Sargun Mehta: ਸਰਗੁਣ ਮਹਿਤਾ ਦੀ ਫ਼ਿਲਮ 'ਮੋਹ' ਕੱਲ੍ਹ ਨੂੰ ਹੋਵੇਗੀ ਰਿਲੀਜ਼, ਅਦਾਕਾਰਾ ਨੇ ਇਸ ਅੰਦਾਜ਼ 'ਚ ਕੀਤਾ ਫ਼ਿਲਮ ਦਾ ਪ੍ਰਚਾਰ
ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਉਨ੍ਹਾਂ ਅਭਿਨੇਤਰੀਆਂ `ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ `ਚ ਕਦਮ ਰੱਖਿਆ।
Download ABP Live App and Watch All Latest Videos
View In Appਇਨ੍ਹਾਂ ਦੀ ਮਾਸੂਮ ਲੁੱਕ ਤੇ ਦਮਦਾਰ ਐਕਟਿੰਗ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ।
ਅੱਜ ਸਰਗੁਣ ਪੰਜਾਬ ਦੀ ਸੁਪਰਸਟਾਰ ਹੈ। ਇਹੀ ਨਹੀਂ ਅਦਾਕਾਰਾ ਹੁਣ ਪੰਜਾਬੀ ਹੀ ਨਹੀਂ ਬਲਕਿ ਬਾਲੀਵੁੱਡ ਸਟਾਰ ਵੀ ਬਣ ਗਈ ਹੈ।
ਸਰਗੁਣ ਆਪਣੀ ਪਹਿਲੀ ਹੀ ਬਾਲੀਵੁੱਡ ਫ਼ਿਲਮ 'ਚ ਛਾ ਗਈ ਹੈ। 'ਕਠਪੁਤਲੀ' ਫ਼ਿਲਮ 'ਚ ਸਰਗੁਣ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ ਹੈ।
ਉਹ ਇਸ ਫ਼ਿਲਮ 'ਚ ਐਸਐਚਓ ਗੁੜੀਆ ਪਰਮਾਰ ਦੀ ਭੂਮਿਕਾ 'ਚ ਨਜ਼ਰ ਆਈ ਸੀ। ਜਦਕਿ ਫ਼ਿਲਮ 'ਚ ਅਕਸ਼ੇ ਕੁਮਾਰ ਸਰਗੁਣ ਦੇ ਜੂਨੀਅਰ ਦੀ ਭੂਮਿਕਾ 'ਚ ਨਜ਼ਰ ਆਏ ਸੀ
ਕਠਪੁਤਲੀ ਸਤੰਬਰ ਮਹੀਨੇ 'ਚ ਓਟੀਟੀ ਪਲੇਟਫ਼ਾਰਮ ਤੇ ਸਭ ਤੋਂ ਵੱਧ ਦੇਖੀ ਤੇ ਪਸੰਦ ਕੀਤੀ ਗਈ ਫ਼ਿਲਮ ਬਣ ਗਈ ਹੈ। ਇਸ ਫ਼ਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ ਤੇ 5 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ
ਇਸ ਦੇ ਨਾਲ ਨਾਲ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਮੋਹ' ਨੂੰ ਲੈਕੇ ਵੀ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ
ਇਹ ਫ਼ਿਲਮ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਕੱਲ ਯਾਨਿ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਸਰਗੁਣ ਮਹਿਤਾ ਪੂਰੇ ਜ਼ੋਰ ਸ਼ੋਰ ਨਾਲ ਇਸ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ।
ਹਾਲ ਹੀ 'ਚ ਸਰਗੁਣ ਮਹਿਤਾ ਨੇ ਏਬੀਪੀ ਸਾਂਝਾ ਨਾਲ ਫ਼ਿਲਮ ਨੂੰ ਲੈਕੇ ਖਾਸ ਗੱਲਬਾਤ ਕੀਤੀ।
ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਉਹ ਪੰਜਾਬੀ ਸੂਟ 'ਚ ਨਜ਼ਰ ਆਈ, ਫ਼ੈਨਜ਼ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆਇਆ।