ਵੈਸ਼ਾਲੀ ਠੱਕਰ ਤੋਂ ਦੀਪੇਸ਼ ਭਾਨ ਤੱਕ... ਇਹ ਕਲਾਕਾਰ ਘੱਟ ਉਮਰ `ਚ ਹੀ ਦੁਨੀਆ ਨੂੰ ਕਹਿ ਚੁੱਕੇ ਹਨ ਅਲਵਿਦਾ

ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ 30 ਸਾਲ ਦੀ ਉਮਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਵੈਸ਼ਾਲੀ ਤੋਂ ਇਲਾਵਾ ਇਨ੍ਹਾਂ ਕਲਾਕਾਰਾਂ ਨੇ ਵੀ ਯੰਗ ਏਜ ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

ਵੈਸ਼ਾਲੀ ਠੱਕਰ ਤੋਂ ਦੀਪੇਸ਼ ਭਾਨ ਤੱਕ... ਇਹ ਕਲਾਕਾਰ ਘੱਟ ਉਮਰ `ਚ ਹੀ ਦੁਨੀਆ ਨੂੰ ਕਹਿ ਚੁੱਕੇ ਹਨ ਅਲਵਿਦਾ

1/6
'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ 16 ਅਕਤੂਬਰ ਨੂੰ ਇੰਦੌਰ 'ਚ ਖੁਦਕੁਸ਼ੀ ਕਰ ਲਈ ਸੀ। ਟੀਵੀ ਅਦਾਕਾਰਾ ਦੀ ਲਾਸ਼ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ। ਮਹਿਜ਼ 30 ਸਾਲ ਦੀ ਉਮਰ ਵਿੱਚ ਵੈਸ਼ਾਲੀ ਨੇ ਸੁਸਾਈਡ ਨੋਟ ਲਿਖ ਕੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
2/6
ਬਿੱਗ ਬੌਸ ਫੇਮ ਅਤੇ ਰਾਜਨੇਤਾ ਸੋਨਾਲੀ ਫੋਗਾਟ ਦਾ 23 ਅਗਸਤ ਨੂੰ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਸੋਨਾਲੀ ਇਸ ਦੌਰਾਨ ਇੱਕ ਸ਼ੂਟ ਲਈ ਗੋਆ ਗਈ ਸੀ। ਹਾਲਾਂਕਿ ਪੁਲਿਸ ਨੂੰ ਸੋਨਾਲੀ ਦੇ ਕਤਲ ਦਾ ਸ਼ੱਕ ਹੈ।
3/6
ਯੇ ਰਿਸ਼ਤਾ ਕਯਾ ਕਹਿਲਾਤਾ ਹੈ ਫੇਮ ਦਿਵਿਆ ਭਟਨਾਗਰ ਨੇ ਸਾਲ 2020 ਵਿੱਚ ਕੋਵਿਡ ਨਾਲ ਲੜਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ 24 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
4/6
ਭਾਬੀ ਜੀ ਘਰ ਪਰ ਹੈ ਫੇਮ 'ਮਲਖਾਨ' ਉਰਫ ਦੀਪੇਸ਼ ਭਾਨ ਦਾ 23 ਜੁਲਾਈ 2022 ਨੂੰ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ ਸੀ। 41 ਸਾਲ ਦੀ ਉਮਰ 'ਚ ਦੀਪੇਸ਼ ਭਾਨ ਨੇ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
5/6
ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 34 ਸਾਲ ਦੀ ਉਮਰ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਹੀ ਅਪਾਰਟਮੈਂਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
6/6
ਟੀਵੀ ਦੇ ਮਸ਼ਹੂਰ ਅਭਿਨੇਤਾ ਅਤੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਿਧਾਰਥ ਦੀ 2 ਸਤੰਬਰ 2021 ਨੂੰ 41 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
Sponsored Links by Taboola