Sholay: ਜਦੋਂ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਅਮਿਤਾਭ ਬੱਚਨ 'ਤੇ ਚਲਾ ਦਿੱਤੀ ਸੀ ਅਸਲੀ ਗੋਲੀ, ਮਰਦੇ-ਮਰਦੇ ਬਚੇ ਸੀ ਬਿੱਗ ਬੀ
ਅਮਿਤਾਭ ਬੱਚਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਦਿਨ ਯਾਨਿ 11 ਅਕਤੂਬਰ ਨੂੰ ਬਿੱਗ ਬੀ ਨੇ ਆਪਣਾ 81 ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਸਦੀ ਦੇ ਮਹਾਨਾਇਕ ਅੱਜ ਕੱਲ੍ਹ ਆਪਣੇ ਰਿਐਲਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' ਕਰਕੇ ਵੀ ਚਰਚਾ ਵਿੱਚ ਹਨ। ਇਸ ਸ਼ੋਅ 'ਚ ਆਏ ਦਿਨ ਦਿਲਚਸਪ ਕੰਟੈਸਟੈਂਟ ਆਉਂਦੇ ਰਹਿੰਦੇ ਹਨ।
Download ABP Live App and Watch All Latest Videos
View In Appਹਾਲ ਹੀ 'ਚ ਅਮਿਤਾਭ ਬੱਚਨ ਨੇ ਸ਼ੋਅ ਦੇ ਇੱਕ ਐਪੀਸੋਡ 'ਚ ਕਿੱਸਾ ਸੁਣਾਇਆ ਸੀ। ਇਹ ਕਿੱਸਾ ਸ਼ੋਲੇ ਫਿਲਮ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਅਮਿਤਾਭ ਨੇ ਦੱਸਿਆ ਸੀ ਕਿ 'ਸ਼ੋਲੇ' ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਮੌਤ ਲਗਭਗ ਹੋ ਹੀ ਗਈ ਸੀ, ਉਹ ਵੀ ਹੀਮੈਨ ਧਰਮਿੰਦਰ ਦੇ ਹੱਥੋਂ।
ਕਿਉਂਕਿ ਗਲਤੀ ਨਾਲ ਧਰਮਿੰਦਰ ਨੇ ਅਮਿਤਾਭ ਬੱਚਨ 'ਤੇ ਨਕਲੀ ਗੋਲੀ ਦੀ ਬਜਾਏ ਅਸਲੀ ਗੋਲੀ ਚਲਾ ਦਿੱਤੀ ਸੀ। ਇਹ ਕਿੱਸਾ ਯਾਦ ਕਰ ਅੱਜ ਵੀ ਬਿੱਗ ਬੀ ਡਰ ਜਾਂਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪੂਰਾ ਕਿੱਸਾ:
ਫਿਲਮ 'ਚ ਅਮਿਤਾਭ ਬੱਚਨ ਅਤੇ ਧਰਮਿੰਦਰ ਜੈ ਅਤੇ ਵੀਰੂ ਦੀ ਭੂਮਿਕਾ 'ਚ ਸਨ। ਹਾਲ ਹੀ ਵਿੱਚ, ਸੀਆਰਪੀਐਫ, ਡੀਆਈਜੀ ਪ੍ਰੀਤ ਮੋਹਨ ਸਿੰਘ, ਜੋ ਫਿਲਮ ਸ਼ੋਲੇ ਦੇ ਵੱਡੇ ਪ੍ਰਸ਼ੰਸਕ ਸਨ, ਕੌਨ ਬਣੇਗਾ ਕਰੋੜਪਤੀ 15 ਦੀ ਹੌਟਸੀਟ 'ਤੇ ਪਹੁੰਚੇ ਸਨ।
ਜਦੋਂ ਉਸਨੇ ਸ਼ੋਲੇ ਲਈ ਆਪਣਾ ਪਿਆਰ ਜ਼ਾਹਰ ਕੀਤਾ, ਤਾਂ ਅਮਿਤਾਭ ਬੱਚਨ ਨੇ ਸੈੱਟ 'ਤੇ ਆਪਣੇ ਮੌਤ ਦੇ ਮੂੰਹ ਤੋਂ ਵਾਲ-ਵਾਲ ਬਚਣ ਦੀ ਕਹਾਣੀ ਸਾਂਝੀ ਕੀਤੀ। ਅਮਿਤਾਭ ਨੇ ਦੱਸਿਆ ਕਿ ਕਲਾਈਮੈਕਸ ਸੀਨ ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਗੁੱਸੇ 'ਚ ਉਨ੍ਹਾਂ 'ਤੇ ਅਸਲ ਗੋਲੀ ਚਲਾ ਦਿੱਤੀ ਸੀ।
