Entertainment Breaking: ਮਸ਼ਹੂਰ ਰੈਪਰ ਨੂੰ ਕੀਤਾ ਗਿਆ ਗ੍ਰਿਫਤਾਰ, ਸੈਕਸ ਤਸਕਰੀ ਸਣੇ ਲੱਗੇ ਇਹ ਘਿਨੌਣੇ ਦੋਸ਼

Sean Diddy Arrested: ਮਸ਼ਹੂਰ ਵਿਦੇਸ਼ੀ ਰੈਪਰ ਸ਼ੌਨ ਡਿਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ।

Sean Diddy Arrested

1/4
ਸ਼ੌਨ ਡਿਡੀ ਦੀ ਗ੍ਰਿਫਤਾਰੀ ਦੇ ਪਿੱਛੇ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਵੇਸਵਾਗਮਨੀ ਅਤੇ ਸੈਕਸ ਤਸਕਰੀ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ।
2/4
ਸ਼ੌਨ ਡਿਡੀ ਹਾਲੀਵੁੱਡ ਦਾ ਮਸ਼ਹੂਰ ਰੈਪਰ ਹੈ। ਜਿਵੇਂ ਹੀ 54 ਸਾਲਾ ਸ਼ਾਨ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ। ਫਿਲਹਾਲ ਸ਼ਾਨ ਪੁਲਿਸ ਹਿਰਾਸਤ 'ਚ ਹੈ। ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਨਿਊਯਾਰਕ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਜਾਂਚ 'ਚ ਜੁਟੀ ਹੋਈ ਹੈ।
3/4
ਸ਼ੌਨ ਨੂੰ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੌਨ ਡਿਡੀ ਨੂੰ ਅਮਰੀਕਾ ਦੇ ਨਿਊਯਾਰਕ ਤੋਂ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ ਸ਼ੌਨ ਮੈਨਹਟਨ ਦੇ ਪਾਰਕ ਹਯਾਤ ਹੋਟਲ ਵਿੱਚ ਰੁਕੇ ਹੋਏ ਸਨ। ਇੱਥੋਂ ਰਾਤ ਕਰੀਬ 8 ਵੱਜ ਕੇ 15 ਮਿੰਟ ਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਵੀ ਬਿਆਨ ਦਿੱਤਾ ਹੈ।
4/4
ਸ਼ੌਨ ਦੇ ਵਕੀਲ ਬੋਲੇ - ਸਾਰੇ ਦੋਸ਼ ਬੇਬੁਨਿਆਦ ਹਨ ਇਸ ਮਾਮਲੇ 'ਚ ਸ਼ੌਨ ਦੇ ਵਕੀਲ ਨੇ ਬਿਆਨ ਦਿੰਦੇ ਹੋਏ ਨਿਰਾਸ਼ਾ ਜਤਾਈ ਹੈ। ਰੈਪਰ ਦੇ ਵਕੀਲ ਮਾਰਕ ਅਗਨੀਫਿਲੋ ਨੇ ਸੀਐਨਐਨ ਨੂੰ ਦੱਸਿਆ, 'ਅਸੀ ਇਸ ਫੈਸਲੇ ਤੋਂ ਨਿਰਾਸ਼ ਹਾਂ ਕਿ ਅਮਰਿਕੀ ਅਟਾਰਨੀ ਦਫਤਰ ਨੇ ਕੋਂਬਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹ ਐਕਸ਼ਨ ਲਿਆ ਹੈ। ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।
Sponsored Links by Taboola