Women's Day 2024: ਜਦੋਂ ਔਰਤਾਂ ਦੇ ਹੱਕ 'ਚ ਬੋਲਿਆ ਪੰਜਾਬੀ ਸਿਨੇਮਾ, ਮਹਿਲਾ ਸਸ਼ਕਤੀਕਰਨ 'ਤੇ ਬਣੀਆਂ ਇਹ ਹਨ ਬੈਸਟ ਪੰਜਾਬੀ ਫਿਲਮਾਂ
Women Centric Punjabi Films: ਪੰਜਾਬੀ ਸਿਨੇਮਾ ਨੇ ਕਈ ਵਾਰ ਔਰਤਾਂ ਦੇ ਹੱਕ ਚ ਗੱਲ ਕੀਤੀ ਹੈ। ਤਾਂ ਆਓ ਮਹਿਲਾ ਦਿਵਸ ਤੇ ਤੁਹਾਨੂੰ ਦੱਸਦੇ ਹਾਂ, ਕਿਹੜੀਆਂ ਫਿਲਮਾਂ ਨੇ ਜਿਨ੍ਹਾਂ ਚ ਮਹਿਲਾ ਸਸ਼ਕਤੀਕਰਨ ਨੂੰ ਦਿਖਾਇਆ ਗਿਆ।
ਸਾਡਾ ਪੰਜਾਬੀ ਸਿਨੇਮਾ ਵੀ ਹੁਣ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲਾਂ ਜਿੱਥੇ ਪੰਜਾਬੀ ਸਿਨੇਮਾ 'ਚ ਸਿਰਫ ਹਾਸੇ ਠੱਠੇ ਹੀ ਦਿਖਾਏ ਜਾਂਦੇ ਸੀ। ਮਹਿਲਾ ਨੂੰ ਬੇਵਕੂਫ ਔਰਤ ਜਾਂ ਕੁੜੀ ਦੇ ਕਿਰਦਾਰ 'ਚ ਦਿਖਾਇਆ ਗਿਆ। ਹੁਣ ਪੰਜਾਬੀ ਸਿਨੇਮਾ ਨੇ ਲੀਕ ਤੋਂ ਹਟ ਕੇ ਤੁਰਨ ਦਾ ਫੈਸਲਾ ਕੀਤਾ ਹੈ। ਸਾਲ 2023 'ਚ ਅਜਿਹੀਆਂ ਪੰਜਾਬੀ ਫਿਲਮਾਂ ਆਈਆਂ ਹਨ, ਜਿਨ੍ਹਾਂ 'ਚ ਔਰਤਾਂ ਦੇ ਹੱਕਾਂ ਦੀ ਲੜਾਈ ਦਿਖਾਈ ਗਈ ਹੈ। ਇਹ ਦਿਖਾਇਆ ਗਿਆ ਹੈ ਕਿ 21ਵੀਂ ਸਦੀ 'ਚ ਪੰਜਾਬ ਦੇ ਲੋਕਾਂ ਦੀ ਔਰਤਾਂ ਬਾਰੇ ਕੀ ਸੋਚ ਹੈ।
1/8
'ਕਲੀ ਜੋਟਾ' ਫਿਲਮ ਨੀਰੂ ਬਾਜਵਾ ਦੇ ਕਰੀਅਰ 'ਚ ਇੱਕ ਵਡਾ ਯੂ ਟਰਨ ਸਾਬਤ ਹੋਈ। ਇਸ ਫਿਲਮ ਨੇ ਨੀਰੂ ਨੂੰ ਪੰਜਾਬੀ ਸਿਨੇਮਾ ਦੀ ਮੈੱਥਡ ਅਦਾਕਾਰਾ ਦੇ ਰੂਪ 'ਚ ਸਥਾਪਤ ਕਰ ਦਿੱਤਾ ਹੈ। ਨੀਰੂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਚੁਲਬੁਲੇ ਤੇ ਬਬਲੀ ਕਿਰਦਾਰ ਹੀ ਨਹੀਂ, ਸਗੋਂ ਸੀਰੀਅਸ ਕਿਰਦਾਰ ਵੀ ਨਿਭਾ ਸਕਦੀ ਹੈ। ਇਸ ਫਿਲਮ ਦੀ ਕਹਾਣੀ ਭਾਵੇਂ 80-90 ਦੇ ਦਹਾਕਿਆਂ ਤੋਂ ਸ਼ੁਰੂ ਹੁੰਦੀ ਹੋਵੇ, ਪਰ ਇਹ ਵੀ ਦਿਖਾਇਆ ਗਿਆ ਹੈ ਕਿ ਅੱਜ ਵੀ ਔਰਤਾਂ ਲਈ ਸਮਾਜ ਦੀ ਸੋਚ ਬਹੁਤੀ ਬਦਲੀ ਨਹੀਂ ਹੈ। ਇਹ ਫਿਲਮ ਜ਼ਬਰਦਸਤ ਹਿੱਟ ਹੋਈ ਹੈ। ਫਿਲਮ ਹੁਣ ਤੱਕ 36 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।
2/8
ਮਿੱਤਰਾਂ ਦਾ ਨਾਂ ਚਲਦਾ ਉਨ੍ਹਾਂ ਔਰਤਾਂ ਦੀ ਕਹਾਣੀ ਹੈ, ਜੋ ਆਪਣੇ ਘਰਾਂ ਨੂੰ ਛੱਡ ਕੇ ਦੂਰ ਜਾ ਕੇ ਨੌਕਰੀ ਕਰਦੀਆਂ ਹਨ ਅਤੇ ਇਸ ਦਰਮਿਆਨ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸੇ ਵਿਸ਼ੇ 'ਤੇ ਇਹ ਫਿਲਮ ਬਣਾਈ ਗਈ ਹੈ।
