Sonam Bajwa: ਸੋਨਮ ਬਾਜਵਾ ਦਾ ਟੌਇਲਟ ਪੋਜ਼ ਹੋਇਆ ਵਾਇਰਲ, ਲੋਕ ਰੱਜ ਕੇ ਕਰ ਰਹੇ ਅਦਾਕਾਰਾ ਦਾ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਹ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਜ਼ਿਆਦਾਤਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਸੋਨਮ ਬਾਜਵਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ, ਜਦੋਂ ਉਸ ਨੇ ਟੌਇਲਟ ਪੋਜ਼ 'ਚ ਬੈਠ ਕੇ ਫੋਟੋਸ਼ੂਟ ਕਰਾਇਆ ਸੀ। ਉਸ ਦੀਆਂ ਇਹ ਤਸਵੀਰਾਂ ਜੰਗਲ ਦੀ ਅੱਗ ਵਾਂਗ ਵਾਇਰਲ ਹੋਈਆਂ ਸੀ।
ਇਸ ਤੋਂ ਬਾਅਦ ਹੁਣ ਸੋਨਮ ਦੀਆਂ ਇਹੀ ਟੌਇਲਟ ਪੋਜ਼ ਵਾਲੀਆਂ ਫੋਟੋਆਂ ਟਰੈਂਡਿੰਗ 'ਚ ਚੱਲ ਰਹੀਆਂ ਹਨ।
ਲੋਕ ਉਸ ਦੇ ਇਸ ਪੋਜ਼ ਦੀ ਨਕਲ ਕਰਦਿਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।
ਇਨ੍ਹਾਂ ਵਿੱਚੋਂ ਕਈ ਤਸਵੀਰਾਂ ਨੂੰ ਸੋਨਮ ਨੇ ਖੁਦ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ ਹੈ।
ਇਨ੍ਹਾਂ ਤਸਵੀਰਾਂ 'ਚ ਲੜਕੇ ਨਜ਼ਰ ਆ ਰਹੇ ਹਨ, ਜੋ ਕਿ ਸੋਨਮ ਦੇ ਅਜੀਬੋ ਗਰੀਬ ਪੋਜ਼ ਦੀ ਨਕਲ ਕਰਦੇ ਨਜ਼ਰ ਆਂ ਰਹੇ ਹਨ॥
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦਾ ਹਾਸਾ ਨਹੀਂ ਰੁਕ ਰਿਹਾ।
ਸੋਨਮ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਹਾਸੇ ਵਾਲੀਆਂ ਇਮੋਜੀਆਂ ਬਣਾਈਆਂ ਹਨ।
ਦੱਸ ਦਈਏ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੇ ਵਿਆਹ ਦਾ ਅਚਾਨਕ ਖੁਲਾਸਾ ਹੋਇਆ ਸੀ। ਉਸ ਨੇ ਸਾਲ 2020 'ਚ ਰਕਸ਼ਿਤ ਅਗਨੀਹੋਤਰੀ ਨਾਮ ਦੇ ਸ਼ਖਸ ਨਾਲ ਵਿਆਹ ਕੀਤਾ ਸੀ, ਜੋ ਕਿ ਪੇਸ਼ੇ ਤੋਂ ਪਾਇਲਟ ਹੈ।