Shraddha Arya ਦਾ ਨਵਾਂ ਘਰ ਦੇਖ ਕੇ ਹੋ ਜਾਵੋਗੇ ਹੈਰਾਨ, ਗਲੈਮਰਸ ਅੰਦਾਜ਼ 'ਚ ਦਿਖਾਇਆ ਘਰ
Shraddha Arya New House Pics: ਹਾਲ ਹੀ ਵਿੱਚ ਟੀਵੀ ਅਦਾਕਾਰਾ ਸ਼ਰਧਾ ਆਰੀਆ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਉ ਤੁਹਾਨੂੰ ਦਿਖਾਉਂਦੇ ਹਾਂ।
Download ABP Live App and Watch All Latest Videos
View In Appਟੀਵੀ ਅਦਾਕਾਰਾ ਸ਼ਰਧਾ ਆਰੀਆ (Shraddha Arya) ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ, ਕਿਉਂਕਿ ਉਨ੍ਹਾਂ ਦਾ ਨਵਾਂ ਘਰ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ।
ਹਾਲ ਹੀ 'ਚ ਸ਼ਰਧਾ ਆਰੀਆ ਨੇ ਖੁਲਾਸਾ ਕੀਤਾ ਸੀ ਕਿ ਹੁਣ ਉਨ੍ਹਾਂ ਨੇ ਆਪਣੇ ਨਵੇਂ ਘਰ ਦਾ ਇੰਟੀਰੀਅਰ ਖੁਦ ਕਰਨ ਦਾ ਫੈਸਲਾ ਕੀਤਾ ਹੈ।
ਹੁਣ ਸ਼ਰਧਾ ਆਰਿਆ ਨੇ ਆਪਣੇ ਨਵੇਂ ਘਰ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਨੇ ਘਰ ਦੀ ਝਲਕ ਦਿਖਾਈ ਹੈ।
ਸ਼ਰਧਾ ਆਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ 'ਸ਼ਰਧਾ ਆਰੀਆ' ਦੀ ਨੇਮ ਪਲੇਟ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਸ਼ਰਧਾ ਆਰੀਆ ਦੇ ਘਰ ਦਾ ਇਹ ਇਲਾਕਾ ਕਾਫੀ ਸ਼ਾਨਦਾਰ ਹੈ। ਲੱਕੜ ਦੇ ਬਣੇ ਇੱਕ ਸਰਕਲ ਵਿੱਚ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਅਤੇ ਲਾਗੇ ਇੱਕ ਲੱਕੜ ਦਾ ਮੇਜ਼ ਰੱਖਿਆ ਹੋਇਆ ਹੈ, ਜਿਸ ਉੱਤੇ ਫੁੱਲ ਉਸਨੂੰ ਅਟਰੈਕਟਿਵ ਬਣਾ ਰਹੇ ਹਨ।
ਸ਼ਰਧਾ ਆਰੀਆ ਨੇ ਆਪਣੇ ਘਰ ਦੀਆਂ ਕੰਧਾਂ ਨੂੰ ਵਾਈਟ ਥੀਮ 'ਤੇ ਰੱਖਿਆ। ਇਸ ਤੋਂ ਇਲਾਵਾ ਉਹਨਾਂ ਦੇ ਘਰ ਦਾ ਇਕ ਹੋਰ ਕੋਨਾ ਹੈ, ਜੋ ਫੋਟੋਗ੍ਰਾਫੀ ਲਈ ਬਿਲਕੁਲ ਸਹੀ ਹੈ। ਸਟਾਈਲਿਸ਼ ਵਿੰਡੋ ਵਾਲੀ ਦੀਵਾਰ ਨੂੰ ਆਰਟੀਫੀਸ਼ੀਅਲ ਫੁੱਲਾਂ ਨਾਲ ਸਜਾਇਆ ਗਿਆ ਹੈ।
ਇਸ ਦੌਰਾਨ ਸ਼ਰਧਾ ਆਰੀਆ ਆਪਣੇ ਨਵੇਂ ਘਰ 'ਚ ਬਲੂ ਕਲਰ ਦੇ ਸੂਟ 'ਚ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਹਨਾਂ ਦੀ ਅਤੇ ਘਰ ਦੀ ਖੂਬਸੂਰਤੀ ਨੂੰ ਦੇਖ ਕੇ ਫੈਨਜ਼ ਦੀਵਾਨਾ ਹੋ ਗਏ ਹਨ।
ਸ਼ਰਧਾ ਆਰਿਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਟੀਵੀ ਸ਼ੋਅ 'ਕੁੰਡਲੀ ਭਾਗਿਆ' 'ਚ ਨਜ਼ਰ ਆ ਰਹੀ ਹੈ।