Taylor Swift: ਅਮਰੀਕਨ ਗਾਇਕਾ ਟੇਲਰ ਸਵਿਫਟ ਬਣੀ ਅਰਬਪਤੀ, 33 ਦੀ ਉਮਰ 'ਚ 1.1 ਅਰਬ ਡਾਲਰ ਜਾਇਦਾਦ ਦੀ ਬਣੀ ਮਾਲਕਣ
ਟੇਲਰ ਸਵਿਫਟ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਟੇਲਰ ਸਵਿਫਟ ਦੀ ਭਾਰਤ ਸਣੇ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ।
Download ABP Live App and Watch All Latest Videos
View In Appਟੇਲਰ ਸਵਿਫਟ ਅਮਰੀਕਨ ਪੌਪ ਗਾਇਕਾ ਹੈ, ਜਿਸ ਦੀ ਭਾਰਤ ;ਚ ਵਿੱਚ ਵੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਟੇਲਰ ਹਾਲ ਹੀ 'ਚ ਦਿਲਜੀਤ ਦੋਸਾਂਝ ਕਰਕੇ ਕਾਫੀ ਸੁਰਖੀਆਂ 'ਚ ਰਹੀ ਸੀ।
ਟੇਲਰ ਸਵਿਫਟ ਦੀਆਂ ਦਿਲਜੀਤ ਨਾਲ ਡੇਟਿੰਗ ਦੀਆ ਅਫਵਾਹਾਂ ਸਨ। ਇਨ੍ਹਾਂ ਖਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹੁਣ ਟੇਲਰ ਸਵਿਫਟ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਰਿਪੋਰਟ ਦੇ ਅਨੁਸਾਰ ਗਾਇਕਾ ਟੇਲਰ ਸਵਿਫਟ ਹੁਣ ਅਧਿਕਾਰਤ ਤੌਰ 'ਤੇ ਅਰਬਪਤੀ ਬਣ ਗਈ ਹੈ। ਦੱਸ ਦਈਏ ਕਿ ਗਾਇਕਾ ਮਹਿਜ਼ 33 ਸਾਲ ਦੀ ਉਮਰ 'ਚ 1.1 ਅਰਬ ਡਾਲਰ (ਅਮਰੀਕੀ) ਦੀ ਮਾਲਕਣ ਬਣ ਗਈ ਹੈ।
ਫੋਰਬਸ ਮੈਗਜ਼ੀਨ ਦੀ ਰਿਪੋਰਟ ਦੇ ਮੁਤਾਬਕ 33 ਸਾਲਾ ਪੌਪ ਕੁਈਨ ਇਸ ਦੇ ਨਾਲ ਹੀ ਪਹਿਲੀ ਗਾਇਕਾ ਤੇ ਸੰਗੀਤਕਾਰ ਬਣ ਗਈ ਹੈ, ਜੋ ਅਰਬਪਤੀ ਹੈ।
ਉਸਨੇ ਇਰਾਸ ਟੂਰ ਦੇ ਪਹਿਲੇ ਪੜਾਅ ਤੋਂ ਟੈਕਸਾਂ ਤੋਂ ਬਾਅਦ ਅੰਦਾਜ਼ਨ $190 ਮਿਲੀਅਨ ਅਤੇ ਟੇਲਰ ਸਵਿਫਟ: ਦ ਈਰਾਸ ਟੂਰ ਫਿਲਮ ਦੀ ਸਕ੍ਰੀਨਿੰਗ ਦੇ ਪਹਿਲੇ ਦੋ ਹਫਤਿਆਂ ਤੋਂ $35 ਮਿਲੀਅਨ ਦੀ ਕਮਾਈ ਕੀਤੀ।
ਕੁੱਲ ਮਿਲਾ ਕੇ $500 ਮਿਲੀਅਨ ਤੋਂ ਵੱਧ ਸਵਿਫਟ ਦੀ ਕਿਸਮਤ ਸੰਗੀਤ ਰਾਇਲਟੀ ਅਤੇ ਟੂਰਿੰਗ ਤੋਂ ਕਮਾਈ ਗਈ ਨਕਦ ਹੈ। ਹੋਰ $500 ਮਿਲੀਅਨ ਉਸ ਦੇ ਸੰਗੀਤ ਕੈਟਾਲਾਗ ਦੇ ਵਧਦੇ ਮੁੱਲ 'ਤੇ ਅਧਾਰਤ ਹੈ, ਅਤੇ ਉਸ ਕੋਲ ਰੀਅਲ ਅਸਟੇਟ ਵਿੱਚ $125 ਮਿਲੀਅਨ ਹੈ ਜਿਸ ਵਿੱਚ ਛੇ ਘਰ ਅਤੇ ਇੱਕ $10 ਮਿਲੀਅਨ ਪ੍ਰਾਈਵੇਟ ਜਹਾਜ਼ ਸ਼ਾਮਲ ਹਨ।
ਦੱਸ ਦਈਏ ਕਿ ਉਸ ਤੋਂ ਇਲਾਵਾ ਸਿਰਫ 4 ਕਲਾਕਾਰ ਹੋਰ ਹਨ, ਜਿਨ੍ਹਾਂ ਨੂੰ ਇਹ ਦਰਜਾ ਹਾਸਲ ਹੋਇਆ ਹੈ।