Sidhu Moose Wala: ਜੰਮਦੇ ਹੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ, ਜਾਣੋ ਬੰਗਲਾ, ਕਾਰਾਂ, ਤੇ ਜਾਇਦਾਦ ਬਾਰੇ ਸਭ

ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਬਲਕੌਰ ਸਿੰਘ ਦਾ ਇਕਲੌਤਾ ਵਾਰਸ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਨੇ ਜੋ ਵੀ ਛੱਡਿਆ ਹੈ, ਸਭ ਕੁਝ ਉਨ੍ਹਾਂ ਦਾ ਬਣ ਗਿਆ ਹੈ।
Download ABP Live App and Watch All Latest Videos
View In App
ਸਿੱਧੂ ਮੂਸੇਵਾਲਾ ਕੋਲ ਆਲੀਸ਼ਾਨ ਘਰ, ਜ਼ਮੀਨ ਅਤੇ ਕਾਰਾਂ ਦਾ ਆਲੀਸ਼ਾਨ ਕਲੈਕਸ਼ਨ ਸੀ। ਇਸ ਤੋਂ ਇਲਾਵਾ ਉਸ ਕੋਲ ਬੰਦੂਕਾਂ, ਗਹਿਣਿਆਂ ਅਤੇ ਬੈਂਕ ਬੈਲੇਂਸ ਦੀ ਵੀ ਕੋਈ ਕਮੀ ਨਹੀਂ ਸੀ।

ਮਰਹੂਮ ਗਾਇਕ ਨੇ ਆਪਣੇ ਪਿੰਡ ਵਿੱਚ ਇੱਕ ਆਲੀਸ਼ਾਨ ਬੰਗਲਾ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਦਾ ਕੈਨੇਡਾ ਵਿੱਚ ਪੰਜ ਬੈੱਡਰੂਮ ਵਾਲਾ ਘਰ ਵੀ ਸੀ।
ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ੌਕ ਸੀ। ਉਸ ਕੋਲ 26 ਲੱਖ ਰੁਪਏ ਦੀ ਫਾਰਚੂਨਰ ਕਾਰ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸਿੰਗਰ ਕੋਲ ਜੀਪ, ਰੇਂਜ ਰੋਵਰ ਅਤੇ ਮਹਿੰਗੀਆਂ ਕਾਰਾਂ ਦਾ ਚੰਗਾ ਕਲੈਕਸ਼ਨ ਸੀ।
ਹਲਫ਼ਨਾਮੇ ਮੁਤਾਬਕ ਮੂਸੇਵਾਲਾ ਕੋਲ 5 ਲੱਖ ਰੁਪਏ ਨਕਦ, ਬੈਂਕ ਵਿੱਚ 5 ਕਰੋੜ ਰੁਪਏ ਤੋਂ ਵੱਧ ਅਤੇ 1 ਲੱਖ ਰੁਪਏ ਦਾ ਨਿਵੇਸ਼ ਵੀ ਸੀ।
ਇਸ ਤੋਂ ਇਲਾਵਾ ਉਸਨੇ ਬਚਤ ਸਕੀਮਾਂ ਵਿੱਚ 17 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਗਾਇਕ ਕੋਲ 18 ਲੱਖ ਰੁਪਏ ਦੇ ਗਹਿਣੇ ਵੀ ਸਨ।