ਏਅਰਪੋਰਟ 'ਤੇ ਬਿਨਾਂ ਲਾਈਨ 'ਚ ਲੱਗਿਆ 2 ਮਿੰਟ 'ਚ ਹੋ ਜਾਵੇਗੀ ਐਂਟਰੀ, ਬਸ ਕਰਨਾ ਹੋਵੇਗਾ ਆਹ ਕੰਮ

Airport Entry Tips: ਤੁਸੀਂ ਜਹਾਜ਼ ਰਾਹੀਂ ਕਿਤੇ ਯਾਤਰਾ ਕਰਨ ਜਾ ਰਹੇ ਹੋ ਤਾਂ ਇਹ ਪਹਿਲਾਂ ਹੀ ਆਹ ਕੰਮ ਕਰ ਲਓ। ਹਵਾਈ ਅਡੇ ‘ਤੇ ਐਂਟਰੀ ਲਈ ਲਾਈਨ ਵਿੱਚ ਨਹੀਂ ਲੱਗਣਾ ਪਵੇਗਾ, ਸਿਰਫ 2 ਮਿੰਟ ਵਿੱਚ ਐਂਟਰੀ ਹੋ ਜਾਵੇਗੀ।

Airport Entry Tips

1/5
ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕ ਹਵਾਈ ਯਾਤਰਾ ਕਰਦੇ ਹਨ। ਉਨ੍ਹਾਂ ਲਈ ਹਜ਼ਾਰਾਂ ਉਡਾਣਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਅੰਤਰਰਾਸ਼ਟਰੀ ਹਨ ਅਤੇ ਕੁਝ ਘਰੇਲੂ। ਆਮ ਤੌਰ 'ਤੇ ਤੁਹਾਨੂੰ ਆਪਣੀ ਉਡਾਣ ਤੋਂ ਕੁਝ ਸਮਾਂ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਪੈਂਦਾ ਹੈ। ਕਿਉਂਕਿ ਤੁਹਾਨੂੰ ਹਵਾਈ ਅੱਡੇ 'ਤੇ ਚੈੱਕ-ਇਨ ਕਰਨਾ ਹੁੰਦਾ ਹੈ। ਕਈ ਵਾਰ, ਯਾਤਰੀਆਂ ਦੀ ਭੀੜ ਕਰਕੇ ਬਹੁਤ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਸਿਕਿਊਰਿਟੀ ਚੈਕਿੰਗ ਵੀ ਹੁੰਦੀ ਹੈ। ਤੁਹਾਨੂੰ ਉੱਥੇ ਵੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੁਸੀਂ ਲਾਈਨ ਵਿੱਚ ਲੱਗਿਆਂ ਬਿਨਾਂ ਸਿਰਫ 2 ਮਿੰਟਾਂ ‘ਚ ਹੀ ਏਅਰਪੋਰਟ ‘ਤੇ ਐਂਟਰੀ ਕਰ ਸਕਦੇ ਹੋ।
2/5
ਇਸਦੇ ਲਈ ਤੁਹਾਨੂੰ ਸਿਰਫ਼ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ। ਦਰਅਸਲ, ਭਾਰਤ ਸਰਕਾਰ ਦੁਆਰਾ ਡਿਜੀ ਯਾਤਰਾ ਨਾਮ ਦੀ ਇੱਕ ਐਪ ਲਾਂਚ ਕੀਤੀ ਗਈ ਹੈ। ਇਹ ਐਪ ਫੇਸ਼ੀਅਲ ਰਿਕੋਗਨੇਸ਼ਨ ਸਿਸਟਮ ਦੇ ਤਹਿਤ ਕੰਮ ਕਰਦੀ ਹੈ। ਇਸ ਦਾ ਮਤਲਬ ਹੈ ਕਿ ਇਸ ਐਪ ਵਿੱਚ ਤੁਹਾਨੂੰ ਸਿਰਫ਼ ਆਪਣਾ ਫੇਸ ਸਕੈਮ ਕਰਨਾ ਹੁੰਦਾ ਹੈ।
