ਇੰਝ ਖੁੱਲ੍ਹਿਆ ਸੀ Rekha ਤੇ Amitabh Bachchan ਦੇ ਅਫੇਅਰ ਦਾ ਰਾਜ਼, ਗੁੱਸੇ ਕਾਰਨ ਵਿਗੜੀ ਸੀ ਖੇਡ
ਅਮਿਤਾਭ ਬੱਚਨ (Amitabh Bachchan) ਤੇ ਰੇਖਾ (Rekha) ਦੀ ਨੇੜਤਾ ਨਾਲ ਜੁੜੀਆਂ ਕਹਾਣੀਆਂ ਅੱਜ ਵੀ ਇੰਡਸਟਰੀ ਵਿੱਚ ਬਿਆਨੀਆਂ ਜਾਂਦੀਆਂ ਹਨ। ਖਬਰਾਂ ਅਨੁਸਾਰ ਅਮਿਤਾਭ ਬੱਚਨ ਤੇ ਰੇਖਾ ਦੀ ਨੇੜਤਾ ਫਿਲਮ 'ਦੋ ਅੰਜਾਣੇ' ਦੇ ਸੈੱਟਾਂ ਤੋਂ ਵਧ ਗਈ ਸੀ। ਵਿਆਹ ਹੋਣ ਦੇ ਬਾਵਜੂਦ, ਬਿੱਗ ਬੀ ਰੇਖਾ ਦੇ ਪਿਆਰ ਵਿੱਚ ਪਾਗਲ ਸਨ।
Download ABP Live App and Watch All Latest Videos
View In Appਖਬਰਾਂ ਅਨੁਸਾਰ ਰੇਖਾ ਵੀ ਸ਼ਾਮ ਦਾ ਸਮਾਂ ਸਿਰਫ ਬਿਗ ਬੀ ਨਾਲ ਬਿਤਾਉਂਦੀ ਸੀ। ਕਿਹਾ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਅਮਿਤਾਭ ਤੇ ਰੇਖਾ ਦਾ ਅਫੇਅਰ ਟੌਪ ਸੀਕਰੇਟ ਰਿਹਾ। ਸਿਰਫ ਨੇੜਲੇ ਲੋਕਾਂ ਨੂੰ ਛੱਡ ਕੇ, ਕਿਸੇ ਨੂੰ ਵੀ ਉਨ੍ਹਾਂ ਦੇ ਅਫੇਅਰ ਬਾਰੇ ਪਤਾ ਨਹੀਂ ਸੀ।
ਹਾਲਾਂਕਿ, ਫਿਲਮ 'ਗੰਗਾ ਕੀ ਸੌਗੰਧ' ਦੀ ਸ਼ੂਟਿੰਗ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਅਮਿਤਾਭ ਤੇ ਰੇਖਾ ਦੇ ਰਿਸ਼ਤੇ ਨੂੰ ਉਜਾਗਰ ਕੀਤਾ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਰੱਖੀ ਸੀ। ਫਿਲਮ ਦੀ ਪੂਰੀ ਯੂਨਿਟ ਨਾਲ ਅਮਿਤਾਭ ਤੇ ਰੇਖਾ ਵੀ ਇੱਥੇ ਮੌਜੂਦ ਸਨ, ਜਦੋਂ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸ਼ੂਟਿੰਗ ਵਾਲੀ ਜਗ੍ਹਾ 'ਤੇ ਚੰਗੀ ਭੀੜ ਇਕੱਠੀ ਹੋ ਗਈ।
ਖ਼ਬਰਾਂ ਦੀ ਮੰਨੀਏ ਤਾਂ ਇਸ ਭੀੜ ਵਿੱਚੋਂ ਇੱਕ ਵਿਅਕਤੀ ਨੇ ਰੇਖਾ 'ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ, ਪਹਿਲਾਂ ਤਾਂ ਯੂਨਿਟ ਦੇ ਲੋਕਾਂ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ।
ਕੁਝ ਸਮੇਂ ਚੁੱਪ ਰਹਿਣ ਤੋਂ ਬਾਅਦ ਇਹ ਵਿਅਕਤੀ ਰੇਖਾ ਨਾਲ ਬਦਸਲੂਕੀ ਕਰਨ ਲੱਗਾ। ਵਾਰ-ਵਾਰ ਸਮਝਾਉਣ ਦੇ ਬਾਅਦ ਵੀ ਜਦੋਂ ਉਹ ਨਹੀਂ ਮੰਨਿਆ ਤਾਂ ਬਿਗ ਬੀ ਗੁੱਸੇ ਹੋ ਗਏ। ਅਮਿਤਾਭ ਬੱਚਨ ਸ਼ੂਟਿੰਗ ਦੇ ਵਿਚਕਾਰ ਹੀ ਬਾਹਰ ਆ ਕੇ ਇਸ ਆਦਮੀ ਨੂੰ ਕੁੱਟਿਆ।
ਕਿਸੇ ਨੂੰ ਉਮੀਦ ਨਹੀਂ ਸੀ ਕਿ ਅਮਿਤਾਭ ਅਜਿਹਾ ਕਦਮ ਚੁੱਕਣਗੇ। ਅਮਿਤਾਭ ਵੱਲੋਂ ਰੇਖਾ ਲਈ ਉਸ ਵਿਅਕਤੀ ਨੂੰ ਕੁੱਟਣ ਦੀ ਗੱਲ ਜੰਗਲ ਵਿਚ ਅੱਗ ਵਾਂਗ ਫੈਲ ਗਈ ਤੇ ਕਿਹਾ ਜਾਂਦਾ ਹੈ ਕਿ ਇਸ ਨਾਲ ਲੋਕਾਂ ਨੇ ਅੰਦਾਜਾ ਲਾਇਆ ਕਿ ਰੇਖਾ ਤੇ ਅਮਿਤਾਭ ਵਿਚਾਲੇ ਕੁਝ ਹੈ।