Nidhi Shah Education: ਅਨੁਪਮਾ ਦੀ ਵੱਡੀ ਨੂੰਹ 'ਕਿੰਜਲ' ਨੇ ਕੀਤੀ ਹੈ ਇੰਨੀ ਪੜ੍ਹਾਈ, ਟੀਵੀ ਤੋਂ ਪਹਿਲਾਂ ਬਾਲੀਵੁੱਡ 'ਚ ਅਜ਼ਮਾ ਚੁੱਕੀ ਹੈ ਆਪਣੀ ਕਿਸਮਤ
Nidhi Shah Education: ਅਨੁਪਮਾ ਦੀ ਕਿੰਜਲ ਉਰਫ਼ ਅਦਾਕਾਰਾ ਨਿਧੀ ਸ਼ਾਹ ਨੇ ਛੋਟੇ ਪਰਦੇ ਤੇ ਪ੍ਰਸਿੱਧੀ ਖੱਟੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਟੀਵੀ ਦੀ ਨੂੰਹ ਅਸਲ ਜ਼ਿੰਦਗੀ ਵਿੱਚ ਕਿੰਨੀ ਪੜ੍ਹੀ-ਲਿਖੀ ਹੈ।

Nidhi Shah- image source: instagram
1/8
ਸਟਾਰ ਪਲੱਸ ਦੇ ਸ਼ੋਅ 'ਅਨੁਪਮਾ' 'ਚ ਕਿੰਜਲ ਦਾ ਕਿਰਦਾਰ ਨਿਭਾਉਣ ਵਾਲੀ ਨਿਧੀ ਸ਼ਾਹ ਹੁਣ ਘਰ-ਘਰ 'ਚ ਮਸ਼ਹੂਰ ਹੋ ਗਈ ਹੈ।
2/8
ਮੁੰਬਈ 'ਚ ਜਨਮੀ ਨਿਧੀ ਸ਼ਾਹ ਉਨ੍ਹਾਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ 'ਜਾਨਾ ਨਾ ਦਿਲ ਸੇ ਦੂਰ', 'ਤੂ ਆਸ਼ਿਕੀ' ਅਤੇ 'ਕਾਰਤਿਕ ਪੂਰਨਿਮਾ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ ਹੈ।
3/8
24 ਸਾਲਾ ਕਿੰਜਲ ਉਰਫ ਨਿਧੀ ਸ਼ਾਹ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ।
4/8
ਗ੍ਰੈਜੂਏਸ਼ਨ ਤੋਂ ਬਾਅਦ ਨਿਧੀ ਸ਼ਾਹ ਨੇ ਅਦਾਕਾਰੀ ਵੱਲ ਰੁਖ਼ ਕੀਤਾ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਅਦਾਕਾਰਾ ਨੇ ਟੀਵੀ ਤੋਂ ਪਹਿਲਾਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
5/8
ਨਿਧੀ ਸ਼ਾਹ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2013 ਵਿੱਚ ਫਿਲਮ 'ਮੇਰੇ ਡੈਡ ਕੀ ਮਾਰੂਤੀ' ਨਾਲ ਕੀਤੀ ਸੀ। ਇਸ ਫਿਲਮ 'ਚ ਉਹ ਕੈਮਿਓ ਕਰਦੀ ਨਜ਼ਰ ਆਈ ਸੀ।
6/8
ਫਿਲਮੀ ਦੁਨੀਆ 'ਚ ਪਛਾਣ ਨਾ ਮਿਲਣ 'ਤੇ ਅਦਾਕਾਰਾ ਨੇ 2016 'ਚ 'ਜਾਨਾ ਨਾ ਦਿਲ ਸੇ ਦੂਰ' ਨਾਲ ਛੋਟੇ ਪਰਦੇ 'ਤੇ ਡੈਬਿਊ ਕੀਤਾ ਸੀ।
7/8
ਨਿਧੀ ਸ਼ਾਹ ਸਾਲ ਕਾਫੀ ਸਮੇਂ ਤੋਂ 'ਅਨੁਪਮਾ' ਸ਼ੋਅ ਨਾਲ ਜੁੜੀ ਹੋਈ ਹੈ। ਜਿਸ ‘ਚ ਉਹ ਅਨੁਪਮਾ ਦੀ ਵੱਡੀ ਨੂੰਹ ਦਾ ਕਿਰਦਾਰ ਨਿਭਾਅ ਰਹੀ ਹੈ।
8/8
ਨਿਧੀ ਸ਼ਾਹ ਦੀ ਵੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੂੰ ਇੰਸਟਾ 'ਤੇ 2.1 ਮਿਲੀਅਨ ਲੋਕ ਫਾਲੋ ਕਰਦੇ ਹਨ।
Published at : 12 May 2023 12:59 PM (IST)