Sidhu Moose Wala: ਸਿੱਧੂ ਮੂਸੇਵਾਲਾ ਹੈ 'ਸਟਾਰ ਆਫ ਦ ਈਅਰ', ਇਸ ਸਾਲ ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਰਚਿਆ ਇਤਿਹਾਸ
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਉਹ ਮਰਨ ਤੋਂ ਬਾਅਦ ਵੀ ਇਤਿਹਾਸ ਰਚ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਰਹੇਗਾ ਕਿ ਮਰਹੂਮ ਗਾਇਕ ਦੇ ਨਾਂ ਇਸ ਸਾਲ ਕਈ ਰਿਕਾਰਡ ਰਹੇ।
Download ABP Live App and Watch All Latest Videos
View In Appਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ।
ਸਿੱਧੂ ਮੂਸੇਵਾਲਾ ਇਕੱਲਾ ਪੰਜਾਬੀ ਕਲਾਕਾਰ ਹੈ, ਜਿਸ ਦੇ ਯੂਟਿਊਬ 'ਤੇ 20 ਮਿਲੀਅਨ ਯਾਨਿ 2 ਕਰੋੜ ਸਬਸਕ੍ਰਾਈਬਰਜ਼ ਹਨ। ਮੂਸੇਵਾਲਾ ਨੂੰ ਇਸ ਪ੍ਰਾਪਤੀ ਦੇ ਲਈ ਯੂਟਿਊਬ ਵੱਲੋਂ ਸਨਮਾਨ ਵਜੋਂ ਡਾਇਮੰਡ ਪਲੇਅ ਵੀ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਵਾਚ ਆਊਟ' ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ।
ਇਸ ਗਾਣੇ ਨੂੰ 15 ਮਿੰਟਾਂ 'ਚ 2 ਮਿਲੀਅਨ ਯਾਨਿ 20 ਲੱਖ ਲੋਕਾਂ ਨੇ ਲਾਈਵ ਦੇਖਿਆ। ਅੱਜ ਤੱਕ ਕੋਈ ਪੰਜਾਬੀ ਕਲਾਕਾਰ ਇਹ ਰਿਕਾਰਡ ਨਹੀਂ ਬਣਾ ਸਕਿਆ।
ਸਿੱਧੂ ਮੂਸੇਵਾਲਾ ਦੀ ਐਲਬਮ 'ਮੂਸਟੇਪ' ਸਪੌਟੀਫਾਈ 'ਤੇ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਬਣ ਗਈ ਹੈ। ਸਿੱਧੂ ਦੀ ਇਸ ਐਲਬਮ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਵੱਧ ਲੋਕਾਂ ਨੇ ਸਟ੍ਰੀਮ ਕੀਤਾ ਹੈ। ਇਹ ਆਪਣੇ ਆਪ 'ਚ ਵੱਡਾ ਰਿਕਾਰਡ ਹੈ ਕਿ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਕਿਸੇ ਪੰਜਾਬੀ ਗਾਇਕ ਦੀ ਹੈ ਅਤੇ ਉਹ ਗਾਇਕ ਕੋਈ ਹੋਰ ਨਹੀਂ ਬਲਕਿ ਸਭ ਦਾ ਚਹੇਤਾ ਸਿੱਧੂ ਮੂਸੇਵਾਲਾ ਹੈ।
ਸਿੱਧੂ ਦਾ ਨਾਂ ਇਸ ਸਾਲ ਦੁਨੀਆ ਭਰ ਦੇ ਟੌਪ 20 ਕਲਾਕਾਰਾਂ ਦੀ ਸੂਚੀ 'ਚ ਸ਼ਾਮਲ ਹੋਇਆ ਸੀ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਇਕਲੌਤਾ ਪੰਜਾਬੀ ਗਾਇਕ ਸੀ। ਟੌਪ 20 'ਚੋਂ ਮੂਸੇਵਾਲਾ ਨੂੰ 19ਵਾਂ ਸਥਾਨ ਮਿਿਲਿਆ ਸੀ। ਇਸ ਲਿਸਟ 'ਚ ਕੈਰੋਲ ਜੀ, ਟੇਲਰ ਸਵਿਫਟ, ਸ਼ਕੀਰਾ ਤੇ ਬੀਟੀਐਸ ਵਰਗੇ ਵਿਸ਼ਵ ਪ੍ਰਸਿੱਧ ਕਲਾਕਾਰਾਂ ਦੇ ਨਾਂ ਸ਼ਾਮਲ ਸਨ।
ਦੁਨੀਆ ਭਰ ਦੇ ਟੌਪ 10 ਰੈਪਰਾਂ ਦੀ ਲਿਸਟ 'ਚ ਸਿੱਧੂ ਮੂਸੇਵਾਲਾ ਦਾ ਨਾਮ ਸ਼ਾਮਲ ਹੋਇਆ ਸੀ। ਇਸ ਲਿਸਟ 'ਚ ਮੂਸੇਵਾਲਾ ਨੂੰ 5ਵਾਂ ਸਥਾਨ ਹਾਸਲ ਹੋਇਆ ਸੀ।
ਮੂਸੇਵਾਲਾ ਨੇ ਲਿਸਟ 'ਚ ਡਰੇਕ ਨੂੰ ਵੀ ਪਛਾੜ ਦਿੱਤਾ ਸੀ। ਡਰੇਕ ਨੂੰ ਇਸ ਲਿਸਟ 'ਚ 9ਵਾਂ ਸਥਾਨ ਮਿਲਿਆ ਸੀ।