ਜੇਕਰ ਤੁਹਾਡਾ ਆਧਾਰ ਕਾਰਡ ਗੁਆਚ ਗਿਆ ਤਾਂ ਇਦਾਂ ਕਰੋ LOCK, ਜਾਣੋ ਸੌਖਾ ਜਿਹਾ ਤਰੀਕਾ
ਕਿਸੇ ਵੀ ਦੇਸ਼ ਵਿੱਚ ਰਹਿਣ ਲਈ, ਉਸ ਦੇਸ਼ ਦੇ ਨਾਗਰਿਕ ਨੂੰ ਕੁਝ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਜੋ ਹਰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਚਾਹੀਦੇ ਹੁੰਦੇ ਹਨ। ਇਸ ਦੇ ਨਾਲ ਹੀ ਜਿਹੜਾ ਭਾਰਤ ਦੇ ਸਾਰੇ ਦਸਤਾਵੇਜ਼ਾਂ ਵਿੱਚੋਂ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਉਹ ਹੈ ਆਧਾਰ ਕਾਰਡ। 90 ਕਰੋੜ ਤੋਂ ਵੱਧ ਆਬਾਦੀ ਕੋਲ ਆਧਾਰ ਕਾਰਡ ਹੈ।
Download ABP Live App and Watch All Latest Videos
View In Appਪਰ ਬਹੁਤ ਸਾਰੇ ਲੋਕ ਆਧਾਰ ਕਾਰਡ ਵਿੱਚ ਮੌਜੂਦ ਇੱਕ ਫੀਚਰ ਬਾਰੇ ਨਹੀਂ ਜਾਣਦੇ ਹਨ। ਇਹ ਫੀਚਰ ਆਧਾਰ ਕਾਰਡ ਨੂੰ ਲੌਕ ਕਰਨ ਲਈ ਹੈ ਜੋ ਇਸਦੀ ਅਣਅਧਿਕਾਰਤ ਵਰਤੋਂ ਨੂੰ ਰੋਕਦਾ ਹੈ।
ਆਧਾਰ ਕਾਰਡ ਨੂੰ ਲੌਕ ਕਰਨ ਲਈ, ਤੁਹਾਨੂੰ ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ ਅਤੇ 'My Aadhaar' ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ 'Aadhaar Services' ਨੂੰ ਚੁਣਨਾ ਹੋਵੇਗਾ ਅਤੇ ਫਿਰ 'Aadhaar Lock/Unlock' 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ 'UID Lock' ਚੁਣਨਾ ਹੋਵੇਗਾ ਅਤੇ ਫਿਰ ਆਪਣੇ ਪੂਰੇ ਨਾਮ ਅਤੇ ਪਿੰਨ ਕੋਡ ਦੇ ਨਾਲ ਆਪਣਾ UID ਨੰਬਰ ਦਰਜ ਕਰਨਾ ਹੋਵੇਗਾ।
ਫਿਰ ਤੁਹਾਨੂੰ ਇੱਕ ਰਜਿਸਟਰਡ ਨੰਬਰ 'ਤੇ OTP ਆਵੇਗਾ। OTP ਦਾਖਲ ਕਰਨ ਤੋਂ ਬਾਅਦ ਤੁਹਾਨੂੰ ਸਬਮਿਟ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਲੌਕ ਹੋ ਜਾਵੇਗਾ। ਦਰਅਸਲ ਕਈ ਵਾਰ ਲੋਕਾਂ ਦਾ ਆਧਾਰ ਕਾਰਡ ਕਿਤੇ ਗੁੰਮ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਧਾਰ ਕਾਰਡ ਨੂੰ ਲੌਕ ਕਰਕੇ ਆਪਣੀ ਜਾਣਕਾਰੀ ਸੁਰੱਖਿਅਤ ਰੱਖ ਸਕਦੇ ਹੋ।