Sonam Bajwa: ਸੋਨਮ ਬਾਜਵਾ ਨੇ ਵੱਖਰੇ ਅੰਦਾਜ਼ 'ਚ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਚਾਰੇ ਪਾਸੇ ਹੋ ਰਹੀ ਤਾਰੀਫ

ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 29 ਮਈ 2023 ਨੂੰ ਪਹਿਲੀ ਬਰਸੀ ਹੈ। ਹਰ ਕੋਈ ਆਪਣੇ ਚਹੇਤੇ ਕਲਾਕਾਰ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ।
Download ABP Live App and Watch All Latest Videos
View In App
ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰ ਰਹੇ ਹਨ। ਪੰਜਾਬੀ ਇੰਡਸਟਰੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੀ ਹੈ।

ਇਸ ਦਰਮਿਆਨ ਸੋਨਮ ਬਾਜਵਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸੋਨਮ ਨੇ ਸਿੱਧੂ ਨੂੰ ਅਜਿਹੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ, ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ।
ਦਰਅਸਲ, ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਦੀ ਡੀਪੀ ਬਦਲ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਦਿੱਤੀ ਹੈ। ਉਸ ਦੇ ਇਸ ਕੰਮ ਨੂੰ ਦੇਖ ਕੇ ਹਰ ਕੋਈ ਬੇਹੱਦ ਭਾਵੁਕ ਹੋ ਰਿਹਾ ਹੈ।
ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਿਖਿਆ ਤਾਂ ਕੁੱਝ ਨਹੀਂ, ਪਰ ਇਮੋਜੀ ਨਾਲ ਹੀ ਦਿਲ ਦੀ ਗੱਲ ਕਹੀ ਹੈ। ਉਸ ਨੇ ਇਮੋਜੀ ਰਾਹੀਂ ਕਿਹਾ ਕਿ 'ਮੂਸੇਵਾਲਾ ਅਮਰ ਰਹੇ'।
ਦੱਸ ਦਈਏ ਕਿ ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਕਾਫੀ ਚੰਗੇ ਦੋਸਤ ਸਨ। ਦੋਵਾਂ ਨੇ 2 ਗਾਣਿਆਂ 'ਚ ਇਕੱਠੇ ਕੰਮ ਕੀਤਾ ਸੀ। ਇਹੀ ਨਹੀਂ ਜਦੋਂ ਕਿਸੇ ਨੇ ਸੋਨਮ ਬਾਰੇ ਗਲਤ ਟਿੱਪਣੀ ਕੀਤੀ ਸੀ, ਤਾਂ ਸਿੱਧੂ ਮੂਸੇਵਾਲਾ ਹੀ ਸੀ, ਜਿਸ ਨੇ ਖੁੱਲ੍ਹ ਕੇ ਸੋਨਮ ਬਾਜਵਾ ਦੀ ਸਪੋਰਟ ਕੀਤੀ ਸੀ।
ਇਹੀ ਨਹੀਂ ਸੋਨਮ ਵੀ ਸਿੱਧੂ ਮੂਸੇਵਾਲਾ ਦੇ ਮਰਨ ਤੋਂ ਬਾਅਦ ਵੀ ਉਸ ਦੇ ਬਾਰੇ ਹਮੇਸ਼ਾ ਗੱਲ ਕਰਦੀ ਰਹੀ ਹੈ। ਹਾਲ ਹੀ 'ਚ ਜਦੋਂ ਸੋਨਮ ਅਕਸ਼ੇ ਕੁਮਾਰ ਨਾਲ ਵਰਲਡ ਟੂਰ ਕਰਨ ਗਈ ਸੀ, ਤਾਂ ਉਸ ਨੇ ਆਪਣੀ ਪਰਫਾਰਮੈਂਸ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ।