Times Most Desirable Women: ਦੀਪਿਕਾ ਪਾਦੁਕੋਣ ਤੇ ਕੈਟਰੀਨਾ ਨੂੰ ਪਛਾੜ ਨੰਬਰ ਵਨ ਬਣੀ ਰਿਆ ਚੱਕਰਵਰਤੀ, ਇੱਥੇ ਦੇਖੋ Top 10 ਦੀ ਲਿਸਟ
ਟਾਈਮਜ਼ ਮੈਗਜ਼ੀਨ ਨੇ ਭਾਰਤ ਦੀਆਂ 50 ਟੌਪ Most Desirable Women 2020 ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਮੁਲਜ਼ਮ ਅਦਾਕਾਰਾ ਰਿਆ ਚੱਕਰਵਰਤੀ ਸਭ ਤੋਂ ਉੱਪਰ ਹੈ।
Download ABP Live App and Watch All Latest Videos
View In Appਅਵ੍ਰਤੀ ਚੱਕਰਵਰਤੀ ਭਾਰਤ ਦੀਆਂ 50 ਟੌਪ Most Desirable Women 2020 ਸੂਚੀ 'ਚੋਂ 10ਵੇਂ ਨੰਬਰ 'ਤੇ ਹੈ। ਉਹ ਇੱਕ ਭਾਰਤੀ ਮਾਡਲ ਹੈ। ਉਸ ਨੇ ਸਾਲ 2020 ਵਿੱਚ ਮਿਸ ਡਿਵਾ ਸਨੇਸ਼ਨਲ ਦਾ ਖਿਤਾਬ ਜਿੱਤਿਆ ਹੈ।
ਇਸ ਸੂਚੀ ਵਿਚ ਰੂਹੀ ਸਿੰਘ 9ਵੇਂ ਨੰਬਰ 'ਤੇ ਹੈ। ਅਭਿਨੇਤਰੀ ਇਸ ਤੋਂ ਪਹਿਲਾਂ ਫਿਲਮਾਂ ਤੇ ਟੀਵੀ ' ਤੇ ਨਜ਼ਰ ਆ ਚੁੱਕੀ ਹੈ। ਸਾਲ 2014 ਵਿੱਚ, ਉਸ ਨੇ ਫੇਮਿਨਾ ਮਿਸ ਇੰਡੀਆ ਯੂਨੀਵਰਸਲ ਪੀਸ ਐਂਡ ਹਿਊਮੈਨਿਟੀ ਦਾ ਖਿਤਾਬ ਜਿੱਤਿਆ ਹੈ।
ਅਭਿਨੇਤਰੀ ਅਨੁਪ੍ਰਿਯਾ ਗੋਇਨਕਾ ਇਸ ਸੂਚੀ ਵਿਚ 8ਵੇਂ ਨੰਬਰ 'ਤੇ ਹੈ। ਉਹ ਕਈ ਹਿੰਦੀ ਤੇ ਤੇਲਗੂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਜੈਕਲੀਨ ਫਰਨਾਂਡੀਜ਼ ਇਸ ਸੂਚੀ ਵਿੱਚ 7ਵੇਂ ਨੰਬਰ 'ਤੇ ਹੈ। ਉਹ ਇੱਕ ਸ਼੍ਰੀਲੰਕਾ ਦੀ ਅਭਿਨੇਤਰੀ ਤੇ ਮਾਡਲ ਹੈ ਪਰ ਹੁਣ ਭਾਰਤ ਵਿੱਚ ਕੰਮ ਕਰਦੀ ਹੈ।
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਸ ਸੂਚੀ ਵਿਚ 6ਵੇਂ ਨੰਬਰ 'ਤੇ ਹੈ। ਉਹ ਬਾਲੀਵੁੱਡ ਦੀ ਸਭ ਤੋਂ ਹਾਈਐਸਟ ਪੇਡ ਅਭਿਨੇਤਰੀ ਹੈ।
ਦੀਪਿਕਾ ਪਾਦੁਕੋਣ ਇਸ ਸੂਚੀ ਵਿੱਚ 5ਵੇਂ ਨੰਬਰ 'ਤੇ ਹੈ। ਉਹ ਬਾਲੀਵੁੱਡ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਹੈ।
ਇਸ ਸੂਚੀ ਵਿੱਚ ਕਿਆਰਾ ਅਡਵਾਨੀ ਚੌਥੇ ਨੰਬਰ 'ਤੇ ਹੈ। ਉਸ ਨੇ ਕਈ ਹਿੰਦੀ ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ। 'ਲਸਟ ਸਟੋਰੀਜ਼' ਵਿੱਚ ਉਸ ਦੀ ਅਦਾਕਾਰੀ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ।
ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਤੀਜੇ ਨੰਬਰ 'ਤੇ ਹੈ। ਉਸ ਨੇ ਬਾਲੀਵੁੱਡ ਵਿੱਚ ਸ਼ੁਰੂਆਤ ਬਾਇਓਪਿਕ ਐਮਐਸ ਧੋਨੀ: ਦ ਅਨਟੋਲਡ ਸਟੋਰੀ ਨਾਲ ਕੀਤੀ ਸੀ। ਸਾਲ 2019 ਦੀ ਇਸ ਸੂਚੀ ਵਿੱਚ ਉਹ ਪਹਿਲੇ ਨੰਬਰ ‘ਤੇ ਸੀ।
ਦੂਜੇ ਨੰਬਰ 'ਤੇ ਮਾਡਲ ਐਡਲਾਈਨ ਕੈਸਲਿਨ ਹੈ। ਉਸ ਨੇ ਸਾਲ 2020 ਦੇ ਮਿਸ ਡਿਵਾ ਯੂਨੀਵਰਸ ਦਾ ਖਿਤਾਬ ਜਿੱਤਿਆ। ਉਹ ਸਾਲ 2020 ਦੀ ਮਿਸ ਯੂਨੀਵਰਸ ਪੇਜੈਂਟ ਦੀ ਤੀਜੀ ਉਪ ਜੇਤੂ ਰਹੀ ਹੈ।
ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਪਹਿਲੇ ਨੰਬਰ 'ਤੇ ਹੈ। ਉਹ ਤੇਲਗੂ ਫਿਲਮ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਦਾਖਲ ਹੋਈ ਸੀ। ਇਸ ਤੋਂ ਬਾਅਦ ਉਸ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।