ਜਦੋਂ ਸਾਬਕਾ ਮਸ਼ੂਕ ਨੂੰ ਚਿੜਾਉਣ ਲਈ ਰਾਜੇਸ਼ ਖੰਨਾ ਨੇ ਉਸ ਦੇ ਘਰ ਦੇ ਸਾਹਮਣਿਓ ਕੱਢੀ ਸੀ ਬਰਾਤ
Rajesh_khanna_
1/5
ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਪਰਸਨਲ ਲਾਈਫ ਨਾਲ ਜੁੜੇ ਕਈ ਕਿੱਸੇ ਮਸ਼ਹੂਰ ਹਨ। ਉਨ੍ਹਾਂ 'ਤੇ ਕਈ ਲੜਕੀਆਂ ਜਾਨ ਵਾਰਦੀਆਂ ਸਨ ਤੇ ਉਹ ਵੀ ਕਈ ਲੜਕੀਆਂ ਨਾਲ ਅਫੇਅਰ 'ਚ ਸਨ। ਰਾਜੇਸ਼ ਖੰਨਾ ਦਾ ਸਭ ਤੋਂ ਪਹਿਲਾ ਚਰਚਿਤ ਅਫੇਅਰ ਅਦਾਕਾਰਾ ਅੰਜੂ ਮਹੇਂਦਰੂ ਦੇ ਨਾਲ ਸੀ।
2/5
1966 'ਚ ਰਾਜੇਸ਼ ਖੰਨਾ ਦੀ ਮੁਲਾਕਾਤ ਅੰਜੂ ਨਾਲ ਹੋਈ ਤੇ ਉਹ ਦੇਖਦਿਆਂ ਹੀ ਦਿਲ ਦੇ ਬੈਠੇ। ਉਸ ਸਮੇਂ ਕਾਕਾ ਬਹੁਤ ਵੱਡੇ ਸੁਪਰ ਸਟਾਰ ਬਣ ਚੁੱਕੇ ਸਨ ਜਦਕਿ ਅੰਜੂ ਇਕ ਸਟ੍ਰਗਲਿੰਗ ਅਦਾਕਾਰਾ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਆ ਗਏ ਤੇ ਲਿਵ ਇਨ 'ਚ ਰਹਿਣ ਲੱਗੇ।
3/5
ਰਾਜੇਸ਼ ਖੰਨਾ ਪੌਜ਼ੇਸਿਵ ਸੁਭਾਅ ਦੇ ਸਨ। ਉਹ ਨਹੀਂ ਚਾਹੁੰਦੇ ਸੀ ਕਿ ਅੰਜੂ ਫਿਲਮਾਂ 'ਚ ਕੰਮ ਕਰੇ। ਉਨਾਂ ਮਾਡਲਿੰਗ ਜਾਂ ਫਿਲਮਾਂ ਦਾ ਆਫਰ ਦੇਣ ਲਈ ਕੋਈ ਵੀ ਘਰ ਆਉਂਦਾ ਤਾਂ ਉਹ ਭਜਾ ਦਿੰਦੇ। ਇਕ ਇੰਟਰਵਿਊ 'ਚ ਅੰਜੂ ਨੇ ਖੁਦ ਇਹ ਖੁਲਾਸਾ ਕੀਤਾ ਸੀ। ਰਾਜੇਸ਼ ਖੰਨਾ ਦੇ ਇਸ ਸੁਭਾਅ ਕਾਰਨ ਅੰਜੂ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਗਿਆ।
4/5
ਰਾਜੇਸ਼ ਖੰਨਾ ਨੇ ਅੰਜੂ ਨੂੰ ਬਹੁਤ ਸਮਝਾਇਆ ਕਿ ਉਹ ਵਿਆਹ ਲਈ ਹਾਂ ਕਰ ਦੇਣ ਪਰ ਉਹ ਨਹੀਂ ਮੰਨੀ ਤੇ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਅੰਜੂ ਨੂੰ ਸਬਕ ਸਿਖਾਉਣ ਲਈ ਰਾਜੇਸ਼ ਖੰਨਾ ਨੇ ਆਪਣੇ ਤੋਂ ਅੱਧੀ ਉਮਰ ਦੀ ਡਿੰਪਲ ਕਪਾਡੀਆ ਨਾਲ ਵਿਆਹ ਕਰਵਾ ਲਿਆ।
5/5
ਮੀਡੀਆ ਰਿਪੋਰਟਾਂ ਮੁਤਾਬਕ 1973 'ਚ ਰਾਜੇਸ਼ ਖੰਨਾ ਨੇ ਜਦੋਂ ਮੁੰਬਈ 'ਚ ਆਪਣੀ ਬਰਾਤ ਲੈਕੇ ਗਏ ਤਾਂ ਕਰੀਬ ਅੱਧਾ ਘੰਟਾ ਅੰਜੂ ਮਹੇਂਦਰੂ ਦੇ ਘਰ ਦੇ ਸਾਹਮਣੇ ਬਰਾਤ ਖੜੀ ਕੀਤੀ ਤਾਂ ਕਿ ਉਹ ਆਪਣੀ ਸਾਬਕਾ ਮਸ਼ੂਕ ਨੂੰ ਚਿੜਾ ਸਕਣ।
Published at : 20 May 2021 05:29 PM (IST)