Singer Kaka: ਕਾਕਾ ਨੂੰ ਫੈਨ ਨੇ ਪੁੱਛਿਆ ਵਿਆਹ ਕਦੋਂ ਕਰਨਾ, ਕਾਕਾ ਨੇ ਮੂਸੇਵਾਲਾ ਦੇ ਗਾਣੇ ਨਾਲ ਦਿੱਤਾ ਜਵਾਬ
Punjabi Singer Kaka Fans: ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ਵਿਆਹ ਕਦੋਂ ਕਰਨਾ? ਇਸ ਦਾ ਕਾਕੇ ਨੇ ਫਨੀ ਅੰਦਾਜ਼ ਚ ਜਵਾਬ ਦਿੱਤਾ
ਪੰਜਾਬੀ ਗਾਇਕ ਕਾਕਾ
1/6
ਪੰਜਾਬੀ ਗਾਇਕ ਕਾਕਾ ਨੇ ਬਹੁਤ ਥੋੜ੍ਹੇ ਸਮੇਂ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਨੇ 2017 ਵਿੱਚ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਅਤੇ ਹੁਣ ਪੰਜਾਬੀ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਬਣ ਗਿਆ ਹੈ।
2/6
ਇਸ ਦੇ ਨਾਲ ਨਾਲ ਕਾਕਾ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਇੰਟਰਨੈੱਟ 'ਤੇ ਛਾਈਆਂ ਰਹਿੰਦੀਆਂ ਹਨ।
3/6
ਹਾਲ ਹੀ 'ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, 'ਵਿਆਹ ਕਦੋਂ ਕਰਨਾ?' ਇਸ ਦਾ ਕਾਕੇ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤਾ।
4/6
ਕਾਕੇ ਨੇ ਮੂਸੇਵਾਲਾ ਦੇ ਗਾਣੇ 'ਫਾਰਗੈਟ ਅਬਾਊਟ ਇਟ' ਰਾਹੀਂ ਜਵਾਬ ਦਿੱਤਾ। ਕਾਕੇ ਨੇ ਬੈਕਗਰਾਊਂਡ 'ਚ ਇਸ ਗੀਤ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, 'ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।'
5/6
ਕਾਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਲਈ ਸਾਲ 2022 ਕਾਫੀ ਵਧੀਆ ਰਿਹਾ ਹੈ। 2022 'ਚ ਉਸ ਦੇ ਗੀਤ 'ਮਿੱਟੀ ਦੇ ਟਿੱਬੇ' ਨੇ ਕਈ ਰਿਕਾਰਡ ਤੋੜੇ।
6/6
ਉਸ ਦੇ ਗੀਤ ਉੱਪਰ ਸੋਸ਼ਲ ਮੀਡੀਆ 'ਤੇ ਵੀ ਕਈ ਰੀਲਾਂ ਬਣਾਈਆਂ ਗਈਆਂ। ਇਸ ਦੇ ਨਾਲ ਨਾਲ ਉਸ ਨੇ ਆਂਪਣੀ ਐਲਬਮ ਦਾ ਵੀ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋ ਸਕਦੀ ਹੈ।
Published at : 28 Dec 2022 03:50 PM (IST)