ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੀ ਉਮਰ 40 ਤੋਂ ਪਾਰ, ਪਰ ਹਾਲੇ ਵੀ ਅਣਵਿਆਹੀਆਂ, ਦੇਖੋ ਤਸਵੀਰਾਂ
ਸੁਸ਼ਮਿਤਾ ਸੇਨ ਬਾਲੀਵੁੱਡ ਦੀ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਸੁਸ਼ਮਿਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫ਼ੀ ਚਰਚਾ `ਚ ਰਹਿੰਦੀ ਹੈ। ਹਾਲ ਹੀ ਉਹ ਲਲਿਤ ਮੋਦੀ ਨਾਲ ਰਿਸ਼ਤੇ ਨੂੰ ਲੈਕੇ ਕਾਫ਼ੀ ਲਾਈਮਲਾਈਟ `ਚ ਰਹੀ। ਹਾਲਾਂਕਿ ਸੁਸ਼ਮਿਤਾ ਨੇ ਬਹੁਤ ਸਾਰੇ ਆਦਮੀਆਂ ਨੂੰ ਡੇਟ ਕੀਤਾ। ਪਰ ਉਨ੍ਹਾਂ ਨੇ ਕਿਸੇ ਦੇ ਨਾਲ ਵਿਆਹ ਨਹੀਂ ਕਰਾਇਆ।
Download ABP Live App and Watch All Latest Videos
View In Appਬਾਲੀਵੁੱਡ ਅਭਿਨੇਤਰੀ ਤੱਬੂ ਜੋ 90 ਦੇ ਦਹਾਕਿਆਂ `ਚ ਫ਼ਿਲਮ ਇੰਡਸਟਰੀ `ਚ ਕਾਫ਼ੀ ਐਕਟਿਵ ਰਹੀ। ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਨੂੰ ਇਕ ਤੋਂ ਵਧ ਕੇ ਇੱਕ ਹਿੱਟ ਫ਼ਿਲਮਾਂ ਦਿੱਤੀਆਂ। ਕਿਹਾ ਜਾਂਦਾ ਹੈ ਕਿ ਤੱਬੂ ਸਾਊਥ ਸੁਪਰਸਟਾਰ ਨਾਗਾਰਜੁਨ ਨੂੰ ਪਿਆਰ ਕਰਦੀ ਸੀ। ਪਰ ਇਨ੍ਹਾਂ ਦਾ ਰਿਸ਼ਤਾ ਕਿਸੇ ਕਾਰਨ ਨੇਪਰੇ ਨਹੀਂ ਚੜ੍ਹ ਸਕਿਆ। ਇਸ ਤੋਂ ਬਾਅਦ ਅਦਾਕਾਰਾ ਨੇ ਕਿਸੇ ਹੋਰ ਨਾਲ ਵੀ ਵਿਆਹ ਨਹੀਂ ਕਰਾਇਆ।
ਟੀਵੀ ਦੀ ਦੁਨੀਆ ਦੀ ਮਹਾਰਾਣੀ ਏਕਤਾ ਕਪੂਰ ਦੀ ਉਮਰ ਭਾਵੇਂ 40 ਤੋਂ ਪਾਰ ਹੈ, ਪਰ ਉਨ੍ਹਾਂ ਨੇ ਹਾਲੇ ਤੱਕ ਵਿਆਹ ਨਹੀਂ ਕਰਾਇਆ ਹੈ। ਉਹ ਬਾਲੀਵੁੱਡ ਸਟਾਰ ਜਤਿੰਦਰ ਦੀ ਬੇਟੀ ਹੈ। ਇੱਕ ਇੰਟਰਵਿਊ `ਚ ਏਕਤਾ ਨੇ ਕਿਹਾ ਸੀ ਉਨ੍ਹਾਂ ਨੂੰ ਆਪਣੇ ਸਟੈਂਡਰਡ ਦਾ ਕੋਈ ਆਦਮੀ ਨਹੀਂ ਮਿਲਿਆ।
