Sunanda Sharma Love Life: ਸੁਨੰਦਾ ਸ਼ਰਮਾ ਦਾ ਬੁਆਏਫ੍ਰੈਂਡ ਕੌਣ ? ਇੰਟਰਨੈੱਟ 'ਤੇ ਤਸਵੀਰਾਂ ਨੂੰ ਲੈ ਛਿੜੀ ਚਰਚਾ...

Sunanda Sharma: ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਸੁਰਖੀਆਂ ਵਿੱਚ ਹੈ। ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਹਸਤੀ ਆਏ ਦਿਨ ਆਪਣੀਆਂ ਪੋਸਟਾਂ ਸ਼ੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੀ ਰਹਿੰਦੀ ਹੈ।

Sunanda Sharma:

1/4
ਇਸ ਵਾਰ ਗਾਇਕਾ ਨੇ ਆਪਣੇ ਬੁਆਏਫ੍ਰੈਂਡ ਨੂੰ ਪ੍ਰਸ਼ੰਸਕਾਂ ਦੇ ਰੂ-ਬ-ਰੂ ਕਰਵਾਇਆ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ-ਗਾਇਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
2/4
ਦਰਅਸਲ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ 4 ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਇੱਕ ਟੈਟੂ ਵਾਲਾ ਗੱਭਰੂ ਨਜ਼ਰ ਆ ਰਿਹਾ ਹੈ, ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਲਿਖਿਆ, 'ਉਸਨੇ ਕਿਹਾ, ‘ਅਜੇ ਕਿਸੇ ਨੂੰ ਨਾ ਦੱਸੀਏ।’ ਮੈਂ ਕਿਹਾ, ‘ਚਲੋ ਇਸਨੂੰ ਪੋਸਟ ਕਰਦੇ ਹਾਂ।' ਇਸ ਕੈਪਸ਼ਨ ਦੇ ਨਾਲ ਅਦਾਕਾਰਾ ਨੇ ਸ਼ਰਮਾਉਣ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ। ਹਾਲਾਂਕਿ ਪੋਸਟ ਵਿੱਚ ਨਜ਼ਰ ਆ ਰਿਹਾ ਨੌਜਵਾਨ ਮੁੰਡਾ ਸੁਨੰਦਾ ਸ਼ਰਮਾ ਦਾ ਬੁਆਏਫ੍ਰੈਂਡ ਹੈ, ਜਾਂ ਕੋਈ ਨਵਾਂ ਗੀਤ ਆਉਣ ਵਾਲਾ ਹੈ। ਇਸ ਨੂੰ ਲੈ ਪ੍ਰਸ਼ੰਸਕਾਂ ਵਿੱਚ ਸਸਪੈਂਸ ਬਣਿਆ ਹੋਇਆ ਹੈ।
3/4
ਫੋਟੋਆਂ ਦੇਖ ਕੀ ਬੋਲੇ ਪ੍ਰਸ਼ੰਸਕ ਪ੍ਰਸ਼ੰਸਕਾਂ ਵੱਲੋਂ ਸੁਨੰਦਾ ਦੀਆਂ ਤਸਵੀਰਾਂ ਉਤੇ ਕੁਮੈਂਟ ਕੀਤੇ ਜਾ ਰਹੇ ਹਨ, ਇੱਕ ਨੇ ਲਿਖਿਆ, 'ਅੱਜ ਇਹ ਪੋਸਟ ਦੇਖ ਕੇ ਲੱਖਾਂ ਦਿਲ ਟੁੱਟੇ ਹੋਣਗੇ ਪੱਕਾ ਮੈਮ, ਮੇਰੇ ਵੱਲੋਂ ਵਧਾਈਆਂ ਮੈਡਮ, ਹਮੇਸ਼ਾ ਖੁਸ਼ ਰਹੋ।' ਇੱਕ ਹੋਰ ਨੇ ਲਿਖਿਆ, 'ਅਸੀਂ ਫਿਰ ਦੱਸੋਂ ਕਦੋਂ ਆਈਏ ਵਿਆਹ ਦੇਖਣ ਲਈ।' ਇੱਕ ਹੋਰ ਨੇ ਲਿਖਿਆ, 'ਬਾਦਸ਼ਾਹੋ, ਹੈਰਾਨ ਕਰਤਾ ਪੋਸਟ ਪਾ ਕੇ, ਅੱਗੇ ਵਾਲੀ ਜ਼ਿੰਦਗੀ ਲਈ ਵਧਾਈਆਂ। ਦੋਵੇਂ ਖੁਸ਼ ਰਹੋ।'
4/4
ਵਰਕਫਰੰਟ ਦੀ ਗੱਲ ਕਰੀਏ ਤਾਂ ਸਾਲ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੱਜਣ ਸਿੰਘ ਰੰਗਰੂਟ' ਨਾਲ ਸ਼ਾਨਦਾਰ ਸਿਲਵਰ ਸਕ੍ਰੀਨ ਉਤੇ ਡੈਬਿਊ ਕੀਤਾ। ਦੱਸ ਦੇਈਏ ਕਿ ਗਾਇਕਾ ਹੋਣ ਦੇ ਨਾਲ-ਨਾਲ ਸੁਨੰਦਾ ਸ਼ਰਮਾ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਖੂਬ ਨਾਮ ਕਮਾਇਆ ਹੈ। ਫਿਲਹਾਲ ਪੰਜਾਬੀ ਗਾਇਕਾ ਦੀ ਲਵ ਲਾਈਫ ਦੇ ਖੁਲਾਸੇ ਤੋਂ ਬਾਅਦ ਪ੍ਰਸ਼ੰਸਕ ਬੇਹੱਦ ਖੁਸ਼ ਹਨ।
Sponsored Links by Taboola