ਇਸ ਅਦਾਕਾਰ ਨੂੰ ਪਤਾ ਹੈ ਕਰੀਨਾ ਕਪੂਰ ਦੇ ਮੋਬਾਇਲ ਦਾ ਪਾਸਵਰਡ, ਅਦਾਕਾਰਾ ਨੇ ਖੁਦ ਖੋਲੀ ਉਸ ਦੀ ਪੋਲ

Kareena_Kapoor_Khan

1/5
ਅਦਾਕਾਰਾ ਕਰੀਨਾ ਕਪੂਰ ਖਾਨ ਦੋ ਮੋਬਾਇਲ ਫੋਨ ਦਾ ਪਾਸਵਰਡ ਇੰਡਸਟਰੀ ਦੇ ਕਿਸ ਹੀਰੋ ਨੂੰ ਪਤਾ ਹੈ? ਇਸ ਸਵਾਲ ਦਾ ਜਵਾਬ ਕੁਝ ਸਮਾਂ ਪਹਿਲਾਂ ਖੁਦ ਕਰੀਨਾ ਨੇ ਇਕ ਇੰਟਰਵਿਊ 'ਚ ਦਿੱਤਾ ਸੀ। ਕਰੀਨਾ ਦੀ ਮੰਨੋ ਤਾਂ ਅਕਸ਼ੇ ਕੁਮਾਰ ਜਾਣਦੇ ਹਨ ਕਿ ਉਨ੍ਹਾਂ ਦੇ ਮੋਬਾਇਲ ਫੋਨ ਦਾ ਪਾਸਵਰਡ ਕੀ ਹੈ।
2/5
ਕਰੀਨਾ ਨੇ ਕਿਹਾ ਕਿ ਇਕ ਵਾਰ ਉਹ ਤੇ ਅਕਸ਼ੇ ਇਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ਤੇ ਅਕਸ਼ੇ ਨੇ ਉਨ੍ਹਾਂ ਦਾ ਫੋਨ ਉਨ੍ਹਾਂ ਤੋਂ ਖੋਹ ਲਿਆ ਤੇ ਦੂਜੀ ਵਾਰ ਕੋਸ਼ਿਸ਼ ਕਰਨ ਤੇ ਹੀ ਉਨ੍ਹਾਂ ਨੇ ਉਨ੍ਹਾਂ ਦੇ ਫੋਨ ਦਾ ਪਾਸਵਰਡ ਵੀ ਗੈਸ ਕਰ ਲਿਆ। ਇਸ ਇੰਟਰਵਿਊ ਦੌਰਾਨ ਕਰੀਨਾ ਨੇ ਹੋਰ ਵੀ ਕਈ ਗੱਲਾਂ ਖੁੱਲ੍ਹ ਕੇ ਸਾਹਮਣੇ ਰੱਖੀਆਂ ਸਨ।
3/5
ਇਸ ਇੰਟਰਵਿਊ 'ਚ ਕਰੀਨਾ ਉਨ੍ਹਾਂ ਲੋਕਾਂ 'ਤੇ ਵੀ ਵਰ੍ਹੀ ਸੀ ਜਿੰਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਹੋ ਜਾਣ ਤੋਂ ਬਾਅਦ ਮਹਿਲਾਵਾਂ ਨੂੰ ਘਰ ਬਹਿ ਜਾਣਾ ਚਾਹੀਦਾ ਹੈ। ਕਰੀਨਾ ਨੇ ਕਿਹਾ ਸੀ, 'ਜੇਕਰ ਤੁਸੀਂ ਮਾਂ ਹੋ ਤਾਂ ਤੁਹਾਡੀ ਕੋਈ ਲਾਈਫ ਨਹੀਂ ਹੈ, ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਕੁਝ ਵੀ ਨਾ ਕਰੋ, ਤੁਸੀਂ ਜਿੰਮ ਨਹੀਂ ਜਾ ਸਕਦੇ, ਤੁਸੀਂ ਬਾਹਰ ਨਹੀਂ ਜਾ ਸਕਦੇ, ਇੱਥੋਂ ਤਕ ਕਿ ਤੁਸੀਂ ਆਪਣੇ ਤੋਂ ਛੋਟੀ ਉਮਰ ਦੇ ਲੋਕਾਂ ਨੂੰ ਦੋਸਤ ਨਹੀਂ ਬਣਾ ਸਕਦੇ।'
4/5
ਕਰੀਨਾ ਨੇ ਅੱਗੇ ਕਿਹਾ ਸੀ, 'ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਲੋਕਾਂ ਦੀ ਕੀ ਮਾਈਂਡ ਸੈੱਟ ਹੈ, ਇਕ ਵਰਕਿੰਗ ਵੁਮੈਨ ਦੀ ਤਾਰੀਫ ਕਰਨ ਦੀ ਬਜਾਇ ਲੋਕ ਇਹ ਸਭ ਸੋਚਦੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਲੋਕਾਂ ਦੀ ਸੋਚ ਕਿੰਨੀ ਛੋਟੀ ਹੈ।'
5/5
ਤਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਹਾਲ ਹੀ 'ਚ ਦੂਜੀ ਵਾਰ ਮਾਂ ਬਣੀ ਹੈ। ਕਰੀਨਾ ਲਗਾਤਾਰ ਆਪਣੇ ਦੂਜੇ ਬੱਚੇ ਦਾ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਪਰ ਉਹ ਇਕ ਗੱਲ ਦਾ ਖਿਆਲ ਜ਼ਰੂਰ ਰੱਖਦੀ ਹੈ ਕਿ ਉਸ ਦਾ ਚਿਹਰਾ ਕਿਸੇ ਨੂੰ ਦਿਖਾਈ ਨਾ ਦੇਵੇ।
Sponsored Links by Taboola