3/8
ਗੋਡੇ ਗੋਡੇ ਚਾ 'ਚ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ ਨਜ਼ਰ ਆਈਆਂ ਸੀ। ਇਹ ਫਿਲਮ ਵੀ ਔਰਤਾਂ ';ਤੇ ਕੇਂਦਰਿਤ ਹੈ। ਇਸ ਫਿਲਮ ਦੀ ਕਹਾਣੀ ਉਸ ਦੌਰ ਦੇ ਆਲੇ ਦੁਆਲੇ ਘੁੰੰਮਦੀ ਹੈ, ਜਦੋਂ ਔਰਤਾਂ ਆਦਮੀਆਂ ਵਾਂਗ ਵਿਆਹ ਦੀ ਬਾਰਾਤ 'ਚ ਨਹੀਂ ਜਾਂਦੀਆਂ ਸੀ।
4/8
ਨੀਰੂ ਬਾਜਵਾ, ਨਿਰਮਲ ਰਿਸ਼ੀ ਸਟਾਰਰ ਫਿਲਮ 'ਬੂਹੇ ਬਾਰੀਆਂ' ਵੀ ਇਸ ਵਿਸ਼ੇ 'ਤੇ ਘੁੰਮਦੀ ਹੈ। ਪਿੰਡ ਦੀਆ ਸਾਰੀਆਂ ਔਰਤਾਂ ਮਿਲ ਕੇ ਮਰਦਾਂ ਦੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੀਆ ਹਨ ਅਤੇ ਪੁਲਿਸ ਅਫਸਰ ਬਣੀ ਨੀਰੂ ਉਨ੍ਹਾਂ ਦੀ ਮਦਦ ਕਰਦੀ ਹੈ।
5/8
ਸੁਰਖੀ ਬਿੰਦੀ 'ਚ ਸਰਗੁਣ ਤੇ ਗੁਰਨਾਮ ਭੁੱਲਰ ਦੀ ਜੋੜੀ ਦੇਖਣ ਨੂੰ ਮਿਲਦੀ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕੁੜੀ ਆਪਣੀ ਜ਼ਿੰਦਗੀ 'ਚ ਨਾਮ ਕਮਾਉਣਾ ਚਾਹੁੰਦੀ ਹੈ, ਕੁੱਝ ਬਣਨਾ ਚਾਹੁੰਦੀ ਹੈ, ਪਰ ਕੁੜੀ ਦੇ ਪਰਿਵਾਰ ਨੂੰ ਉਸ ਵਿੱਚ ਕੋਈ ਟੈਲੇਂਟ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਦਾ ਵਿਆਹ ਕਰਵਾ ਦਿੰਦਾ ਹੈ, ਪਰ ਉਸ ਦਾ ਪਤੀ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ;ਚ ਉਸ ਦੀ ਮਦਦ ਕਰਦਾ ਹੈ।
6/8
ਅੜ੍ਹਬ ਮੁਟਿਆਰਾਂ 'ਚ ਸੋਨਮ ਬਾਜਵਾ ਸਾਰੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਊਜਾਗਰ ਕਰਦੀ ਹੈ।
7/8
ਇਹ ਫਿਲਮ 1984 ਦੇ ਸਿੱਖ ਕਤਲੇਆਮ ਦੀ ਕਹਾਣੀ ਹੈ। ਫਿਲਮ 'ਚ ਬਾਲੀਵੁੱਡ ਅਦਾਕਾਰਾ ਕਿਰਨ ਖੇਰ ਨੇ ਜ਼ਬਰਦਸਤ ਕਿਰਦਾਰ ਨਿਭਾਇਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਮਜਬੂਰ ਮਾਂ ਆਪਣੇ ਪੁੱਤਰ ਲਈ ਇੱਧਰ-ਉੱਧਰ ਭਟਕਦੀ ਹੈ।
8/8
ਗੁੱਡੀਆਂ ਪਟੋਲੇ ਵੀ ਮਹਿਲਾ ਕੇਂਦਰਿਤ ਫਿਲਮ ਹੈ, ਜੋ ਕਿ ਦਾਦੀ ਤੇ ਉਸ ਦੀਆਂ ਪੋਤੀਆਂ ਦੇ ਆਲੇ ਦੁਆਲੇ ਘੁੰਮਦੀ ਹੈ।
Published at : 08 Mar 2024 10:39 AM (IST)