Uorfi Javed: 170 ਕਰੋੜ ਤੋਂ ਵੱਧ ਦੀ ਮਾਲਕਿਨ ਹੈ ਉਰਫੀ ਜਾਵੇਦ , ਹੁੰਦੀ ਹੈ ਇਨ੍ਹਾਂ ਚੀਜ਼ਾਂ ਤੋਂ ਕਮਾਈ!
Uorfi Javed Networth: ਉਰਫੀ ਜਾਵੇਦ ਹੁਣ ਕੋਈ ਅਣਜਾਣ ਨਾਂ ਨਹੀਂ ਰਿਹਾ। ਉਹ ਸੋਸ਼ਲ ਮੀਡੀਆ ਦੀ ਸਨਸਨੀ ਹੈ। ਖਾਸ ਕਰਕੇ ਇੰਸਟਾਗ੍ਰਾਮ 'ਤੇ ਲੋਕ ਉਸ ਦੇ ਦੀਵਾਨੇ ਹਨ, ਜਿਸ ਦਾ ਸਬੂਤ ਉਸ ਦੇ 40 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੀਆਂ ਤਸਵੀਰਾਂ, ਰੀਲਾਂ ਆਦਿ 'ਤੇ ਲੱਖਾਂ ਵਿਊਜ਼ ਅਤੇ ਲਾਈਕਸ ਆਉਂਦੇ ਹਨ।
Download ABP Live App and Watch All Latest Videos
View In Appਉਰਫੀ ਮੂਲ ਰੂਪ ਵਿੱਚ ਲਖਨਊ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 15 ਅਕਤੂਬਰ 1996 ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਕੀਤੀ।
ਫਿਲਹਾਲ ਉਰਫੀ ਦਾ ਕਰੀਅਰ ਭਾਵੇਂ ਮਾਡਲਿੰਗ ਅਤੇ ਐਕਟਿੰਗ ਹੋਵੇ ਪਰ ਉਸ ਨੇ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਉਸਨੇ ਐਮਿਟੀ ਯੂਨੀਵਰਸਿਟੀ, ਲਖਨਊ ਤੋਂ ਬੀਬੀਏ ਦੀ ਪੜ੍ਹਾਈ ਕੀਤੀ ਹੈ।
ਉਸ ਨੂੰ ਭਾਵੇਂ ਬਾਲੀਵੁੱਡ ਵਿੱਚ ਅਜੇ ਤੱਕ ਕੋਈ ਵੱਡਾ ਮੌਕਾ ਨਾ ਮਿਲਿਆ ਹੋਵੇ, ਪਰ ਉਹ ਟੈਲੀਵਿਜ਼ਨ 'ਤੇ ਕਾਫੀ ਦਿਖਾਈ ਦਿੱਤੀ ਹੈ। ਉਸਨੇ ਕੁਝ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ, ਪਰ ਉਸਨੂੰ ਅਸਲੀ ਪਬਲੀਸਿਟੀ ਬਿੱਗ ਬੌਸ ਓਟੀਟੀ ਤੋਂ ਮਿਲੀ।
ਬਿੱਗ ਬੌਸ ਤੋਂ ਪਹਿਲਾਂ ਉਹ ਬੜੇ ਭਈਆ ਕੀ ਦੁਲਹਨੀਆ, ਮੇਰੀ ਦੁਰਗਾ, ਟੇਢੀ ਮੇਢੀ ਫੈਮਿਲੀ ਵਰਗੇ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ਉਹ 2022 ਵਿੱਚ MTV Splitsvilla ਦਾ ਵੀ ਹਿੱਸਾ ਰਹੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸਦੀ ਰੋਜ਼ਾਨਾ ਦੀ ਕਮਾਈ ਵੀ ਲੱਖਾਂ ਵਿੱਚ ਹੈ। ਸੋਸ਼ਲ ਮੀਡੀਆ ਉਰਫੀ ਦੀ ਕਮਾਈ ਦਾ ਸਭ ਤੋਂ ਵੱਡਾ ਸਰੋਤ ਹੈ। ਲੱਖਾਂ ਯੂਜ਼ਰਸ ਉਰਫੀ ਨੂੰ ਇੱਕ ਵੱਡਾ ਇੰਫਲੁਇੰਸਰ ਬਣਾਉਂਦੇ ਹਨ, ਅਤੇ ਇਸ ਕਾਰਨ ਕਰਕੇ ਬਹੁਤ ਸਾਰੇ ਵੱਡੇ ਬ੍ਰਾਂਡ ਉਸਦੇ ਨਾਲ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਉਰਫੀ ਟੀਵੀ ਸ਼ੋਅ ਅਤੇ ਰਿਆਲਿਟੀ ਸ਼ੋਅ ਆਦਿ ਤੋਂ ਵੀ ਕਮਾਈ ਕਰਦੀ ਹੈ। ਅੰਦਾਜ਼ਾ ਹੈ ਕਿ ਉਹ ਇਨ੍ਹਾਂ ਤਰੀਕਿਆਂ ਨਾਲ ਹਰ ਮਹੀਨੇ ਕਰੀਬ 2 ਕਰੋੜ ਰੁਪਏ ਕਮਾ ਲੈਂਦੀ ਹੈ। ਇਸ ਤਰ੍ਹਾਂ ਉਸ ਦੀ ਰੋਜ਼ਾਨਾ ਦੀ ਆਮਦਨ 6.50 ਲੱਖ ਰੁਪਏ ਤੋਂ ਵੱਧ ਹੈ। ਫਿਲਹਾਲ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 172 ਕਰੋੜ ਰੁਪਏ ਦੱਸੀ ਜਾਂਦੀ ਹੈ।