ਕਰੀਨਾ ਕਪੂਰ ਨੇ ਕਿਉਂ ਠੁਕਰਾ ਦਿੱਤਾ ਸੀ ਸੈਫ ਅਲੀ ਖਾਨ ਦਾ ਵਿਆਹ ਪ੍ਰਪੋਜ਼ਲ
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਕਾਫੀ ਓਪਨ ਹੈ। ਉਹ ਇਸ ਨਾਲ ਜੁੜੀਆਂ ਗੱਲਾਂ ਵੀ ਸ਼ੇਅਰ ਕਰ ਦਿੰਦੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਸੈਫ ਅਲੀ ਖਾਨ ਦੇ ਨਾਲ ਆਪਣੇ ਵਿਆਹ ਨੂੰ ਲੈਕੇ ਕੁਝ ਗੱਲਾਂ ਸ਼ੇਅਰ ਕੀਤੀਆਂ ਸਨ।
Download ABP Live App and Watch All Latest Videos
View In Appਕਰੀਨਾ ਨੇ ਦੱਸਿਆ ਸੀ ਕਿ ਸੈਫ ਨੇ ਉਨ੍ਹਾਂ ਨੂੰ ਕਿਵੇਂ ਪ੍ਰਪੋਜ਼ ਕੀਤਾ ਸੀ। ਕਰੀਨਾ ਨੇ ਕਿਹਾ ਟਸ਼ਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਛੁੱਟੀਆਂ ਮਨਾਉਣ ਪੈਰਿਸ ਗਏ। ਉਦੋਂ ਸੈਫ ਨੇ ਮੈਨੂੰ ਪ੍ਰਪੋਜ਼ ਕਰਦਿਆਂ ਕਿਹਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਉਸ ਸਮੇਂ ਮੈਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਸੀ ਤੇ ਕਿਹਾ ਸੀ ਅਜੇ ਇਸ ਬਾਰੇ ਗੱਲ ਨਾ ਕਰੋ। ਮੈਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ। ਇਸ ਤੋਂ ਕਈ ਦਿਨਾਂ ਬਾਅਦ ਮੈਂ ਉਨ੍ਹਾਂ ਨੂੰ ਹਾਂ ਕਹਿ ਦਿੱਤਾ ਸੀ।
ਕਰੀਨਾ ਨੇ ਇਸ ਤੋਂ ਬਾਅਦ ਵਿਆਹ 'ਚ ਪਹਿਨੇ ਲਹਿੰਗੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਆਹ 'ਚ ਉਨ੍ਹਾਂ ਨੇ ਜੋ ਲਹਿੰਗਾ ਪਹਿਨਿਆ ਸੀ ਉਹ ਪੁਸ਼ਤੈਨੀ ਸੀ। ਜੋ ਸਭ ਤੋਂ ਪਹਿਲਾਂ 200 ਸਾਲ ਪਹਿਲਾਂ ਭੋਪਾਲ ਦੀ ਬੇਗਮ ਸਾਜਿਦਾ ਨੇ ਪਹਿਨਿਆ ਸੀ।
ਇਸ ਤੋਂ ਬਾਅਦ ਉਹ ਲਹਿੰਗਾ ਸ਼ਰਮਿਲਾ ਟੈਗੋਰ ਨੇ ਪਹਿਨਿਆ ਤੇ ਫਿਰ ਕਰੀਨਾ ਨੂੰ ਦੇ ਦਿੱਤਾ। ਕਰੀਨਾ ਨੇ ਦੱਸਿਆ ਲਹਿੰਗੇ ਤੇ ਸੋਨੇ ਦੀ ਕਾਰੀਗਰੀ ਕੀਤੀ ਹੋਈ ਸੀ।
ਤਹਾਨੂੰ ਦੱਸ ਦਈਏ ਸੈਫ ਤੇ ਕਰੀਨਾ ਨੇ 2012 'ਚ ਵਿਆਹ ਕਰਵਾਇਆ ਸੀ। ਕਰੀਨਾ ਸੈਫ ਦੀ ਦੂਜੀ ਪਤਨੀ ਬਣੀ ਸੀ।