ਬਾਲੀਵੁੱਡ ਹੀ ਨਹੀਂ, ਟੀਵੀ ਦੀਆਂ ਅਭਿਨੇਤਰੀਆਂ ਨੂੰ ਵੀ ਮਿਲ ਚੁੱਕਿਆ ਹੈ ਖੂਬਸੂਰਤੀ ਦਾ ਖਿਤਾਬ
ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ 'ਚ ਕੋਈ ਮਿਸ ਵਰਲਡ, ਕੋਈ ਮਿਸ ਯੂਨੀਵਰਸ ਅਤੇ ਕੁਝ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀਆਂ ਕਈ ਟੀਵੀ ਅਭਿਨੇਤਰੀਆਂ ਵੀ ਹਨ ਜਿਨ੍ਹਾਂ ਨੇ ਸੁੰਦਰਤਾ ਦਾ ਕੋਈ ਨਾ ਕੋਈ ਖਿਤਾਬ ਜਿੱਤਿਆ ਹੈ।
Download ABP Live App and Watch All Latest Videos
View In Appਮਸ਼ਹੂਰ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਮਿਸ ਭੋਪਾਲ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਸਨੇ ਪੈਨਟੇਨ ਜੀ ਟੀਨ ਵਿੱਚ ਭਾਗ ਲੈ ਕੇ ਮਿਸ ਬਿਊਟੀਫੁੱਲ ਸਕਿਨ ਦਾ ਖਿਤਾਬ ਵੀ ਜਿੱਤਿਆ।
ਮਸ਼ਹੂਰ ਟੀਵੀ ਅਦਾਕਾਰਾ ਗੌਰੀ ਪ੍ਰਧਾਨ ਨੇ ਸਾਲ 1998 ਵਿੱਚ ਮਿਸ ਇੰਡੀਆ ਵਿੱਚ ਹਿੱਸਾ ਲਿਆ ਸੀ ਅਤੇ ਉਹ ਫਾਈਨਲਿਸਟ ਵੀ ਸੀ।
'ਯੇ ਹੈ ਮੁਹੱਬਤੇਂ' 'ਚ ਦਿਵਯੰਕਾ ਤ੍ਰਿਪਾਠੀ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਮਿਹਿਕਾ ਵਰਮਾ ਨੂੰ ਸਾਲ 2004 'ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਮਿਲਿਆ ਹੈ।
'ਕਸੌਟੀ ਜ਼ਿੰਦਗੀ ਕੀ-2' 'ਚ ਪ੍ਰੇਰਨਾ ਦੇ ਰੂਪ 'ਚ ਘਰ-ਘਰ 'ਚ ਆਪਣੀ ਪਛਾਣ ਬਣਾਉਣ ਵਾਲੀ ਐਰਿਕਾ ਫਰਨਾਂਡੀਜ਼ ਮਿਸ ਇੰਡੀਆ 2012 'ਚ ਫਾਈਨਲਿਸਟ ਲਿਸਟ 'ਚ ਰਹੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਬੰਬੇ ਟਾਈਮਜ਼ ਫਰੈਸ਼ ਫੇਸ 2010 ਦੀ ਵਿਜੇਤਾ ਵੀ ਰਹਿ ਚੁੱਕੀ ਹੈ।
'ਮਹਾਕਾਲੀ-ਅੰਤ ਹੀ ਆਰੰਭ' ਵਰਗੇ ਟੀਵੀ ਸੀਰੀਅਲ ਨਾਲ ਸਾਰਿਆਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੀ ਪੂਜਾ ਸ਼ਰਮਾ 'ਮਿਸ ਇੰਡੀਆ 2006' 'ਚ ਟਾਪ 10 'ਚ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ 'ਮਿਸ ਬਿਊਟੀਫੁੱਲ ਹੇਅਰ' ਦਾ ਐਵਾਰਡ ਵੀ ਜਿੱਤ ਚੁੱਕੀ ਹੈ।