Sidhu Moose Wala: 29 ਮਈ 2022 ਨੂੰ ਮੌਤ ਤੋਂ ਪਹਿਲਾਂ ਕੀ ਕਰ ਰਿਹਾ ਸੀ ਸਿੱਧੂ ਮੂਸੇਵਾਲਾ? ਆਖਰੀ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਅੱਜ ਸਿੱਧੂ ਦੀ ਦੂਜੀ ਬਰਸੀ ਦੇ ਮੌਕੇ ਉਸ ਨੂੰ ਦੁਨੀਆ ਭਰ 'ਚ ਫੈਨਜ਼ ਯਾਦ ਕਰ ਰਹੇ ਹਨ। ਇਸ ਮੌਕੇ ਮੂਸੇਵਾਲਾ ਦੀਆਂ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੋ ਉਸ ਦੀ ਮੌਤ ਵਾਲੇ ਦਿਨ ਯਾਨਿ 29 ਮਈ 2022 ਨੂੰ ਖਿੱਚੀਆਂ ਗਈਆਂ ਸੀ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਮੂਸੇਵਾਲਾ ਮੁਸਕਰਾਉਂਦਾ ਹੋਇਆ ਪੋਜ਼ ਦੇ ਰਿਹਾ ਸੀ ਉਸ ਨੂੰ ਖੁਦ ਵੀ ਦੂਰ-ਦੂਰ ਤੱਕ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਨਾਲ ਇਹ ਸਭ ਕੁੱਝ ਹੋ ਸਕਦਾ ਹੈ।
ਆਪਣੀ ਮੌਤ ਵਾਲੇ ਦਿਨ ਉਸ ਨੇ ਲਾਲ ਰੰਗ ਦੀ ਟੀ ਸ਼ਰਟ ਤੇ ਨੀਲੀ ਜੀਨ ਦੀ ਪੈਂਟ ਨਾਲ ਕਾਲੀ ਪੱਗ ਪਹਿਨੀ ਹੋਈ ਸੀ। ਆਪਣੀ ਮੌਤ ਵਾਲੇ ਦਿਨ ਉਹ ਬਿਲਕੁਲ ਸਿੰਪਲ ਲੁੱਕ ਵਿੱਚ ਸੀ। ਇਹੀ ਨਹੀਂ ਉਸ ਨੇ ਆਪਣੇ ਪਹਿਰਾਵੇ ਦੇ ਨਾਲ ਚੱਪਲਾਂ ਪਹਿਨੀਆਂ ਹੋਈਆਂ ਹਨ।
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਭਾਵੁਕ ਹੋ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।