ਸਿਰਫ 20 ਦਿਨ ਫ੍ਰੀ 'ਚ ਅਪਡੇਟ ਹੋਣਗੀਆਂ Aadhar Card ਦੀਆਂ ਡਿਟੇਲਸ, ਫਿਰ ਲੱਗਣਗੇ ਇੰਨੇ ਰੁਪਏ
ਭਾਰਤ ਵਿੱਚ ਰਹਿਣ ਲਈ ਲੋਕਾਂ ਨੂੰ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਦਸਤਾਵੇਜ਼ਾਂ ਦੀ ਵੱਖ-ਵੱਖ ਉਦੇਸ਼ਾਂ ਲਈ ਸਮੇਂ-ਸਮੇਂ 'ਤੇ ਲੋੜ ਪੈਂਦੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ ਅਤੇ ਆਧਾਰ ਕਾਰਡ ਵਰਗੇ ਦਸਤਾਵੇਜ਼ ਸ਼ਾਮਲ ਹਨ।
Download ABP Live App and Watch All Latest Videos
View In Appਜਿਨ੍ਹਾਂ ਵਿੱਚੋਂ ਆਧਾਰ ਕਾਰਡ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ। ਭਾਰਤ ਦੀ ਲਗਭਗ 90 ਫੀਸਦੀ ਆਬਾਦੀ ਕੋਲ ਆਧਾਰ ਕਾਰਡ ਹੈ।
ਲੋਕਾਂ ਨੂੰ ਸਕੂਲ-ਕਾਲਜ ਵਿੱਚ ਦਾਖ਼ਲਾ ਲੈਣ ਤੋਂ ਲੈ ਕੇ ਪੈਨ ਕਾਰਡ ਬਣਾਉਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੱਕ ਹਰ ਕੰਮ ਲਈ ਆਧਾਰ ਕਾਰਡ ਦੀ ਲੋੜ ਹੁੰਦੀ ਹੈ।
ਆਧਾਰ ਕਾਰਡ 'ਚ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਠੀਕ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸਦੇ ਲਈ ਤੁਹਾਨੂੰ ਇੱਕ ਫੀਸ ਅਦਾ ਕਰਨੀ ਪੈਂਦੀ ਹੈ।
ਪਰ ਫਿਲਹਾਲ ਤੁਸੀਂ ਅਗਲੇ 20 ਦਿਨਾਂ ਤੱਕ ਆਪਣਾ ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰਵਾ ਸਕਦੇ ਹੋ। UIDAI 14 ਸਤੰਬਰ ਤੱਕ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦਾ ਮੌਕਾ ਦੇ ਰਿਹਾ ਹੈ। ਮੁਫਤ ਵਿੱਚ ਆਧਾਰ ਕਾਰਡ ਅਪਡੇਟ ਲਈ ਪਹਿਲਾਂ ਤਰੀਕ 14 ਜੂਨ ਸੀ, ਜਿਸ ਨੂੰ ਬਦਲ ਕੇ 14 ਸਤੰਬਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੁਹਾਨੂੰ ਹਰ ਅਪਡੇਟ ਲਈ ₹50 ਦਾ ਭੁਗਤਾਨ ਕਰਨਾ ਹੋਵੇਗਾ।