Sardool Sikander Death: ਮੁਹਾਲੀ ਦੇ ਨਿੱਜੀ ਹਸਪਤਾਲ 'ਚ ਸਰਦੂਲ ਸਿਕੰਦਰ ਨੇ ਲਏ ਆਖਰੀ ਸਾਹ
ਏਬੀਪੀ ਸਾਂਝਾ
Updated at:
24 Feb 2021 01:41 PM (IST)
1
ਪੰਜਾਬੀ ਮੀਊਜ਼ਿਕ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਿਕ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਹੈ।
Download ABP Live App and Watch All Latest Videos
View In App2
ਉਹ ਬਿਮਾਰ ਚੱਲ ਰਹੇ ਸੀ ਅਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸੀ।ਸਰਦੂਲ ਸਿਕੰਦਰ 60 ਸਾਲਾਂ ਦੇ ਸੀ।
3
ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਅਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
4
ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਅਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ।
5
ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।ਜਿਨ੍ਹਾਂ ਵਿਚੋਂ 'ਜੱਗਾ ਡਾਕੂ' ਵੀ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ।ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ।ਉਨ੍ਹਾਂ ਦੇ ਦੋ ਬੇਟੇ ਹਨ।