Year Ender 2023: 'ਮਿੱਤਰਾਂ ਦਾ ਨਾਂ ਚੱਲਦਾ' ਤੋਂ 'ਜ਼ਿੰਦਗੀ ਜ਼ਿੰਦਾਬਾਦ' ਤੱਕ, ਇਹ ਹਨ 2023 ਦੀਆਂ ਮਹਾਫਲੌਪ ਫਿਲਮਾਂ, ਦੇਖੋ ਲਿਸਟ
ਤੂੰ ਹੋਵੇਂ ਮੈਂ ਹੋਵਾਂ (10 ਫਰਵਰੀ 2023) ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਲੰਬੇ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਈ ਸੀ। ਪਰ 2023 'ਚ ਇਸ ਜੋੜੀ ਦਾ ਜਾਦੂ ਦਰਸ਼ਕਾਂ ਦੇ ਦਿਲਾਂ 'ਤੇ ਨਹੀਂ ਚੱਲ ਸਕਿਆ ਅਤੇ ਲੋਕਾਂ ਨੇ ਇਸ ਫਿਲਮ ਨੂੰ ਮੁੱਢੋਂ ਨਕਾਰ ਦਿੱਤਾ। ਇਹ ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਪਰ ਸਿਰਫ 13 ਲੱਖ ਦੀ ਕਮਾਈ ਹੀ ਕਰ ਸਕੀ। ਬਾਕਸ ਆਫਿਸ 'ਤੇ ਇਸ ਫਿਲਮ ਨੂੰ ਡਿਜ਼ਾਸਟਰ (ਉਹ ਫਿਲਮਾਂ ਜੋ ਆਪਣੀ ਲਾਗਤ ਯਾਨਿ ਬਜਟ ਵੀ ਪੂਰਾ ਨਹੀਂ ਕਰ ਪਾਉਂਦੀਆਂ)।
Download ABP Live App and Watch All Latest Videos
View In Appਜੀ ਵਾਈਫ ਜੀ (24 ਫਰਵਰੀ 2023) ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ ਦੀ ਸਟੋਰੀ ਤਾਂ ਕਾਫੀ ਦਿਲਚਸਪ ਸੀ, ਪਰ ਇਹ ਸਟੋਰੀ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੀ। ਇਹ ਫਿਲਮ ਥੀਏਟਰ 'ਚ ਦਰਸ਼ਕਾਂ ਨੂੰ ਖਿੱਚਣ 'ਚ ਕਾਮਯਾਬ ਨਹੀਂ ਹੋ ਸਕੀ। 1 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ 54 ਲੱਖ ਦੀ ਕਮਾਈ 'ਚ ਸਿਮਟ ਗਈ। ਬਾਕਸ ਆਫਿਸ ਨਤੀਜਾ: ਡਿਜ਼ਾਸਟਰ
ਮਿੱਤਰਾਂ ਦਾ ਨਾਂ ਚੱਲਦਾ (8 ਮਾਰਚ) ਇਹ ਫਿਲਮ ਸਮਾਜ 'ਚ ਔਰਤਾਂ ਦੇ ਮਾੜੇ ਹਾਲਾਤ 'ਤੇ ਬਣੀ ਸੀ ਕਿ ਕਿਵੇਂ ਜਿਹੜੀਆਂ ਕੁੜੀਆਂ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਕੰਮ ਕਰਨ ਆਉਂਦੀਆਂ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਸਮਾਜ 'ਚ ਸੰਘਰਸ਼ ਕਰਨਾ ਪੈਂਦਾ ਹੈ। ਇਸ ਫਿਲਮ ਨੂੰ 8 ਮਾਰਚ ਯਾਨਿ ਮਹਿਲਾ ਦਿਵਸ ਮੌਕੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੀ ਸਟਾਰ ਕਾਸਟ ਵੀ ਕਾਫੀ ਵਧੀਆ ਸੀ। ਫਿਲਮ 'ਚ ਗਿੱਪੀ ਗਰੇਵਾਲ ਤੇ ਤਾਨੀਆ ਅਹਿਮ ਭੂਮਿਕਾਵਾਂ 'ਚ ਸਨ, ਪਰ ਇਹ ਫਿਲਮ ਬਾਕਸ ਆਫਿਸ 'ਤੇ ਡਿਜ਼ਾਸਟਰ ਸਾਬਿਤ ਹੋਈ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਸਿਰਫ 88 ਲੱਖ ਦੀ ਕਮਾਈ ਕਰ ਸਕੀ।
ਉਡੀਕਾਂ ਤੇਰੀਆਂ (14 ਅਪੈ੍ਰਲ) ਇਸ ਫਿਲਮ 'ਚ ਜਸਵਿੰਦਰ ਭੱਲਾ, ਅਮਰ ਨੂਰੀ ਤੇ ਉਪਾਸਨਾ ਸਿੰਘ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਪਰ ਫਿਲਮ ਨੇ ਬਾਕਸ ਆਫਿਸ 'ਤੇ ਸ਼ਰਮਨਾਕ ਕਮਾਈ ਕੀਤੀ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਦੀ ਗੇਮ ਮਹਿਜ਼ 8 ਲੱਖ 'ਤੇ ਹੀ ਓਵਰ ਹੋ ਗਈ ਸੀ।
ਯਾਰਾਂ ਦਾ ਰੁਤਬਾ (14 ਅਪ੍ਰੈਲ) ਦੇਵ ਖਰੌੜ, ਰਾਹੁਲ ਦੇਵ ਤੇ ਪ੍ਰਿੰਸ ਕੰਵਲਜੀਤ ਸਿੰਘ ਵਰਗੇ ਦਿੱਗਜ ਸਟਾਰਜ਼ ਵੀ ਇਸ ਮੂਵੀ ਨੂੰ ਮਹਾਫਲੌਪ ਹੋਣ ਤੋਂ ਬਚਾ ਨਹੀਂ ਸਕੇ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਸਿਰਫ 25 ਲੱਖ ਦੀ ਕਮਾਈ ਕਰ ਪਾਈ ਸੀ।
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ (14 ਜੁਲਾਈ) ਸਿੰਮੀ ਚਾਹਲ ਤੇ ਹਰੀਸ਼ ਵਰਮਾ ਦੀ ਇਸ ਫਿਲਮ ਦੀ ਕਹਾਣੀ ਤਾਂ ਵਧੀਆ ਸੀ, ਲੋਕਾਂ ਨੂੰ ਇਹ ਫਿਲਮ ਪਸੰਦ ਵੀ ਬਹੁਤ ਆਈ ਸੀ, ਪਰ ਇਹ ਫਿਲਮ ਬਾਕਸ ਆਫਿਸ 'ਤੇ ਵਧੀਆ ਪਰਫਾਰਮ ਨਹੀਂ ਕਰ ਪਾਈ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਮਹਿਜ਼ 82 ਲੱਖ ਦੀ ਕਮਾਈ 'ਤੇ ਹੀ ਸਿਮਟ ਗਈ ਸੀ।
ਜ਼ਿੰਦਗੀ ਜ਼ਿੰਦਾਬਾਦ (27 ਅਕਤੂਬਰ) ਨਿੰਜਾ ਦੀ ਇਹ ਫਿਲਮ ਵੀ ਬਾਕਸ ਆਫਿਸ 'ਤੇ ਮਹਾਫਲੌਪ ਸਾਬਿਤ ਹੋਈ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਨੇ ਮਹਿਜ਼ 27 ਲੱਖ ਦੀ ਕਮਾਈ ਕੀਤੀ ਸੀ।