Sunny Deol: ਸੰਨੀ ਦਿਓਲ ਮਨਾ ਰਹੇ 66ਵਾਂ ਜਨਮਦਿਨ, 120 ਕਰੋੜ ਜਾਇਦਾਦ ਦੇ ਮਾਲਕ, ਕਾਰ ਕਲੈਕਸ਼ਨ 'ਚ ਸ਼ਾਮਲ ਕਰੋੜਾਂ ਦੀਆਂ ਗੱਡੀਆਂ
ਢਾਈ ਕਿੱਲੋ ਦੇ ਹੱਥ ਵਾਲੇ ਸੰਨੀ ਦਿਓਲ ਇੰਨੀਂ ਦਿਨੀਂ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਸੰਨੀ ਪਾਜੀ ਦੀ ਫਿਲਮ 'ਗਦਰ 2' ਨੇ ਪੂਰੀ ਦੁਨੀਆ 'ਚ ਖੂਬ ਗਦਰ ਮਚਾਇਆ। ਫਿਲਮ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦਿਆਂ ਸ਼ਾਹਰੁਖ ਦੀ ਫਿਲਮ 'ਪਠਾਨ' ਤੱਕ ਦਾ ਰਿਕਾਰਡ ਵੀ ਤੋੜ ਦਿੱਤਾ ਸੀ।
Download ABP Live App and Watch All Latest Videos
View In Appਦੱਸ ਦਈਏ ਕਿ ਸੰਨੀ ਪਾਜੀ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਸੰਨੀ ਦਿਓਲ ਦਾ ਜਨਮ 19 ਅਕਤੂਬਰ 1957 ਨੂੰ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿਖੇ ਹੋਇਆ ਸੀ। ਸੰਨੀ ਦਿਓਲ ਦਾ ਇਹ ਜਨਮਦਿਨ ਉਨ੍ਹਾਂ ਦੇ ਲਈ ਬੇਹੱਦ ਖਾਸ ਹੈ। ਕਿਉਂਕਿ ਇਸ ਸਾਲ ਉਨ੍ਹਾਂ ਦੀ ਫਿਲਮ ਜ਼ਬਰਦਸਤ ਹਿੱਟ ਰਹੀ ਹੈ।
ਸੰਨੀ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਕਿ ਸੰਨੀ ਦਿਓਲ ਨੇ ਕਿਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਿਵੇਂ ਬੁਲੰਦੀਆਂ ਤੱਕ ਪਹੁੰਚੇ।
ਸੰਨੀ ਦਿਓਲ ਦੀ ਪਹਿਲ ਿਿਫਲਮ ਬੇਤਾਬ ਸੀ। ਇਸ ਫਿਲਮ ;ਚ ਉਹ ਅੰਮ੍ਰਿਤਾ ਸਿੰਘ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਪਹਿਲੀ ਫਿਲਮ ਤੋਂ ਸੰਨੀ ਦਿਓਲ ਰਾਤੋ ਰਾਤ ਸਟਾਰ ਬਣ ਗਏ ਸੀ।
ਸੰਨੀ ਦਿਓਲ ਨੇ ਇਸ ਤੋਂ ਡਰ, ਵਿਸ਼ਵਾਤਮਾ, ਤ੍ਰਿਮੂਰਤੀ, ਤੇ ਹੋਰ ਕਈ ਫਿਲਮਾਂ 'ਚ ਕੰਮ ਕੀਤਾ ਸੀ। ਇਹ ਸਾਰੀਆਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਪਰ 2001 'ਚ ਆਈ ਫਿਲਮ 'ਗਦਰ: ਏਕ ਪ੍ਰੇਮ ਕਥਾ' ਉਨ੍ਹਾਂ ਦੀ ਸਭ ਤੋਂ ਵੱਡੀ ਤੇ ਆਖਰੀ ਹਿੱਟ ਫਿਲਮ ਸੀ।
''ਗਦਰ'' ਫਿਲਮ ਦੀ ਸਕਸੈੱਸ ਤੋਂ ਬਾਅਦ ਸੰਨੀ ਦਿਓਲ ਦੀ ਜ਼ਿੰਦਗੀ 'ਚ ਬੁਰਾ ਦੌਰ ਆਇਆ, ਜਦੋਂ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਕਈ ਫਿਲਮਾਂ ਫਲੌਪ ਰਹੀਆਂ। ਉਸ ਤੋਂ ਬਾਅਦ ਸੰਨੀ ਦਿਓਲ ਨੇ ਫਿਲਮਾਂ ਤੋਂ ਬਰੇਕ ਲਿਆ।