ਇੰਨੀਂ ਦਿਨੀਂ ਅਮੀਸ਼ਾ ਪਟੇਲ ਦੇ ਇੱਕ ਪਾਕਿਸਤਾਨੀ ਅਦਾਕਾਰ ਨਾਲ ਪਿਆਰ ਦੇ ਚਰਚੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਇੱਕ ਸਮੇਂ ਬਾਲੀਵੁੱਡ ਫ਼ਿਲਮਾਂ ਦੇ ਡਾਇਰੈਕਟਰ ਮਹੇਸ਼ ਭੱਟ ਦੇ ਬੇਟੇ ਰਾਹੁਲ ਭੱਟ ਨੂੰ ਪਿਆਰ ਕਰਦੀ ਸੀ। ਦੋਵਾਂ ਦਾ ਰਿਸ਼ਤਾ ਵਿਆਹ `ਚ ਤਬਦੀਲ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਅਮੀਸ਼ਾ ਨੇ ਵਿਆਹ ਨਹੀਂ ਕਰਾਇਆ।
ਪੁਰਾਣੇ ਜ਼ਮਾਨੇ ਦੀ ਬਾਲੀਵੁੱਡ ਅਭਿਨੇਤਰੀ ਆਸ਼ਾ ਪਾਰੇਖ ਫ਼ਿਲਮ ਡਾਇਰੈਕਟਰ ਨਾਸਿਰ ਹੁਸੈਨ ਨੂੰ ਪਿਆਰ ਕਰਦੀ ਸੀ, ਨਾਸਿਰ ਵੀ ਆਸ਼ਾ ਤੇ ਜਾਨ ਛਿੜਕਦੇ ਸੀ। ਪਰ ਕਹਿੰਦੇ ਨੇ ਕਿ ਆਸ਼ਾ ਨਾਸਿਰ ਦਾ ਘਰ ਨਹੀਂ ਤੋੜਨਾ ਚਾਹੁੰਦੀ ਸੀ। ਇਸ ਕਰਕੇ ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ। ਨਾਸਿਰ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਆਸ਼ਾ ਨੇ ਅੱਗੇ ਵਧਣ ਬਾਰੇ ਵੀ ਨਹੀਂ ਸੋਚਿਆ।
ਟੀਵੀ ਤੇ ਫ਼ਿਲਮ ਅਦਾਕਾਰਾ ਦਿਵਯਾ ਦੱਤਾ ਦੀ ਉਮਰ ਵੀ 40 ਸਾਲ ਤੋਂ ਜ਼ਿਆਦਾ ਹੈ, ਪਰ ਅਦਾਕਾਰਾ ਹਾਲੇ ਤੱਕ ਕੁਆਰੀ ਹੈ।
ਫ਼ਿਲਮ ਅਭਿਨੇਤਰੀ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਨੂੰ ਫ਼ਿਲਮਾਂ `ਚ ਆਪਣੀ ਭੈਣ ਕਾਜੋਲ ਦੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ, ਇਹੀ ਹਾਲ ਤਨੀਸ਼ਾ ਦੀ ਨਿੱਜੀ ਜ਼ਿੰਦਗੀ ਦਾ ਵੀ ਹੈ। ਉਨ੍ਹਾਂ ਦਾ ਚੱਕਰ ਅਰਮਾਨ ਕੋਹਲੀ ਨਾਲ ਸੀ। ਦੋਵੇਂ ਬਿੱਗ ਬੌਸ ਸ਼ੋਅ ਤੇ ਮਿਲੇ, ਪਰ ਜਲਦ ਹੀ ਦੋਵਾਂ ਦਾ ਰਿਸ਼ਤਾ ਟੁੱਟ ਗਿਆ। ਤਨੀਸ਼ਾ ਹਾਲੇ ਤੱਕ ਅਣਵਿਆਹੀ ਹੈ
ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਇਸ ਦੁਨੀਆ `ਚ ਨਹੀਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਕਦੇ ਵਿਆਹ ਨਹੀਂ ਕਰਾਇਆ ਸੀ। ਉਹ ਸਾਰੀ ਜ਼ਿੰਦਗੀ ਕੁਆਰੀ ਹੀ ਰਹੀ।