ਖੁਸ਼ਖਬਰੀ! ਹੁਣ ਕੁਝ ਘੰਟਿਆਂ 'ਚ ਤੁਹਾਡੇ ਖਾਤੇ 'ਚ ਪਹੁੰਚ ਜਾਣਗੇ ਚੈੱਕ ਦੇ ਪੈਸੇ, ਨਹੀਂ ਲੱਗਣਗੇ 2 ਦਿਨ
ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਕਿਸੇ ਦੂਜੇ ਵਿਅਕਤੀ ਨੂੰ ਪੈਸੇ ਦੇ ਰਹੋ ਹੋ ਤਾਂ ਅੱਜ ਦੇ ਸਮੇਂ ਆਨਲਾਈਨ ਇੰਟਰਨੈੱਟ ਬੈਂਕਿੰਗ ਰਾਹੀਂ ਜਾਂ ਫਿਰ ਯੂਪੀਆਈ ਰਾਹੀਂ ਭੇਜ ਦਿੱਤਾ ਹੈ। ਪਰ ਪਹਿਲਾਂ ਇਦਾਂ ਨਹੀਂ ਹੋਇਆ ਕਰਦਾ ਸੀ। ਪਹਿਲਾਂ ਜੇ ਕਿਸੇ ਨੂੰ ਪੈਸੇ ਦੇਣੇ ਹੁੰਦੇ ਸਨ ਤਾਂ ਤੁਹਾਡੇ ਕੋਲ ਸਿਰਫ 2 ਆਪਸ਼ਨ ਹੋਇਆ ਕਰਦੇ ਸੀ।
Download ABP Live App and Watch All Latest Videos
View In Appਜਾਂ ਤਾਂ ਤੁਸੀਂ ਉਸ ਵਿਅਕਤੀ ਨੂੰ ਪੈਸੇ ਨਕਦ ਦੇ ਦਿਓ। ਜਾਂ ਤੁਸੀਂ ਉਸ ਵਿਅਕਤੀ ਦੇ ਨਾਂ ਦਾ ਚੈੱਕ ਕੱਟ ਕੇ ਉਸ ਨੂੰ ਦੇ ਸਕਦੇ ਹੋ। ਚੈੱਕ ਵਾਲੇ ਤਰੀਕੇ ਵਿੱਚ ਸਮਾਂ ਲੱਗਦਾ ਸੀ, ਤੁਸੀਂ ਖੁਦ ਵੀ ਚੈੱਕ ਤੋਂ ਪੈਸੇ ਕੱਢ ਸਕਦੇ ਸੀ।
ਆਮ ਤੌਰ 'ਤੇ, ਕਿਸੇ ਵੀ ਬੈਂਕ ਚੈੱਕ ਨੂੰ ਕਲੀਅਰ ਹੋਣ ਲਈ ਘੱਟੋ-ਘੱਟ 2 ਕੰਮਕਾਜੀ ਦਿਨ ਲੱਗਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ।
ਭਾਰਤੀ ਰਿਜ਼ਰਵ ਬੈਂਕ ਯਾਨੀ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਪ੍ਰਣਾਲੀ 'ਚ ਬਦਲਾਅ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਚੈੱਕ ਟ੍ਰਨਕੇਸ਼ਨ ਸਿਸਟਮ ਵਿੱਚ ਬਦਲਾਅ ਕੀਤਾ ਜਾਵੇਗਾ ਅਤੇ ਇਸ ਤਹਿਤ ਜਿਹੜਾ ਚੈੱਕ ਕਲੀਅਰ ਹੋਣ ਵਿੱਚ ਸਮਾਂ ਲੱਗਦਾ ਸੀ, ਉਹ ਨਹੀਂ ਲੱਗੇਗਾ। ਨਵੀਂ ਪ੍ਰਣਾਲੀ ਦੇ ਤਹਿਤ ਚੈੱਕ ਨੂੰ ਸਕੈਨ ਕੀਤਾ ਜਾਵੇਗਾ। ਅਤੇ ਪੈਸੇ ਕੁਝ ਘੰਟਿਆਂ ਵਿੱਚ ਖਾਤੇ ਵਿੱਚ ਪਹੁੰਚ ਜਾਣਗੇ। ਇਸ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ ਵੀ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ।