Daniel Weber Birthday: Sunny Leone ਨੇ ਮਨਾਇਆ ਪਤੀ Daniel Weber ਦਾ ਜਨਮਦਿਨ, ਸ਼ਾਨਦਾਰ ਪਾਰਟੀ ਦੀਆਂ ਫੋਟੋਆਂ ਕੀਤੀਆਂ ਸ਼ੇਅਰ

ਸਨੀ ਲਿਓਨੀ ਪਤੀ ਤੇ ਬੱਚਿਆਂ ਨਾਲ

1/10
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਸਨੀ ਨੇ ਬੁੱਧਵਾਰ ਆਪਣੇ ਪਤੀ ਡੇਨੀਅਲ ਵੇਬਰ ਦਾ ਜਨਮਦਿਨ ਮਨਾਇਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
2/10
ਇਸ ਖ਼ਾਸ ਮੌਕੇ 'ਤੇ ਸਨੀ ਲਿਓਨ ਤੇ ਉਨ੍ਹਾਂ ਦੇ ਪਤੀ ਡੇਨੀਅਲ ਦਾ ਲੁਕ ਕਾਫੀ ਚੰਗਾ ਲੱਗ ਰਿਹਾ ਸੀ।
3/10
ਪੂਰੇ ਘਰ ਨੂੰ ਸਫ਼ੇਦ, ਗ੍ਰੇਅ ਤੇ ਸਿਲਵਰ ਕਲਰ ਦੇ ਬੈਲੂਨ ਨਾਲ ਸਜਾਇਆ ਗਿਆ ਸੀ। ਪਾਰਟੀ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਨੀ ਨੇ ਇਸ ਦਿਨ ਲਈ ਕਿੰਨੀ ਮਿਹਨਤ ਕੀਤੀ ਹੈ।
4/10
ਇਸ ਪਾਰਟੀ 'ਚ ਸਨੀ ਤੇ ਡੇਨੀਅਲ ਦੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ। ਜਿੰਨ੍ਹਾਂ ਨੇ ਇਸ ਪਾਰਟੀ ਦਾ ਜੰਮ ਕੇ ਲੁਤਫ਼ ਲਿਆ।
5/10
ਸਨੀ ਲਿਓਨੀ ਦੇ ਤਿੰਨਾਂ ਬੱਚਿਆਂ ਨੇ ਆਪਣੇ ਪਿਤਾ ਨੂੰ ਇਸ ਮੌਕੇ ਹੱਥ ਨਾਲ ਬਣੀ ਪੇਂਟਿੰਗ ਗਿਫ਼ਟ ਕੀਤੀ।
6/10
ਜਿਸ ਤੋਂ ਬਾਅਦ ਡੇਨਿਅਲ ਬੱਚਿਆਂ ਦੇ ਦਿੱਤੇ ਇਸ ਖ਼ਾਸ ਗਿਫ਼ਟ ਨਾਲ ਪੋਜ਼ ਦਿੰਦੇ ਨਜ਼ਰ ਆਏ।
7/10
ਸਨੀ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਖਾਸ ਨੋਟ ਲਿਖਿਆ, 'ਉਸ ਸ਼ਖਸ ਨੂੰ ਜਨਮਦਿਨ ਮੁਬਾਰਕ ਹੋਵੇ ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਇਕ ਦਿਨ...ਹਫਤਾ.......ਮਹੀਨਾ ਜਾਂ ਸਾਲ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਇਸ ਨੂੰ ਟ੍ਰੈਕ ਕਰਨਾ ਮੁਸ਼ਕਿਲ ਹੈ, ਪਰ ਇਕ ਚੀਜ਼ ਜੋ ਹਮੇਸ਼ਾ ਮੇਰੇ ਕੋਲ ਤੁਹਾਡੇ ਲਈ ਹੈ ਉਹ ਹੈ ਪਿਆਰ......। ਤੁਸੀਂ ਇਕ ਅਮੇਜਿੰਗ ਇਨਸਾਨ, ਪਿਤਾ, ਬੌਸ ਤੇ ਪ੍ਰੇਮੀ ਹੋ। ਹੈਪੀ ਬਰਥਡੇਅ ਬੇਬੀ ਲਵ।'
8/10
ਸਨੀ ਤੇ ਡੇਨਿਅਲ ਦੇ ਤਿੰਨ ਬੱਚੇ ਹਨ। ਇਨ੍ਹਾਂ 'ਚੋਂ ਦੋ ਬੱਚੇ ਜੁੜਵਾ ਹਨ, ਜਦਕਿ ਇਕ ਬੇਟੀ ਨੂੰ ਸਨੀ ਨੇ ਗੋਦ ਲਿਆ ਹੈ। ਇਸ ਬੇਟੀ ਦਾ ਨਾਂਅ ਉਨ੍ਹਾਂ ਨਿਸ਼ਾ ਕੌਰ ਰੱਖਿਆ ਹੈ।
9/10
ਪਾਰਟੀ ਦੌਰਾਨ ਘਰ 'ਚ ਆਏ ਤਮਾਮ ਮਹਿਮਾਨ ਕਾਫੀ ਇੰਜੁਆਏ ਕਰਦੇ ਦਿਖੇ। ਸਾਰਿਆਂ ਨੇ ਜੰਮ ਕੇ ਮਸਤੀ ਕੀਤੀ ਤੇ ਪੋਜ਼ ਦਿੱਤੇ।
10/10
ਸਨੀ ਲਿਓਨੀ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਫੈਨਜ਼ ਉਨ੍ਹਾਂ ਦੀ ਹਰ ਤਸਵੀਰ ਨੂੰ ਕਾਫੀ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 48.4 ਮਿਲੀਅਨ ਲੋਕ ਫੌਲੋ ਕਰਦੇ ਹਨ।
Sponsored Links by Taboola