Sonakshi Sinha Pics: ਉਪਰ ਤੋਂ ਹੇਠਾਂ ਤਕ ਸਿਲਵਰ ਹੋਈ ਸੋਨਾਕਸ਼ੀ ਸਿਨਹਾ, ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ ਅਜਿਹਾ ਲੁੱਕ
ਸੋਨਾਕਸ਼ੀ ਸਿਨਹਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਬਿਲਕੁਲ ਵੱਖਰੇ ਅੰਦਾਜ਼ 'ਚ ਸ਼ੇਅਰ ਕੀਤੀਆਂ ਸਨ।
Download ABP Live App and Watch All Latest Videos
View In Appਸੋਨਾਕਸ਼ੀ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਯੂਜ਼ਰਸ ਉਨ੍ਹਾਂ ਦੇ ਲੁੱਕ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ।
ਲੰਬੇ ਗਾਊਨ ਦੇ ਨਾਲ ਸਿਲਵਰ ਵਾਲਾਂ 'ਚ ਸੋਨਾਕਸ਼ੀ ਦਾ ਲੁੱਕ ਕੁਝ ਵੱਖਰਾ ਹੈ। ਸੋਨਾਕਸ਼ੀ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸੋਨਾਕਸ਼ੀ ਸਿਨਹਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਉਹ ਬਾਲੀਵੁੱਡ ਐਕਟਰ ਜ਼ਹੀਰ ਇਕਬਾਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ।
ਸਲਮਾਨ ਖਾਨ ਦੀ ਫਿਲਮ 'ਦਬੰਗ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਆਖਰੀ ਵਾਰ ਸਾਲ 2021 'ਚ ਫਿਲਮ 'ਭੁਜ' 'ਚ ਨਜ਼ਰ ਆਈ ਸੀ।
ਸੋਨਾਕਸ਼ੀ ਸਿਨਹਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮਾਂ 'ਕਾਕੂਦਾ' ਅਤੇ 'ਡਬਲ ਐਕਸਐਲ' 'ਚ ਨਜ਼ਰ ਆਵੇਗੀ।
ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ 22.9 ਮਿਲੀਅਨ ਫਾਲੋਅਰਜ਼ ਹਨ।