Nayanthara-Vignesh Love Story: ਨਯਨਤਾਰਾ-ਵਿਗਨੇਸ਼ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ Mr. & Mrs ਸ਼ਿਵਿਨ ਤੱਕ ਸ਼ਿਵਨ ਦੀ ਕਹਾਣੀ, ਲਵ ਸਟੋਰੀ ਹੈ ਫਿਲਮੀ

ਨਯਨਤਾਰਾ - ਵਿਗਨੇਸ਼ ਸ਼ਿਵਨ

1/6
ਨਯਨਤਾਰਾ ਤੇ ਵਿਗਨੇਸ਼ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਕਈ ਸਾਲਾਂ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਨਯਨਤਾਰਾ ਤੇ ਵਿਗਨੇਸ਼ ਨੇ ਵਿਆਹ ਕਰ ਲਿਆ ਅਤੇ ਹੁਣ ਜੋੜੇ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਕਪਲ ਦੀ ਪ੍ਰੇਮ ਕਹਾਣੀ ਤੋਂ ਕਰਾਉਂਦੇ ਹਾਂ ਤੁਹਾਨੂੰ ਵੀ ਰੂਬਰੂ ...
2/6
ਪਹਿਲੀ ਵਾਰ ਕਦੋਂ ਮਿਲੇ ਸਨ- ਨਯਨਤਾਰਾ ਤੇ ਵਿਗਨੇਸ਼ ਦੀ ਪਹਿਲੀ ਮੁਲਾਕਾਤ 2015 'ਚ ਫਿਲਮ 'ਨਾਨੁਮ ਰਾਉਡੀ' ਦੇ ਸੈੱਟ 'ਤੇ ਹੋਈ ਸੀ। ਫਿਲਮ ਵਿੱਚ ਨਯਨਤਾਰਾ ਮੁੱਖ ਅਦਾਕਾਰਾ ਦੀ ਭੂਮਿਕਾ ਵਿੱਚ ਸੀ ਤੇ ਵਿਗਨੇਸ਼ ਫਿਲਮ ਨੂੰ ਡਾਇਰੈਕਟ ਕਰ ਰਹੇ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ।
3/6
First Public Appearance- ਵਿਗਨੇਸ਼ ਤੇ ਨਯਨਤਾਰਾ ਨੂੰ 2016 ਵਿੱਚ ਸਿੰਗਾਪੁਰ ਵਿੱਚ ਇੱਕ ਅਵਾਰਡ ਫੰਕਸ਼ਨ ਦੌਰਾਨ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਜੋੜੇ ਨੇ ਆਪਣੇ ਰਿਸ਼ਤੇ ਨੂੰ ਸਵੀਕਾਰ ਵੀ ਕਰ ਲਿਆ।
4/6
ਇਸ ਤੋਂ ਬਾਅਦ ਜੋੜੇ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ। ਨਯਨਤਾਰਾ ਇੰਸਟਾਗ੍ਰਾਮ 'ਤੇ ਨਹੀਂ ਹੈ। ਵਿਗਨੇਸ਼ ਨੇ ਇੰਸਟਾਗ੍ਰਾਮ 'ਤੇ ਨਯਨਤਾਰਾ ਨਾਲ ਇਕ ਫੋਟੋ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕੀਤਾ।
5/6
ਇਸ ਕਪਲ ਦੀ ਮੰਗਣੀ 25 ਮਾਰਚ 2021 ਨੂੰ ਹੋਈ ਸੀ। ਵਿਗਨੇਸ਼ ਨੇ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਨਯਨਤਾਰਾ ਆਪਣੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
6/6
ਇਨਗੇਜਮੈਂਟ ਦੇ ਇੱਕ ਸਾਲ ਬਾਅਦ, ਨਯਨਤਾਰਾ ਤੇ ਵਿਗਨੇਸ਼ ਨੇ 9 ਜੂਨ 2022 ਨੂੰ ਮਹਾਬਲੀਪੁਰਮ, ਚੇਨਈ ਵਿੱਚ ਇੱਕ ਰਿਜੋਰਟ ਵਿੱਚ ਵਿਆਹ ਕੀਤਾ। ਇਸ ਜੋੜੇ ਦੇ ਵਿਆਹ ਦੀ ਫੋਟੋ-ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
Sponsored Links by Taboola