ਪੁਲਾੜ ਤੋਂ ਆ ਰਹੀ ਇੱਕ ਹੋਰ Tension, ਚੰਦਰਮਾ ਨਾਲ ਟਕਰਾਇਆ ਤਾਂ ਧਰਤੀ ਤੋਂ ਖਤਮ ਹੋ ਜਾਵੇਗਾ ਆਹ ਸ਼ਹਿਰ!
ਵਿਗਿਆਨੀਆਂ ਨੂੰ ਡਰ ਹੈ ਕਿ ਚੰਦਰਮਾ ਤੇ ਕੋਈ ਵਾਯੂਮੰਡਲ ਨਹੀਂ ਹੈ। ਅਜਿਹੇ ਵਿੱਚ ਐਸਟੇਰਾਇਡ ਦੀ ਗਤੀ ਘੱਟ ਨਹੀਂ ਹੋਵੇਗੀ। ਜੇਕਰ ਇਹ ਆਪਣੀ ਗਤੀ ਨਾਲ ਚੰਦਰਮਾ ਨਾਲ ਟਕਰਾਉਂਦਾ ਹੈ, ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ।
Asteroid
1/6
ਪੁਲਾੜ ਤੋਂ ਇੱਕ ਹੋਰ ਆਕਾਸ਼ੀ ਆਫ਼ਤ ਤੇਜ਼ੀ ਨਾਲ ਧਰਤੀ ਵੱਲ ਵਧ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਆਫ਼ਤ ਸਾਡੇ ਚੰਦਰਮਾ ਦੇ ਨਾਲ-ਨਾਲ ਧਰਤੀ ਲਈ ਵੀ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ, ਦਰਅਸਲ, ਧਰਤੀ ਵੱਲ ਵੱਧ ਰਹੇ ਇੱਕ ਵਿਸ਼ਾਲ ਐਸਟੇਰਾਇਡ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਨਾਸਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ 2024 YR4 ਨਾਮ ਦਾ ਇਹ ਐਸਟਰਾਇਡ ਧਰਤੀ ਨਾਲ ਟਕਰਾ ਸਕਦਾ ਹੈ।
2/6
ਹੁਣ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਹ ਐਸਟਰਾਇਡ ਨਾ ਸਿਰਫ਼ ਧਰਤੀ ਨਾਲ ਸਗੋਂ ਚੰਦਰਮਾ ਨਾਲ ਵੀ ਟਕਰਾ ਸਕਦਾ ਹੈ, ਜਿਸ ਨਾਲ ਭਾਰੀ ਤਬਾਹੀ ਹੋ ਸਕਦੀ ਹੈ।
3/6
ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼ ਦੇ ਇੱਕ ਅਧਿਐਨ ਦੇ ਅਨੁਸਾਰ, 2032 ਵਿੱਚ ਐਸਟਰਾਇਡ 2024 YR4 ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ 1 ਪ੍ਰਤੀਸ਼ਤ ਤੋਂ ਵੱਧ ਕੇ 2.3 ਪ੍ਰਤੀਸ਼ਤ ਹੋ ਗਈ ਹੈ।
4/6
ਵਿਗਿਆਨੀਆਂ ਨੂੰ ਡਰ ਹੈ ਕਿ ਚੰਦਰਮਾ 'ਤੇ ਕੋਈ ਵਾਯੂਮੰਡਲ ਨਹੀਂ ਹੈ। ਅਜਿਹੀ ਸਥਿਤੀ ਵਿੱਚ ਐਸਟੇਰਾਇਡ ਦੀ ਗਤੀ ਘੱਟ ਨਹੀਂ ਹੋਵੇਗੀ। ਜੇਕਰ ਇਹ ਆਪਣੀ ਗਤੀ ਨਾਲ ਚੰਦਰਮਾ ਨਾਲ ਟਕਰਾਉਂਦਾ ਹੈ, ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ।
5/6
ਚੰਦਰਮਾ 'ਤੇ ਸੈਂਕੜੇ ਮੀਟਰ ਚੌੜਾ ਟੋਆ ਬਣ ਸਕਦਾ ਹੈ, ਜਿਸ ਨਾਲ ਮਲਬਾ ਪੁਲਾੜ ਵਿੱਚ ਫੈਲ ਸਕਦਾ ਹੈ ਅਤੇ ਧਰਤੀ ਤੱਕ ਵੀ ਪਹੁੰਚ ਸਕਦਾ ਹੈ।
6/6
ਵਿਗਿਆਨੀ ਇਸ ਐਸਟਰਾਇਡ ਨੂੰ 'City Killer' ਕਹਿ ਰਹੇ ਹਨ, ਜੋ ਧਰਤੀ ਦੇ ਕਿਸੇ ਵੀ ਹਿੱਸੇ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।
Published at : 15 Feb 2025 11:22 AM (IST)