ਦਰਅਸਲ, ਕਹਾਣੀ ਅਜਿਹੀ ਹੈ ਕਿ ਕਲਾਈਮੈਕਸ ਸੀਨ ਨੂੰ ਅਸਲੀ ਬਣਾਉਣ ਲਈ, ਨਿਰਦੇਸ਼ਕ ਰਮੇਸ਼ ਸਿੱਪੀ ਨੇ ਸੈੱਟ 'ਤੇ ਕੁਝ ਅਸਲ ਗੋਲੀਆਂ ਰੱਖੀਆਂ ਸਨ, ਜੋ ਸਿਰਫ ਕੁਝ ਦ੍ਰਿਸ਼ਾਂ ਵਿੱਚ ਹੀ ਵਰਤਣੀਆਂ ਸਨ। ਫਿਲਮ ਦੇ ਕਲਾਈਮੈਕਸ ਲਈ ਧਰਮਿੰਦਰ 'ਤੇ ਇਕ ਸੀਨ ਸ਼ੂਟ ਕੀਤਾ ਜਾਣਾ ਸੀ, ਜਿਸ 'ਚ ਉਹ ਬੰਦੂਕ 'ਚ ਨਕਲੀ ਗੋਲੀਆਂ ਭਰ ਕੇ ਫਾਇਰ ਕਰਦੇ ਹਨ।
ਲਗਭਗ ਤਿੰਨ ਵਾਰ ਸਹੀ ਸ਼ਾਟ ਦੇਣ ਦੀ ਅਸਫਲ ਕੋਸ਼ਿਸ਼ ਕਰਨ ਤੋਂ ਬਾਅਦ ਧਰਮਿੰਦਰ ਬਹੁਤ ਗੁੱਸੇ 'ਚ ਸਨ। ਜਦੋਂ ਇਹੀ ਸੀਨ ਚੌਥੀ ਵਾਰ ਸ਼ੂਟ ਹੋਣ ਲੱਗਾ ਤਾਂ ਧਰਮਿੰਦਰ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ। ਅਜਿਹੇ 'ਚ ਜਿਵੇਂ ਹੀ ਨਿਰਦੇਸ਼ਕ ਰਮੇਸ਼ ਸਿੱਪੀ ਨੇ ਐਕਸ਼ਨ ਕਿਹਾ ਤਾਂ ਗੁੱਸੇ 'ਚ ਧਰਮਿੰਦਰ ਨੇ ਗਲਤੀ ਨਾਲ ਬੰਦੂਕ ਨੂੰ ਅਸਲ ਗੋਲੀਆਂ ਨਾਲ ਭਰ ਦਿੱਤਾ ਅਤੇ ਅਮਿਤਾਭ ਬੱਚਨ 'ਤੇ ਗੋਲੀ ਚਲਾ ਦਿੱਤੀ।
ਖੁਸ਼ਕਿਸਮਤੀ ਨਾਲ ਧਰਮਿੰਦਰ ਦਾ ਨਿਸ਼ਾਨਾ ਖ਼ਰਾਬ ਸੀ, ਜਿਸ ਕਾਰਨ ਗੋਲੀ ਅਮਿਤਾਭ ਬੱਚਨ ਦੇ ਕੰਨ ਦੇ ਨੇੜੇ ਤੋਂ ਲੰਘ ਗਈ ਅਤੇ ਉਨ੍ਹਾਂ ਦੀ ਜਾਨ ਬਚ ਗਈ। ਤੁਹਾਨੂੰ ਦੱਸ ਦੇਈਏ ਕਿ ਸ਼ੋਲੇ ਦੇ ਕਲਾਈਮੈਕਸ ਵਿੱਚ ਅਮਿਤਾਭ ਬੱਚਨ ਨੂੰ ਮਰਦੇ ਹੋਏ ਦਿਖਾਇਆ ਗਿਆ ਸੀ।
ਫਿਲਮ ਸ਼ੋਲੇ 1975 ਵਿੱਚ ਰਿਲੀਜ਼ ਹੋਈ ਸੀ, ਜੋ ਅਜੇ ਵੀ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ। ਫਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਧਰਮਿੰਦਰ, ਹੇਮਾ ਮਾਲਿਨੀ, ਜਯਾ ਬੱਚਨ, ਅਮਜਦ ਖਾਨ, ਸੰਜੀਵ ਕੁਮਾਰ ਵੀ ਅਹਿਮ ਭੂਮਿਕਾਵਾਂ 'ਚ ਸਨ।
ਇਹ ਫ਼ਿਲਮ 1973 ਦੀ ਫ਼ਿਲਮ ਜ਼ੰਜੀਰ ਤੋਂ ਦੋ ਸਾਲ ਬਾਅਦ 1975 ਵਿੱਚ ਰਿਲੀਜ਼ ਹੋਈ ਸੀ। ਅਮਿਤਾਭ ਬੱਚਨ ਨੂੰ ਫਿਲਮ ਜ਼ੰਜੀਰ ਤੋਂ ਸਟਾਰ ਦਾ ਦਰਜਾ ਮਿਲਿਆ, ਹਾਲਾਂਕਿ, ਉਨ੍ਹਾਂ ਨੂੰ ਸ਼ੋਲੇ ਤੋਂ ਬਾਅਦ ਹੀ ਸੁਪਰਸਟਾਰ ਕਿਹਾ ਜਾਣ ਲੱਗਾ। ਜਦੋਂ ਫਿਲਮ ਦੀ ਸ਼ੂਟਿੰਗ ਹੋਈ ਤਾਂ ਜਯਾ ਬੱਚਨ ਗਰਭਵਤੀ ਸੀ।