ਫਿਰ ਦੂਜੀ ਪਾਰੀ 'ਚ ਵੀ ਸੰਨੀ ਪਾਜੀ ਕੁੱਝ ਕਮਾਲ ਨਹੀਂ ਦਿਖਾ ਸਕੇ ਸੀ। ਉਨ੍ਹਾਂ ਦੇ ਹਿੱਸੇ ਫਲੌਪ ਫਿਲਮਾਂ ਹੀ ਆ ਰਹੀਆਂ ਸੀ। ਆਖਰ 2023 'ਚ ਆਈ ਫਿਲਮ 'ਗਦਰ 2' ਨੇ ਸੰਨੀ ਪਾਜੀ ਦੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ।
ਸੰਨੀ ਪਾਜੀ ਨੇ ਫਿਲਮਾਂ ਤੋਂ ਬਿਨਾਂ ਸਿਆਸਤ 'ਚ ਵੀ ਕਿਸਮਤ ਆਜ਼ਮਾਈ। ਉਨ੍ਹਾਂ ਨੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਗਏ। ਉਸ ਤੋਂ ਬਾਅਦ ਦਿਓਲ ਨੇ ਗੁਰਦਾਸਪੁਰ ਵੱਲ ਪਲਟ ਕੇ ਦੇਖਿਆ ਤੱਕ ਨਹੀਂ ਅਤੇ ਆਖਰ ਉਨ੍ਹਾਂ ਨੇ 2023 'ਚ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ।
ਸੰਨੀ ਦਿਓਲ ਬਾਲੀਵੁੱਡ ਦੇ ਦਿੱਗਜ ਸੁਪਰਸਟਾਰਜ਼ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਉਹ ਇੱਕ ਸਟਾਰ ਕਿੱਡ ਵੀ ਹਨ। ਪਰ ਉਨ੍ਹਾਂ ਨੇ ਆਪਣੇ ਦਮ 'ਤੇ ਫਿਲਮ ਇੰਡਸਟਰੀ 'ਚ ਨਾਮ ਤੇ ਸ਼ੋਹਰਤ ਕਮਾਈ ਅਤੇ ਇਹ ਮੁਕਾਮ ਹਾਸਲ ਕੀਤਾ। ਅੱਜ ਸੰਨੀ ਦਿਓਲ 120 ਕਰੋੜ ਜਾਇਦਾਦ ਦੇ ਮਾਲਕ ਹਨ।
ਸੰਨੀ ਦਿਓਲ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਫਿਲਮਾਂ ਅਤੇ ਰਾਜਨੀਤੀ ਤੋਂ ਇਲਾਵਾ ਆਮਦਨ ਦੇ ਕਈ ਸਰੋਤ ਹਨ। ਦਿਓਲ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੰਨੀ ਵੀ ਆਪਣੇ ਪਿਤਾ ਧਰਮਿੰਦਰ ਦੀ ਜਾਇਦਾਦ ਦਾ ਮਾਲਕ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ, ਜਿਸ ਦਾ ਨਾਂ 'ਵਿਜੇਤਾ ਫਿਲਮਜ਼' ਹੈ। ਇਸ ਤੋਂ ਉਹ ਕਰੋੜਾਂ ਰੁਪਏ ਵੀ ਕਮਾ ਲੈਂਦੇ ਹਨ। ਇਸ ਦੇ ਨਾਲ ਹੀ ਸੰਨੀ ਦਿਓਲ ਕਈ ਬ੍ਰਾਂਡਸ ਦਾ ਚਿਹਰਾ ਵੀ ਹੈ। ਭਾਜਪਾ ਤੋਂ ਚੋਣ ਲੜ ਕੇ ਸੰਸਦ ਮੈਂਬਰ ਬਣੇ ਸੰਨੀ ਨੇ ਚੋਣ ਕਮਿਸ਼ਨ ਨੂੰ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਸੌਂਪਿਆ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸੰਨੀ ਦਿਓਲ ਕੋਲ ਕਿੰਨੀ ਜਾਇਦਾਦ ਹੈ।