁਤਾਬਕ ਦੋਵੇਂ ਵੱਖ ਹੋ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਵਿਚਾਲੇ 2008 'ਚ ਆਈ ਫਿਲਮ 'ਬਚਨਾ ਏ ਹਸੀਨੋ' ਦੌਰਾਨ ਨੇੜਤਾ ਵਧ ਗਈ ਸੀ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਖਬਰਾਂ ਮੁਤਾਬਕ ਦੀਪਿਕਾ ਨੇ ਰਣਬੀਰ ਨੂੰ ਧੋਖਾ ਦਿੰਦੇ ਹੋਏ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਅਨੁਸ਼ਕਾ ਸ਼ਰਮਾ ਅਤੇ ਰਣਵੀਰ ਸਿੰਘ ਦੀ ਕਹਾਣੀ ਵੀ ਫਿਲਮ 'ਬੈਂਡ ਬਾਜਾ ਬਾਰਾਤ' ਦੌਰਾਨ ਸ਼ੁਰੂ ਹੋਈ ਸੀ। ਖਬਰਾਂ ਮੁਤਾਬਕ ਦੋਵੇਂ ਕੁਝ ਹੀ ਸਮੇਂ 'ਚ ਵੱਖ ਹੋ ਗਏ।