Gippy Grewal: 'ਘਰਵਾਲੀ ਦੀ ਕਮਾਈ ਖਾਂਦਾ', ਜਦੋਂ ਗਿੱਪੀ ਗਰੇਵਾਲ ਨੂੰ ਪਤਨੀ ਰਵਨੀਤ ਕਰਕੇ ਪੈਂਦੇ ਸੀ ਤਾਅਨੇ, ਫਿਰ ਇੰਝ ਬਣੇ 147 ਕਰੋੜ ਜਾਇਦਾਦ ਦੇ ਮਾਲਕ
ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਗਿੱਪੀ ਤਕਰੀਬਨ ਦੋ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਨੇ ਇਹ ਮੁਕਾਮ ਸਖਤ ਮੇਹਨਤ ਤੇ ਸੰਘਰਸ਼ ਤੋਂ ਬਾਅਦ ਹਾਸਲ ਕੀਤਾ ਹੈ। ਗਿੱਪੀ ਗਰੇਵਾਲ ਜ਼ੀਰੋ ਤੋਂ ਹੀਰੋ ਬਣੇ ਹਨ।
Download ABP Live App and Watch All Latest Videos
View In Appਹਾਲ ਹੀ 'ਚ ਗਿੱਪੀ ਨੇ ਇੱਕ ਪੋਡਕਾਸਟ 'ਚ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮੁਲਾਕਾਤ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਹੋਈ ਅਤੇ ਕਿਵੇਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਜ਼ੀਰੋ ਤੋਂ ਹੀਰੋ ਬਣਨ ਲਈ ਪ੍ਰੇਰਿਤ ਕੀਤਾ।
ਗਿੱਪੀ ਨੇ ਦੱਸਿਆ ਕਿ ਜਦੋਂ ਉਹ ਰਵਨੀਤ ਨੂੰ ਮਿਲੇ ਤਾਂ ਉਨ੍ਹਾਂ ਦੀ ਉਮਰ 19 ਸਾਲਾਂ ਦੀ ਸੀ, ਜਦਕਿ ਰਵਨੀਤ 18 ਸਾਲ ਦੀ ਸੀ। ਦੋਵਾਂ ਨੇ ਬਹੁਤ ਜਲਦ ਵਿਆਹ ਕਰ ਲਿਆ ਸੀ। ਪਰ ਵਿਆਹ ਤੋਂ ਬਾਅਦ ਵੀ ਗਿੱਪੀ ਦੇ ਕੋਲ ਕੋਈ ਕੰਮ ਨਹੀਂ ਸੀ। ਗਿੱਪੀ ਨੇ ਵਿਆਹ ਤੋਂ ਪਹਿਲਾਂ 'ਫੁਲਕਾਰੀ' ਨਾਮ ਦੀ ਐਲਬਮ ਵੀ ਕੱਢੀ ਸੀ, ਪਰ ਉਹ ਵੀ ਹਿੱਟ ਨਹੀਂ ਹੋਈ ਸੀ।
ਇਸ ਤੋਂ ਬਾਅਦ ਗਿੱਪੀ ਤੇ ਰਵਨੀਤ ਕੈਨੇਡਾ ਚਲੇ ਗਏ। ਉੱਥੇ ਗਿੱਪੀ ਮਿਊਜ਼ਿਕ ਦੀ ਉੱਚ ਤਾਲੀਮ ਲੈਣ ਲੱਗੇ, ਜਦਕਿ ਉਨ੍ਹਾਂ ਦੀ ਪਤਨੀ ਰਵਨੀਤ ਡਬਲ ਸ਼ਿਫਟਾਂ 'ਚ ਨੌਕਰੀ ਕਰਨ ਲੱਗੀ।
ਇਸ ਤੋਂ ਬਾਅਦ ਗਿੱਪੀ ਨੂੰ ਖੂਬ ਤਾਅਨੇ ਵੀ ਪਏ ਕਿ ਉਹ ਆਪਣੀ ਪਤਨੀ ਦੀ ਕਮਾਈ 'ਤੇ ਪਲ ਰਹੇ ਹਨ। ਫਿਰ ਲੋਕਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਗਿੱਪੀ ਨੇ ਵੀ ਨੌਕਰੀ ਲੱਭ ਲਈ। ਉਨ੍ਹਾਂ ਨੇ ਸਿੰਗਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੜੀ ਮੇਹਨਤ ਕੀਤੀ।
ਦੱਸ ਦਈਏ ਕਿ ਕਦੇ ਇੱਕ ਇੱਕ ਪੈਸੇ ਲਈ ਤਰਸਣ ਵਾਲੇ ਗਿੱਪੀ ਗਰੇਵਾਲ ਅੱਜ 147 ਕਰੋੜ ਜਾਇਦਾਦ ਦੇ ਮਾਲਕ ਹਨ। ਹਾਲ ਹੀ 'ਚ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਮੈਗਾ ਬਲਾਕਬਸਟਰ ਸਾਬਤ ਹੋਈ ਹੈ।
'ਕੈਰੀ....3' ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲ ਪੰਜਾਬੀ ਫਿਲਮ ਹੈ। ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਨੂੰ ਆਪਣੀ ਕਾਮਯਾਬੀ ਦਾ ਕਰੈਡਿਟ ਦਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਗਿੱਪੀ ਆਂਪਣੀ ਫਿਲਮ 'ਮੌਜਾਂ ਹੀ ਮੌਜਾਂ' ਦੀ ਕਾਮਯਾਬੀ ਦਾ ਆਨੰਦ ਮਾਣ ਰਹੇ ਹਨ।