ਆਖਰ ਕਿਉਂ ਵੱਖ ਹੋਏ Sussanne Khan ਤੇ Hrithik Roshan? ਕੀ ਸੀ ਤਲਾਕ ਪਿੱਛੇ ਅਸਲ ਵਜਾਹ
ਸਾਲ 2000 ਵਿੱਚ, ਜਦੋਂ ਬਾਲੀਵੁੱਡ ਨੂੰ ਨਵਾਂ ਸਿਤਾਰਾ ਮਿਲਿਆ ਤਾਂ ਉਸ ਫਿਲਮ ਦਾ ਨਾਮ ਸੀ ਕਹੋ ਨਾ ਪਿਆਰ ਹੈ ਅਤੇ 'ਰਿਤਿਕ ਰੋਸ਼ਨ' ਨੇ ਇਸ ਫਿਲਮ ਨਾਲ ਡੈਬਿਊ ਕੀਤਾ ਸੀ।ਫਿਲਮ ਨੇ ਰਿਲੀਜ਼ ਹੁੰਦੀ ਹੀ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਰਿਤਿਕ ਹਰ ਦਿਲ ਵਿਚ ਵੱਸ ਗਏ।
Download ABP Live App and Watch All Latest Videos
View In Appਪਰ ਜਿਸ ਨੇ ਰਿਤਿਕ ਦੇ ਦਿਲ ਵਿਚ ਜਗ੍ਹਾ ਬਣਾਈ ਉਹ ਸੀ ਸੁਜ਼ਾਨ ਖਾਨ। ਜਿਸ ਨੂੰ ਵੇਖਦਿਆਂ ਹੀ ਅਦਾਕਾਰ ਉਸਨੂੰ ਆਪਣਾ ਦਿਲ ਦੇ ਬੈਠੇ ਸੀ।ਰਿਤਿਕ ਦਾ ਕਰੀਅਰ ਉਸ ਸਮੇਂ ਹੀ ਸ਼ੁਰੂ ਹੋਇਆ ਸੀ।ਉਦੋਂ ਤੱਕ ਸਿਰਫ ਰਿਤਿਕ ਰੌਸ਼ਨ ਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ।ਪਰ ਫਿਰ ਵੀ ਸੁਜਾਨ ਦੇ ਪਿਆਰ 'ਚ ਪਾਗਲ ਰਿਤਿਕ ਵਿਆਹ ਦੇ ਫੈਸਲੇ ਤੋਂ ਖੁੰਝਿਆ ਨਹੀਂ ਸੀ।
ਜਿਸ ਸਾਲ ਰਿਤਿਕ ਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ, ਉਸੇ ਸਾਲ ਰਿਤਿਕ ਅਤੇ ਸੁਜ਼ਾਨ ਨੇ ਵਿਆਹ ਕਰਵਾ ਲਿਆ ਸੀ ਅਤੇ ਰਿਤਿਕ ਨੇ ਹਜ਼ਾਰਾਂ ਕੁੜੀਆਂ ਦਾ ਦਿਲ ਤੋੜ ਦਿੱਤਾ। ਪਰ ਫਿਰ ਦੋਵਾਂ ਵਿਚ ਐਸਾ ਕੀ ਹੋਇਆ ਕਿ ਉਨ੍ਹਾਂ ਦੇ ਰਾਹ ਕੁਝ ਸਾਲਾਂ ਬਾਅਦ ਵੱਖ ਹੋ ਗਏ।
20 ਦਸੰਬਰ, 2000 ਨੂੰ ਰਿਤਿਕ ਅਤੇ ਸੁਜ਼ੈਨ ਨੇ ਸੱਤ ਫੇਰੇ ਲਏ ਸੀ।14 ਸਾਲ ਬਾਅਦ, 2014 ਵਿਚ, ਉਹ ਕਾਨੂੰਨੀ ਤੌਰ 'ਤੇ ਵੱਖ ਹੋ ਗਏ। ਲੇਕਿਨ ਕਿਉਂ? ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਵੱਖ ਹੋਣ ਦਾ ਅਸਲ ਕਾਰਨ ਅੱਜ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਵੈਸੇ ਤਾਂ ਮੀਡੀਆ ਵਿਚ ਉਨ੍ਹਾਂ ਦੇ ਰਿਸ਼ਤੇ ਟੁੱਟਣ ਪਿੱਛੇ ਬਹੁਤ ਸਾਰੇ ਕਾਰਨ ਸ਼ਾਏ ਰਹਿੰਦੇ ਹਨ।ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਕਾਇਟਸ ਦੀ ਅਦਾਕਾਰਾ ਬਾਰਬਰਾ ਮੋਰੇ ਅਤੇ ਕੰਗਨਾ ਰਣੌਤ ਨਾਲ ਰਿਤਿਕ ਦੇ ਸਬੰਧ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਦੋਨਾਂ ਦੇ ਰਿਸ਼ਤੇ ਵਿੱਚ ਖਟਾਸ ਆਈ ਸੀ। ਦੋਵਾਂ ਵਿੱਚ ਆਪਸੀ ਤਕਰਾਰ ਪੈਦਾ ਹੋ ਗਈ ਹੈ ਅਤੇ ਇਸੇ ਕਾਰਨ ਸੁਜ਼ਾਨ ਰਿਤਿਕ ਤੋਂ ਵੱਖ ਹੋ ਗਈ।
ਅੱਜ ਤੱਕ, ਦੋਵਾਂ ਨੇ ਆਪਣੇ ਤਲਾਕ ਦੇ ਕਾਰਨ ਨੂੰ ਕਦੇ ਸਾਂਝਾ ਨਹੀਂ ਕੀਤਾ। ਇਸ ਲਈ ਮੀਡੀਆ ਵਿਚ ਜੋ ਵੀ ਵਾਪਰਦਾ ਹੈ ਉਸਨੂੰ ਸਿਰਫ ਅਟਕਲਾਂ ਮੰਨਿਆ ਜਾਂਦਾ ਹੈ। ਉਹ ਦੋਵੇਂ ਹੀ ਜਾਣਦੇ ਹਨ ਕਿ ਅਸਲ ਕਾਰਨ ਕੀ ਹੈ।
ਖੈਰ, ਉਨ੍ਹਾਂ ਦੇ ਟੁੱਟੇ ਰਿਸ਼ਤੇ ਵਿਚ ਓਨੀ ਹੀ ਖੂਬਸੂਰਤੀ ਹੈ ਜਿੰਨੀ ਇਕ ਵਿਆਹੁਤਾ ਰਿਸ਼ਤੇ ਵਿੱਚ ਹੈ। ਅੱਜ ਵੀ ਇਹ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਹਨ, ਉਹ ਸਿਰਫ ਬੱਚਿਆਂ ਲਈ ਇਕੱਠੇ ਸਮਾਂ ਬਿਤਾਉਂਦੇ ਹਨ।ਇਥੋਂ ਤਕ ਕਿ ਸੁਜ਼ਾਨ ਰੋਸ਼ਨ ਪਰਿਵਾਰ ਦੇ ਕਿਸੇ ਵੀ ਕੰਮ ਵਿੱਚ ਸ਼ਾਮਲ ਨਾ ਹੋਵੇ ਅਜਿਹਾ ਸੰਭਵ ਨਹੀਂ ਹੈ।