ਸਿੱਧੂ ਮੂਸੇਵਾਲਾ ਦੀ ਬੌਲੀਵੁਡ 'ਚ ਐਂਟਰੀ, ਕਰਨਗੇ ਵੱਡਾ ਧਮਾਕਾ

1/5
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਸਾਰੇ ਫੈਨਜ਼ ਲਈ ਇਸ ਵੇਲੇ ਖੁਸ਼ਖਬਰੀ ਹੈ ਕਿਉਂਕਿ ਇਹ ਸਟਾਰ ਕਲਾਕਾਰ ਸਕਸੈਸ ਦੀ ਇੱਕ ਹੋਰ ਪੌੜੀ ਅੱਗੇ ਚੜ੍ਹਿਆ ਹੈ। ਜਲਦ ਇੱਕ ਵੱਡੀ ਕੋਲੈਬੋਰੇਸ਼ਨ ਨਾਲ ਫੈਨਜ਼ ਦੇ ਰੂ-ਬ-ਰੂ ਹੋ ਰਿਹਾ ਹੈ।
2/5
ਕੋਲੈਬੋਰੇਸ਼ਨ ਵੀ ਐਸੀ ਜੋ ਬੌਲੀਵੁਡ ਕੋਲੈਬੋਰੇਸ਼ਨ ਕਹਾਏਗੀ। ਹਾਲ ਹੀ ਵਿੱਚ ਸਿੱਧੂ ਦੀ ਮੁਲਾਕਾਤ ਬੌਲੀਵੁਡ ਦੇ ਮੰਨੇ-ਪ੍ਰਮੰਨੇ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਸਲੀਮ ਮਰਚੈਂਟ ਨਾਲ ਹੋਈ।
3/5
ਇਸ ਮੁਲਾਕਾਤ ਵਿੱਚ ਸਿੱਧੂ ਮੂਸੇਵਾਲਾ ਤੇ ਸਲੀਮ ਤੋਂ ਇਲਾਵਾ ਅਫਸਾਨਾ ਖਾਨ ਤੇ ਸਾਜ ਵੀ ਦਿਖਾਈ ਦਿੱਤੇ। ਇਸ ਮੁਲਾਕਾਤ ਦੀਆਂ ਤਸਵੀਰਾਂ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਹੀਆਂ ਹਨ।
4/5
ਸਿੱਧੂ ਮੂਸੇਵਾਲਾ ਦੀ ਸਲੀਮ ਮੈਰਚੈਂਟ ਦੇ ਨਾਲ ਕੋਲੈਬੋਰੇਸ਼ਨ ਦੀ ਅਫਵਾਹਾਂ ਨੂੰ ਭਰੋਸਾ ਦਿਵਾਉਣ ਲਈ ਸਲੀਮ ਮਰਚੈਂਟ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਦਾ ਟਾਈਟਲ ਦਿੱਤਾ, 'ਕੁਝ ਚੰਗਾ ਆ ਰਿਹਾ ਹੈ ਜਲਦੀ ਹੀ'।
5/5
ਸਿੱਧੂ ਮੂਸੇਵਾਲਾ ਤੇ ਸਲੀਮ ਦੋਵੇਂ ਵੱਡੇ ਨਾਮ ਹਨ ਤੇ ਉਨ੍ਹਾਂ ਨੇ ਪੰਜਾਬੀ ਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਦੋਵਾਂ ਲਈ ਮੀਲ ਪੱਥਰ ਸਥਾਪਤ ਕੀਤੇ ਹਨ। ਹੁਣ ਜਦੋਂ ਇਨ੍ਹਾਂ ਦੋਵਾਂ ਨੇ ਆਪਣੇ ਕੋਲੈਬੋਰੇਸ਼ਨ ਦੀ ਅਨਾਊਸਮੈਂਟ ਕਰ ਦਿੱਤੀ ਹੈ, ਤਾਂ ਇਹ ਸਾਫ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਅਲੱਗ ਐਕਸਪੈਰੀਮੈਂਟ ਹੋਣ ਵਾਲਾ ਹੈ।
Sponsored Links by Taboola