ਬਗੈਰ ਕੋਈ ਫ਼ਿਲਮ ਕੀਤੇ ਵੀ ਸੁਪਰਸਟਾਰ ਹਨ Taimur ਤੇ Aaradhya, ਹੋਰ ਸਿਤਾਰਿਆਂ ਦੇ ਬੱਚੇ ਵੀ ਮਸ਼ਹੂਰ

1/5
Aaradhya Bachchan: ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬਚਨ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਆਰਾਧਿਆ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਰਾਧਿਆ ਦਾ ਜਨਮ 16 ਨਵੰਬਰ, 2011 ਨੂੰ ਹੋਇਆ ਸੀ।
2/5
Misha Kapoor- ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੀ ਬੇਟੀ ਮੀਸ਼ਾ ਦੀਆਂ ਤਸਵੀਰਾਂ ਵੀ ਫੈਨਜ਼ ਦਾ ਦਿਲ ਖੂਬ ਜਿੱਤ ਲੈਂਦੀਆਂ ਹਨ। ਮੀਸ਼ਾ ਦੀ ਕਿਊਟ ਸਮਾਇਲ ਸਭ ਦਾ ਦਿਲ ਲੁੱਟਦੀ ਹੈ।
3/5
Taimur Ali Khan-ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਪੈਪਰਾਜੀ ਦੇ ਨਾਲ-ਨਾਲ ਫੈਨਜ਼ ਦੇ ਵੀ ਫੇਵਰੇਟ ਹਨ। ਕਰੀਨਾ ਦੇ ਤੈਮੂਰ ਨੂੰ 20 ਦਸੰਬਰ 2016 'ਚ ਜਨਮ ਦਿੱਤਾ ਸੀ। ਤੈਮੂਰ ਲੋਕਾਂ ਦੇ ਵਿਚ ਬੇਹੱਦ ਲੋਕਪ੍ਰਿਯ ਹੈ। ਹਾਲ ਹੀ 'ਚ ਤੈਮੂਰ ਵੱਡੇ ਭਰਾ ਵੀ ਬਣ ਚੁੱਕੇ ਹਨ।
4/5
Vamika- ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ, ਇਸ ਸਾਲ 11 ਜਨਵਰੀ ਨੂੰ ਬੇਟੀ ਵਾਮਿਕਾ ਦੇ ਮਾਪੇ ਬਣੇ ਹਨ। ਜਦੋਂ ਤੋਂ ਵਿਰਾਟ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਉਦੋਂ ਤੋਂ ਉਹ ਲੋਕਾਂ 'ਚ ਸਟਾਰ ਕਿੱਡ ਦੇ ਨਾਂਅ ਨਾਲ ਮਸ਼ਹੂਰ ਹੈ।
5/5
AbRam Khan- ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਵੀ ਫੈਂਜ਼ ਦੇ ਵਿਚ ਬਹੁਤ ਪਾਪੂਲਰ ਹਨ। ਸ਼ਾਹਰੁਖ ਖਾਨ ਦੇ ਨਾਲ ਅਬਰਾਮ ਦੀਆਂ ਕਿਊਟ ਤਸਵੀਰਾਂ ਅਕਸਰ ਲੋਕਾਂ ਦੇ ਵਿਚ ਚਰਚਾ ਦਾ ਵਿਸ਼ਾ ਬਣਦੀਆਂ ਹਨ।
Sponsored Links by Taboola