Kamal Cheema: ਇਸ ਰਿਐਲਟੀ ਸ਼ੋਅ ਨੂੰ ਜੱਜ ਕਰਦੀ ਨਜ਼ਰ ਆਵੇਗੀ ਸੁਪਰਮਾਡਲ ਕਮਲ ਚੀਮਾ, ਇਸ ਦਿਨ ਟੀਵੀ 'ਤੇ ਆਵੇਗਾ ਸ਼ੋਅ
ਇੰਟਰਨੈਸ਼ਨਲ ਸੁਪਰਮਾਡਲ ਕਮਲ ਚੀਮਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ।
Download ABP Live App and Watch All Latest Videos
View In Appਹਾਲ ਹੀ 'ਚ ਕਮਲ ਚੀਮਾ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਪੂਰਾ ਪੰਜਾਬ ਉਸ 'ਤੇ ਮਾਣ ਕਰ ਰਿਹਾ ਹੈ।
ਕਮਲ ਚੀਮਾ ਭਾਰਤ ਦੀ ਪਹਿਲੀ ਸੁਪਰਮਾਡਲ ਹੈ, ਜਿਸ ਨੂੰ ਮਲੇਸ਼ੀਆ ਵਿਖੇ ਹੋਣ ਜਾ ਰਹੇ 'ਇੰਟਰਨੈਸ਼ਨਲ ਫੈਸ਼ਨ ਵੀਕ 2023' 'ਚ ਸ਼ੋਅਸਟੌਪਰ ਬਣਨ ਦਾ ਮੌਕਾ ਮਿਿਲਿਆ ਹੈ।
ਯਾਨਿ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਸਿਰਫ ਤੇ ਸਿਰਫ ਕਮਲ 'ਤੇ ਹੀ ਟਿਕੀਆਂ ਹੋਣਗੀਆਂ। ਉਹ ਕੌਮਾਂਤਰੀ ਸੁਪਰਮਾਡਲ ਹੈ ਅਤੇ ਪੂਰੀ ਦੁਨੀਆ 'ਚ ਦੇਸ਼ ਦਾ ਨਾਮ ਰੌਸ਼ਨ ਕਰਨ ਜਾ ਰਹੀ ਹੈ।
ਹੁਣ ਕਮਲ ਚੀਮਾ ਦੇ ਹੱਥ ਇੱਕ ਹੋਰ ਵੱਡਾ ਪ੍ਰੋਜੈਕਟ ਲੱਗਿਆ ਹੈ। ਕਮਲ ਚੀਮਾ ਨੂੰ ਤੁਸੀਂ ਜਲਦ ਹੀ ਨੈਸ਼ਨਲ ਟੈਲੀਵਿਜ਼ਨ 'ਤੇ ਦੇਖੋਗੇ।
ਜੀ ਹਾਂ, ਕਿਉਂਕਿ ਮਾਡਲ ਤੇ ਅਦਾਕਾਰਾ ਰਿਐਲਟੀ ਸ਼ੋਅ 'ਇੰਡੀਆਜ਼ ਨੈਕਸਟ ਟੌਪ ਮਾਡਲ' ਦੀ ਜੱਜ ਬਣੀ ਨਜ਼ਰ ਆਵੇਗੀ। ਇਸ ਦਾ ਮਤਲਬ ਕਿ ਉਹ ਭਾਰਤ ਦੀ ਅਗਲੀ ਟੌਪ ਮਾਡਲ ਨੂੰ ਚੁਣੇਗੀ।
ਕਮਲ ਚੀਮਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਇਹ ਹੈ ਉਸ ਦੀ ਪੋਸਟ। ਦੱਸ ਦਈਏ ਕਿ ਇਹ ਰਿਐਲਟੀ ਸ਼ੋਅ ਈ24 ਚੈਨਲ 'ਤੇ ਟੈਲੀਕਾਸਟ ਹੋਵੇਗਾ।
ਕਾਬਿਲੇਗ਼ੌਰ ਹੈ ਕਿ ਕਮਲ ਚੀਮਾ ਗਲੈਮਰ ਦੀ ਦੁਨੀਆ ਦਾ ਜਾਣਿਆ ਪਛਾਣਿਆ ਨਾਮ ਹੈ। ਉਹ ਕੌਮਾਂਤਰੀ ਸੁਪਰਮਾਡਲ ਹੈ। ਉਸ ਨੂੰ ਹਾਲ ਹੀ 'ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ।