Election Results 2024
(Source: ECI/ABP News/ABP Majha)
Taarak Mehta ka Ooltah Chashmah: ਕਿਸੇ ਨੇ ਪਿਤਾ ਦੀ ਬਿਮਾਰੀ ਤੇ ਕਿਸੇ ਨੇ ਫੀਸ ਨਾ ਵਧਾਉਣ ਕਰ ਕੇ ਛੱਡਿਆ ਸ਼ੋਅ, ਹੁਣ ਤਕ ਇਹ ਕਲਾਕਾਰ ਕਹਿ ਚੁੱਕੇ ਨੇ ਸ਼ੋਅ ਨੂੰ ਅਲਵਿਦਾ
ਨੇਹਾ ਮਹਿਤਾ - ਜਦੋਂ ਸਾਲ 2008 'ਚ ਤਾਰਕ ਮਹਿਤਾ ਕਾ ਉਲਟ ਚਸ਼ਮਾ ਸ਼ੁਰੂ ਹੋਈ ਸੀ। ਨੇਹਾ ਮਹਿਤਾ ਸ਼ੋਅ 'ਚ ਅੰਜਲੀ ਮਹਿਤਾ ਦੇ ਰੂਪ 'ਚ ਨਜ਼ਰ ਆਈ ਸੀ। ਉਨ੍ਹਾਂ ਦਾ ਕਿਰਦਾਰ ਕਾਫੀ ਦਿਲਚਸਪ ਸੀ। ਇਸ ਲਈ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਪਰ 2020 'ਚ ਉਸਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ 'ਚ ਸ਼ੋਅ ਛੱਡਣ ਦਾ ਕਾਰਨ ਵੀ ਦੱਸਿਆ ਗਿਆ ਹੈ। ਕਿਹਾ ਜਾਂਦਾ ਸੀ ਕਿ ਨੇਹਾ ਮਹਿਤਾ ਹੁਣ ਆਪਣੇ ਕਰੀਅਰ 'ਚ ਕੁਝ ਵੱਖਰਾ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ। ਇਸ ਦੇ ਨਾਲ ਹੀ ਸ਼ੋਅ ਛੱਡਣ ਤੋਂ ਬਾਅਦ ਨੇਹਾ ਗੁਜਰਾਤੀ ਸਿਨੇਮਾ 'ਚ ਕੰਮ ਕਰ ਰਹੀ ਹੈ।
ਮੋਨਿਕਾ ਭਦੌਰੀਆ- ਬਾਵਰੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਮੋਨਿਕਾ ਭਦੌਰੀਆ ਵੀ ਕਈ ਸਾਲ ਪਹਿਲਾਂ ਸ਼ੋਅ ਛੱਡ ਚੁੱਕੀ ਹੈ। ਦਰਅਸਲ, ਉਹ ਲਗਾਤਾਰ ਆਪਣੀ ਫੀਸ ਵਧਾਉਣ ਦੀ ਮੰਗ ਕਰ ਰਹੀ ਸੀ ਅਤੇ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਸਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ। ਫਿਲਹਾਲ ਬਾਵਰੀ ਦੀ ਜਗ੍ਹਾ ਕਿਸੇ ਨੇ ਨਹੀਂ ਲਈ।
ਨਿਧੀ ਭਾਨੁਸ਼ਾਲੀ ਦੇ ਇਸ ਸ਼ੋਅ ਨੂੰ ਛੱਡਣ ਦਾ ਕਾਰਨ ਉਸ ਦੀ ਪੜ੍ਹਾਈ ਨੂੰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਆਪਣੀ ਅੱਗੇ ਦੀ ਪੜ੍ਹਾਈ ਕਾਰਨ ਨਿਧੀ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।
ਗੁਰਚਰਨ ਸਿੰਘ- ਗੁਰਚਰਨ ਸਿੰਘ ਸ਼ੋਅ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਅ ਰਹੇ ਸਨ। ਪਰ ਆਪਣੇ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ। ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਸੀ, ਜਿਸ ਦੀ ਦੇਖਭਾਲ ਲਈ ਉਨ੍ਹਾਂ ਨੇ ਇਸ ਮਸ਼ਹੂਰ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।
ਕਵੀ ਕੁਮਾਰ ਆਜ਼ਾਦ- ਡਾ: ਹਾਥੀ ਦਾ ਯਾਦਗਾਰੀ ਕਿਰਦਾਰ ਕਵੀ ਕੁਮਾਰ ਆਜ਼ਾਦ ਨੇ ਨਿਭਾਇਆ ਸੀ ਪਰ ਫਿਰ ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਨਿਰਮਲ ਸੋਨੀ ਇਹ ਕਿਰਦਾਰ ਨਿਭਾ ਰਹੇ ਹਨ।
ਭਵਿਆ ਗਾਂਧੀ- ਛੋਟੇ ਟੈਪੂ ਦਾ ਰੋਲ ਭਵਿਆ ਗਾਂਧੀ ਨੇ ਨਿਭਾਇਆ ਸੀ ਅਤੇ ਉਨ੍ਹਾਂ ਨੇ ਇਸ ਕਿਰਦਾਰ ਨੂੰ ਕਾਫੀ ਮਸ਼ਹੂਰ ਵੀ ਕੀਤਾ ਸੀ ਪਰ ਫਿਰ ਐਕਟਿੰਗ 'ਚ ਕੁਝ ਹੋਰ ਕਰਨ ਦੀ ਇੱਛਾ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ ਅਤੇ ਗੁਜਰਾਤੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਨਿਧੀ ਭਾਨੁਸ਼ਾਲੀ - 2008 ਤੋਂ 2012 ਤੱਕ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਸੋਨੂੰ ਦਾ ਕਿਰਦਾਰ ਝੀਲ ਮਹਿਤਾ ਨੇ ਨਿਭਾਇਆ ਸੀ, ਪਰ ਝੀਲ ਮਹਿਤਾ ਤੋਂ ਬਾਅਦ ਨਿਧੀ ਭਾਨੁਸ਼ਾਲੀ ਨੇ ਇਸ ਕਿਰਦਾਰ ਨੂੰ ਅੱਗੇ ਵਧਾਇਆ। ਇਸ ਰੋਲ 'ਚ ਵੀ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਪਰ ਕੁਝ ਸਾਲਾਂ ਤੱਕ ਸ਼ੋਅ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਨੂੰ ਬਾਏ ਬਾਏ ਕਹਿ ਦਿੱਤਾ।