ਬਾਲਿਕਾ ਵਧੂ ਦਾ ਹੌਟ ਅੰਦਾਜ਼, ਵਜ਼ਨ ਘਟਾ ਕੇ ਗਲੈਮਰਸ ਲੁੱਕ 'ਚ ਨਜ਼ਰ ਆਈ ਅਵਿਕਾ ਗੌਰ
1/6
ਬਾਲਿਕਾ ਵਧੂ ਫੇਮ ਅਦਾਕਾਰਾ ਅਵਿਕਾ ਗੌਰ ਇਨੀਂ ਦਿਨੀਂ ਆਪਣੇ ਬੌਡੀ ਟ੍ਰਾਂਸਫਰਮੇਸ਼ਨ ਨਾਲ ਸਭ ਨੂੰ ਹੈਰਾਨ ਕਰ ਰਹੀ ਹੈ। ਦਰਅਸਲ ਹਾਲ ਹੀ 'ਚ ਅਵਿਕਾ ਨੇ ਆਪਣਾ ਵਜ਼ਨ ਕਾਫੀ ਘੱਟ ਕੀਤਾ ਹੈ ਤੇ ਉਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਖੂਬਸੂਰਤ ਤੇ ਗਲੈਮਰਸ ਦਿਖ ਰਹੀ ਹੈ। ਅਵਿਕਾ ਗੌਰ ਦਾ ਇਹ ਨਵਾਂ ਹੌਟ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।
2/6
ਅਵਿਕਾ ਨੇ ਭਾਰ ਘਟਾਉਣ ਦੇ ਪੂਰੇ ਸੰਘਰਸ਼ ਦਾ ਅਨੁਭਵ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ।
3/6
ਉਨ੍ਹਾਂ ਲਿਖਿਆ ਸੀ ਕਿ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਜਦੋਂ ਇਕ ਰਾਤ ਮੈਂ ਖੁਦ ਨੂੰ ਸ਼ੀਸ਼ੇ 'ਚ ਦੇਖਿਆ ਸੀ ਤਾਂ ਮੈਂ ਟੁੱਟ ਗਈ ਸੀ।
4/6
ਅਵਿਕਾ ਨੇ ਤਜ਼ਰਬਾ ਸਾਂਝਾ ਕਰਦਿਆਂ ਲਿਖਿਆ ਸੀ ਕਿ ਸਾਡੀ ਬੌਡੀ ਚੰਗੀਆਂ ਚੀਜ਼ਾਂ ਲਈ ਬਣੀ ਹੈ। ਪਰ ਮੈਂ ਇਸ ਦੀ ਕਦਰ ਨਹੀਂ ਕੀਤੀ ਸੀ। ਜਿਸ ਦਾ ਨਤੀਜਾ ਮੋਟਾਪਾ ਸੀ।
5/6
ਅਵਿਕਾ ਦੀਆਂ ਹੌਟ ਤਸਵੀਰਾਂ ਦੇਖ ਕੇ ਫੈਨਜ਼ ਅੰਦਾਜ਼ਾ ਨਹੀਂ ਲਾ ਪਾ ਰਹੇ ਕਿ ਉਨ੍ਹਾਂ ਇਕ ਸਾਲ 'ਚ ਐਨਾ ਬਦਲਾਅ ਕਰ ਲਿਆ।
6/6
ਅਵਿਕਾ ਗੌਰ ਇਨੀਂ ਦਿਨੀਂ ਰੋਡੀਜ਼ ਫੇਮ ਮਿਲਿੰਦ ਚਾਂਦਵਾਨੀ ਦੇ ਨਾਲ ਰਿਸ਼ਤੇ 'ਚ ਹੈ। ਇਸ ਕਪਲ ਦੀਆਂ ਕਈ ਖੂਬਸੂਰਤ ਤਸਵੀਰਾਂ ਫੈਨਜ਼ ਨੂੰ ਆਪਣੇ ਵੱਲ ਖਿੱਚਦੀਆਂ ਹਨ।
Published at : 06 May 2021 01:25 PM (IST)