3/5
ਇਹ ਪੂਰੀ ਤਰ੍ਹਾਂ ਪੇਪਰਲੈੱਸ ਸਿਸਟਮ 'ਤੇ ਬੇਸਡ ਹੈ। ਤੁਹਾਨੂੰ ਹਵਾਈ ਅੱਡੇ 'ਤੇ ਐਂਟਰੀ, ਸਿਕਿਊਰਿਟੀ ਚੈਕਿੰਗ, ਜਹਾਜ਼ 'ਤੇ ਚੜ੍ਹਨ ਅਤੇ ਸਮਾਨ ਉਤਾਰਨ ਲਈ ਸਿਰਫ਼ ਆਪਣਾ ਚਿਹਰਾ ਦਿਖਾਉਣ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ, ਤੁਹਾਨੂੰ ਕੋਈ ਹੋਰ ਫਿਜ਼ਿਕਲ ਡਾਕੂਮੈਂਟ ਨਹੀਂ ਦਿਖਾਉਣਾ ਪਵੇਗਾ।
4/5
ਤੁਸੀਂ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਪਰਸਨਲ ਟ੍ਰੈਵਲ ਐਪ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਇਸ ਵਿੱਚ ਮੋਬਾਈਲ ਨੰਬਰ ਅਤੇ OTP ਰਾਹੀਂ ਰਜਿਸਟਰ ਕਰਨਾ ਹੋਵੇਗਾ। ਤੁਸੀਂ ਆਪਣਾ ਪਛਾਣ ਪੱਤਰ ਡਿਜੀਲਾਕਰ ਰਾਹੀਂ ਜਾਂ ਔਫਲਾਈਨ ਮੋਡ ਵਿੱਚ ਅਪਲੋਡ ਕਰ ਸਕਦੇ ਹੋ।
5/5
ਇਸ ਤੋਂ ਬਾਅਦ ਤੁਹਾਨੂੰ ਆਪਣੀ ਇੱਕ ਸੈਲਫੀ ਅਪਲੋਡ ਕਰਨੀ ਪਵੇਗੀ। ਤੁਹਾਡੀ ਡਿਜੀ ਯਾਤਰਾ ਆਈਡੀ ਬਣਾਈ ਜਾਵੇਗੀ। ਪਹਿਲੀ ਵਾਰ ਵਰਤੋਂ ਲਈ, ਤੁਹਾਨੂੰ ਹਵਾਈ ਅੱਡੇ 'ਤੇ ਡਿਜੀ ਯਾਤਰਾ ਰਜਿਸਟ੍ਰੇਸ਼ਨ ਕਿਓਸਕ 'ਤੇ ਜਾਣਾ ਪਵੇਗਾ। ਉੱਥੇ ਤੁਹਾਡੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਡਿਜੀ ਯਾਤਰਾ ਆਈਡੀ ਵਾਲੇ ਯਾਤਰੀਆਂ ਲਈ ਹਵਾਈ ਅੱਡੇ 'ਤੇ ਇੱਕ ਵੱਖਰਾ ਐਂਟਰੀ ਗੇਟ ਬਣਾਇਆ ਗਿਆ ਹੈ। ਹੁਣ ਤੱਕ, ਭਾਰਤ ਵਿੱਚ ਕੁੱਲ 24 ਅਜਿਹੇ ਹਵਾਈ ਅੱਡੇ ਹਨ। ਜਿੱਥੇ ਡਿਜੀ ਯਾਤਰਾ ਦੀ ਸਹੂਲਤ ਉਪਲਬਧ ਹੈ। ਸਰਕਾਰ ਇਸ ਸਹੂਲਤ ਨੂੰ ਦੇਸ਼ ਦੇ ਹੋਰ ਹਵਾਈ ਅੱਡਿਆਂ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Sponsored Links by Taboola