ਸਿਧਾਰਥ ਸ਼ੁਕਲਾ ਦੇ ਫ਼ੇਮ ਅੱਗੇ ਬਾਲੀਵੁੱਡ ਐਕਟਰ ਵੀ ਸੀ ਫੇਲ੍ਹ, ਵਿਵਾਦਾਂ ਨਾਲ ਵੀ ਜੁੜਿਆ ਸੀ ਸ਼ੁਕਲਾ ਦਾ ਨਾਂ
Sidharth Shukla Death Anniversary: ਸਿਧਾਰਥ ਸ਼ੁਕਲਾ ਦੀ ਮੌਤ ਨੂੰ ਅੱਜ ਯਾਨੀ 2 ਸਤੰਬਰ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਸਿਧਾਰਥ ਜਿੰਨਾ ਸ਼ਾਨਦਾਰ ਐਕਟਿੰਗ ਕਰਦੇ ਸਨ, ਉਹ ਆਪਣੇ ਗੁੱਸੇ ਕਾਰਨ ਵਿਵਾਦਾਂ 'ਚ ਵੀ ਰਹਿੰਦੇ ਸਨ।
Download ABP Live App and Watch All Latest Videos
View In Appਬਿੱਗ ਬੌਸ 13 ਤੋਂ ਬਾਅਦ ਸਿਧਾਰਥ ਦੀ ਪ੍ਰਸਿੱਧੀ ਹੋਰ ਵੀ ਵਧ ਗਈ ਸੀ। ਸਿਧਾਰਥ ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਹੀ ਨਹੀਂ ਸਗੋਂ ਵਿਵਾਦਾਂ ਕਾਰਨ ਵੀ ਸੁਰਖੀਆਂ 'ਚ ਬਣੇ ਰਹੇ।
ਇੱਕ ਵਾਰ ਸਿਧਾਰਥ ਸ਼ੁਕਲਾ ਤੇਜ਼ ਕਾਰ ਚਲਾਉਣ ਕਾਰਨ ਮੁਸੀਬਤ ਵਿੱਚ ਫਸ ਗਏ ਸੀ ਇਸ ਘਟਨਾ ਨੂੰ ਕਈ ਸਾਲ ਹੋ ਗਏ ਹਨ। ਦੱਸ ਦੇਈਏ ਕਿ ਟ੍ਰੈਫਿਕ ਪੁਲਿਸ ਨੇ ਰੈਸ਼ ਡਰਾਇਵਿੰਗ ਕਰਕੇ ਸ਼ੁਕਲਾ ਦਾ ਚਾਲਾਨ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਸਿਧਾਰਥ ਵੀ ਗੱਡੀ ਤੋਂ ਕੰਟਰੋਲ ਗੁਆ ਬੈਠਾ ਸੀ।
ਸਿਧਾਰਥ ਆਪਣੇ ਗੁੱਸੇ ਲਈ ਜਾਣੇ ਜਾਂਦੇ ਸਨ। ਜਦੋਂ ਸਿਧਾਰਥ ਸ਼ੋਅ 'ਦਿਲ ਸੇ ਦਿਲ ਤਕ' 'ਚ ਕੰਮ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਕੁਨਾਲ ਵਰਮਾ ਨਾਲ ਲੜਾਈ ਹੋ ਗਈ ਸੀ। ਉਸ ਦੌਰਾਨ ਕੁਣਾਲ ਨੇ ਸਿਧਾਰਥ 'ਤੇ ਕਈ ਸੰਗੀਨ ਇਲਜ਼ਾਮ ਲਾਏ ਸਨ।
ਬਿੱਗ ਬੌਸ 13 ਸ਼ੋਅ ਵਿੱਚ ਹਾਲਾਂਕਿ ਸਿਧਾਰਥ ਨੂੰ ਕਾਫ਼ੀ ਪਸੰਦ ਕੀਤਾ ਗਿਆ, ਪਰ ਇੱਥੇ ਵੀ ਉਹ ਆਪਣੇ ਗ਼ੁੱਸੇ ਤੇ ਕਾਬੂ ਨਹੀਂ ਰੱਖ ਸਕੇ। ਸ਼ੋਅ `ਚ ਕਈ ਸਿਧਾਰਥ ਦੀ ਰਸ਼ਮੀ ਨਾਲ ਲੜਾਈ ਹੋਈ। ਇੱਥੋਂ ਤੱਕ ਸਿਧਾਰਥ ਨੇ ਰਸ਼ਮੀ ਨੂੰ ਚਰਿੱਤਰਹੀਣ ਤੱਕ ਕਹਿ ਦਿਤਾ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਸਿਧਾਰਥ ਦੀ ਕਲਾਸ ਲਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਸਿਧਾਰਥ ਅਤੇ ਰਸ਼ਮੀ ਸ਼ੋਅ 'ਦਿਲ ਸੇ ਦਿਲ ਤਕ' 'ਚ ਇਕ-ਦੂਜੇ ਨਾਲ ਕੰਮ ਕਰ ਰਹੇ ਸਨ ਤਾਂ ਇਸ ਦੌਰਾਨ ਸੈੱਟ 'ਤੇ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਕਈ ਰਿਪੋਰਟਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਵੀ ਕਰ ਰਹੇ ਸਨ।
ਬਿੱਗ ਬੌਸ 13 ਤੋਂ ਬਾਅਦ ਸਿਧਾਰਥ ਸ਼ੁਕਲਾ ਦੀ ਸਟਾਰਡਮ `ਚ ਜ਼ਬਰਦਸਤ ਇਜ਼ਾਫ਼ਾ ਹੋਇਆ ਸੀ। ਉਨ੍ਹਾਂ ਦੀ ਫ਼ੈਨ ਫ਼ਾਲੋਇੰਗ `ਚ ਵੀ ਜ਼ਬਰਦਸਤ ਵਾਧਾ ਹੋਇਆ ਸੀ।
ਸਿਧਾਰਥ ਸ਼ੁਕਲਾ ਦੀ ਸਟਾਰਡਮ ਸਾਹਮਣੇ ਵੱਡੇ ਵੱਡੇ ਬਾਲੀਵੁੱਡ ਸਟਾਰ ਵੀ ਫਿੱਕੇ ਪੈ ਗਏ ਸੀ।