ਕਰੋੜਾਂ 'ਚ ਕਾਮੇਡੀਅਨ ਸੁਨੀਲ ਗੋਰਵਰ ਦੀ ਕਮਾਈ, ਕੁੱਲ ਜਾਇਦਾਦ ਜਾਣ ਕੇ ਰਹਿ ਜਾਓਗੇ ਦੰਗ
ਟੀਵੀ ਜ਼ਰੀਏ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸੁਨੀਲ ਗ੍ਰੋਵਰ ਅੱਜ ਜਾਣਿਆ ਪਛਾਣਿਆ ਨਾਂ ਹੈ ਪਰ ਉਨ੍ਹਾਂ ਕਰੀਅਰ ਦੀ ਸ਼ੁਰੂਆਤ 'ਚ ਕਾਫੀ ਸੰਘਰਸ਼ ਕੀਤਾ ਸੀ। ਸੁਨੀਲ ਦੇ ਫੈਨਜ਼ ਅਕਸਰ ਉਨ੍ਹਾਂ ਦੀ ਕਮਾਈ ਤੇ ਅੰਦਾਜ਼ੇ ਲਾਉਂਦੇ ਹਨ। ਆਓ ਜਾਣਦੇ ਹਾਂ ਕਿ ਕਿੰਨੀ ਹੈ ਸੁਨੀਲ ਗ੍ਰੋਵਰ ਦੀ ਨੈੱਟ ਵਰਥ ਕਿੰਨੀ ਹੈ।
Download ABP Live App and Watch All Latest Videos
View In Appਕੈਕਨਾਲੌਜ ਦੇ ਮੁਤਾਬਕ ਸੁਨੀਲ ਗ੍ਰੋਵਰ ਦੀ 2.5 ਮਿਲੀਅਨ ਯੂਐਸ ਡਾਲਰ ਨੈੱਟ ਵਰਥ ਹੈ ਜੋ ਭਾਰਤੀ ਰੁਪਏ 'ਚ ਕਰੀਬ 18 ਕਰੋੜ ਹੈ। ਪਿਛਲੇ ਪੰਜ ਸਾਲ 'ਚ ਸੁਨੀਲ ਗ੍ਰੋਵਰ ਦੀ ਕਮਾਈ ਕਰੀਬ 220 ਫੀਸਦ ਤਕ ਵਧ ਗਈ ਹੈ।
ਸ਼ੋਅ ਦੇ ਨਾਲ-ਨਾਲ ਸੁਨੀਲ ਗ੍ਰੋਵਰ ਦੇ ਕੋਲ ਬਹੁਤ ਸਾਰੇ ਬ੍ਰਾਂਡ ਐਂਡੋਰਸਮੈਂਟ ਵੀ ਹੈ ਜਿਸ ਲਈ ਉਹ 50-60 ਲੱਖ ਰੁਪਏ ਚਾਰਜ ਕਰਦੇ ਹਨ। ਇਸ ਹਿਸਾਬ ਨਾਲ ਉਹ ਭਾਰਤ ਦੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸਿਤਾਰਿਆਂ 'ਚੋਂ ਇਕ ਹਨ। ਸੁਨੀਲ ਗ੍ਰੋਵਰ ਦੀ ਗਿਣਤੀ ਉਨ੍ਹਾਂ ਸਿਤਾਰਿਆਂ 'ਚ ਹੁੰਦੀ ਹੈ ਜੋ ਕਈ ਗੰਭੀਰ ਮੁੱਦਿਆਂ 'ਤੇ ਵੀ ਆਪਣੀ ਖੁੱਲ੍ਹ ਕੇ ਰਾਏ ਦਿੰਦੇ ਹਨ।
ਸੁਨੀਲ ਗ੍ਰੋਵਰ ਦੀ ਸਾਲਾਨਾ ਇਨਕਮ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਹੈ। ਟੀਵੀ 'ਚ ਕੰਮ ਕਰਨ ਲਈ ਉਹ ਇਕ ਐਪੀਸੋਡ ਦਾ 10-15 ਲੱਖ ਰੁਪਏ ਚਾਰਜ ਕਰਦੇ ਹਨ ਤੇ ਮੂਵੀ ਲਈ 25-30 ਲੱਖ ਰੁਪਏ। ਬ੍ਰਾਂਡ ਐਂਡੋਰਸਮੈਂਟ ਲਈ ਉਨ੍ਹਾਂ ਦੀ ਫੀਸ ਦੀ ਸ਼ੁਰੂਆਤ ਇਕ ਕਰੋੜ ਰੁਪਏ ਤੋਂ ਹੁੰਦੀ ਹੈ।
ਕਿਸੇ ਵੀ ਟੀਵੀ ਸਿਤਾਰੇ ਦੀ ਕਮਾਈ ਉਸ ਵੱਲੋਂ ਕੀਤੀ ਐਕਟਿੰਗ ਨਾਲ ਜਾਂ ਸ਼ੋਅ ਦੀ ਟੀਆਰਪੀ ਤੋਂ ਤੈਅ ਹੁੰਦੀ ਹੈ। ਸੁਨੀਲ ਨੇ ਕਾਮੇਡੀ ਨਾਇਟਸ ਵਿਦ ਕਪਿਲ ਤੋਂ ਕਾਮੇਡੀ ਦੀ ਨਵੀਂ ਸ਼ੁਰੂਆਤ ਹੋਈ ਸੀ। ਇਹ ਸ਼ੋਅ ਸੁਪਰਹਿੱਟ ਸੀ।
ਕਪਿਲ ਸ਼ਰਮਾ ਨਾਲ ਝਗੜਾ ਹੋਣ ਮਗਰੋਂ ਉਨ੍ਹਾਂ ਸ਼ੋਅ ਛੱਡ ਦਿੱਤਾ ਸੀ। ਪਰ ਉਨ੍ਹਾਂ ਦੇ ਕਰੀਅਰ ਦਾ ਗ੍ਰਾਫ ਲਗਾਤਾਰ ਉੱਪਰ ਜਾਂਦਾ ਰਿਹਾ। ਹਾਲ ਹੀ 'ਚ ਉਨ੍ਹਾਂ ਨੂੰ ਐਮੇਜ਼ਨ ਪ੍ਰਾਈਮ ਦੀ ਸੀਰੀਜ਼ ਤਾਂਡਵ 'ਚ ਦੇਖਿਆ ਗਿਆ ਸੀ।