ਇਸ ਤਰ੍ਹਾਂ ਮਿਲੇ ਸਾਮੰਥਾ ਅਤੇ ਨਾਗਾ ਚੈਤੰਨਿਆ, ਸਿਰਫ ਇਕ ਦਸਤਖਤ ਨਾਲ ਟੁੱਟਿਆ ਸਾਲਾਂ ਪੁਰਾਣਾ ਰਿਸ਼ਤਾ
ਦੱਖਣ ਦੀਆਂ ਫਿਲਮਾਂ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ, ਸਮੰਥਾ ਰੂਥ ਪ੍ਰਭੂ ਅੱਜ ਆਪਣਾ 35ਵਾਂ ਜਨਮਦਿਨ ਯਾਨੀ 28 ਅਪ੍ਰੈਲ 2022 ਨੂੰ ਮਨਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਕੰਮ ਕਰ ਰਹੀ ਸਾਮੰਥਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹੀ ਹੈ। ਉਹ ਭਲੇ ਹੀ ਨਾਗਾ ਚੈਤੰਨਿਆ ਤੋਂ ਵੱਖ ਹੋ ਗਈ ਹੋਵੇ, ਪਰ ਇੱਕ ਸਮਾਂ ਸੀ ਜਦੋਂ ਫਿਲਮਾਂ ਤੋਂ ਵੱਧ ਉਸਦੀ ਪ੍ਰੇਮ ਕਹਾਣੀ ਹਰ ਕਿਸੇ ਦੀ ਜ਼ੁਬਾਨ 'ਤੇ ਹੁੰਦੀ ਸੀ।
Download ABP Live App and Watch All Latest Videos
View In Appਸਮੰਥਾ ਅਤੇ ਨਾਗਾ ਚੈਤੰਨਿਆ ਟਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਸੀ। ਪ੍ਰਸ਼ੰਸਕਾਂ ਨੇ ਇਸ ਜੋੜੀ ਨੂੰ ਪਰਦੇ 'ਤੇ ਹੀ ਨਹੀਂ ਸਗੋਂ ਅਸਲ ਜ਼ਿੰਦਗੀ 'ਚ ਵੀ ਕਾਫੀ ਪਸੰਦ ਕੀਤਾ ਹੈ। ਉਨ੍ਹਾਂ ਦੀ ਪਹਿਲੀ ਮੁਲਾਕਾਤ ਸਾਲ 2009 'ਚ ਸੁਪਰਹਿੱਟ ਫਿਲਮ 'ਯੇ ਮੀਆ ਚੇਸੇਵੇ' ਦੇ ਸੈੱਟ 'ਤੇ ਹੋਈ ਸੀ।
ਸਾਲ 2014 'ਚ ਦੋਹਾਂ ਨੇ ਫਿਰ ਤੋਂ ਫਿਲਮ ਸੂਰੀਆ 'ਚ ਇਕੱਠੇ ਕੰਮ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਦੋਵਾਂ ਵਿਚਾਲੇ ਪਿਆਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੋਹਾਂ ਦੇ ਅਫੇਅਰ ਦੀਆਂ ਚਰਚਾਵਾਂ ਆਮ ਹੋਣ ਲੱਗੀਆਂ।
ਸਾਲ 2016 'ਚ ਇਹ ਸਟਾਰ ਜੋੜਾ ਇਕੱਠੇ ਛੁੱਟੀਆਂ ਮਨਾਉਣ ਗਿਆ ਸੀ, ਜਿੱਥੇ ਨਾਗਾ ਚੈਤੰਨਿਆ ਨੇ ਅਭਿਨੇਤਰੀ ਨੂੰ ਬੇਹੱਦ ਰੋਮਾਂਟਿਕ ਅੰਦਾਜ਼ 'ਚ ਪ੍ਰਪੋਜ਼ ਕੀਤਾ ਸੀ। ਸਮੰਥਾ ਨੇ ਇਸ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਉਹ ਕਾਫੀ ਵਾਇਰਲ ਹੋ ਗਈਆਂ।
ਇਸ ਤੋਂ ਬਾਅਦ ਇਸ ਸਟਾਰ ਜੋੜੇ ਨੇ ਸਾਰੀਆਂ ਅਫਵਾਹਾਂ ਅਤੇ ਅਟਕਲਾਂ ਨੂੰ ਖਤਮ ਕਰਦੇ ਹੋਏ ਸਾਲ 2017 'ਚ ਬਹੁਤ ਹੀ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਇਆ ਸੀ। ਜੇਕਰ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਰਿਸ਼ਤੇ ਦੀ ਉਮਰ 2009 ਤੋਂ ਹੀ ਸ਼ੁਰੂ ਹੋ ਗਈ ਸੀ।
ਅਜਿਹੇ 'ਚ ਦੋਹਾਂ ਨੇ 2 ਅਕਤੂਬਰ 2021 ਨੂੰ ਸਿਰਫ ਇਕ ਸਾਈਨ ਕਰਕੇ ਆਪਣੇ 12 ਸਾਲ ਦੇ ਰਿਸ਼ਤੇ ਨੂੰ ਖਤਮ ਕਰ ਦਿੱਤਾ। ਇਹ ਰੋਮਾਂਟਿਕ ਜੋੜੀ ਕਿਉਂ ਵੱਖ ਹੋ ਗਈ ਇਹ ਤਾਂ ਪਤਾ ਨਹੀਂ ਹੈ ਪਰ ਪ੍ਰਸ਼ੰਸਕ ਇਸ ਗੱਲ ਤੋਂ ਕਾਫੀ ਦੁਖੀ ਹਨ।