Drugs: ਜੇਕਰ ਤੁਹਾਡੇ ਘਰ 'ਚ ਵੀ ਕਿਸੇ ਨੂੰ ਨਸ਼ੇ ਦੀ ਆਦਤ, ਤਾਂ ਲਵਾਓ ਆਹ ਟੀਕਾ, ਨਹੀਂ ਰਹੇਗੀ ਆਦਤ
ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਕੱਲੇ 2021 ਵਿਚ ਲਗਭਗ 22 ਮਿਲੀਅਨ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ। ਹਾਲਾਂਕਿ, ਹੁਣ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਟੀਕਾ ਬਣਾਇਆ ਗਿਆ ਹੈ।
Download ABP Live App and Watch All Latest Videos
View In Appਇਹ ਟੀਕਾ ਬ੍ਰਾਜ਼ੀਲ ਦੇ ਖੋਜਕਰਤਾਵਾਂ ਨੇ ਤਿਆਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਸਿਰਫ ਨੌਜਵਾਨ ਨਸ਼ਾ ਹੀ ਨਹੀਂ ਛੱਡਣਗੇ ਸਗੋਂ ਉਹ ਨਸ਼ਿਆਂ ਵੱਲ ਦੇਖਣਗੇ ਤੱਕ ਨਹੀਂ।
ਬ੍ਰਾਜ਼ੀਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਖਾਸ ਤੌਰ 'ਤੇ ਕੋਕੀਨ ਦੇ ਆਦੀ ਲੋਕਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਯਕੀਨੀ ਤੌਰ 'ਤੇ ਇਸ ਗੱਲ 'ਤੇ ਸਵਾਲ ਹਨ ਕਿ ਇਹ ਕੋਕੀਨ ਦੇ ਪੀੜਤਾਂ ਦੀ ਕਿੰਨੀ ਮਦਦ ਕਰ ਸਕੇਗਾ। ਤੁਹਾਨੂੰ ਦੱਸ ਦਈਏ ਕਿ ਯੂਰਪ ਵਿੱਚ ਗਾਂਜੇ ਤੋਂ ਬਾਅਦ ਕੋਕੀਨ ਦੂਜਾ ਸਭ ਤੋਂ ਆਮ ਨਸ਼ਾ ਹੈ। ਇਸਦਾ ਮਤਲਬ ਹੈ ਕਿ ਉੱਥੇ ਹਰ ਦੂਜਾ ਵਿਅਕਤੀ ਕੋਕੀਨ ਲੈਂਦਾ ਹੈ। ਇਸ ਦੀ ਲਤ ਇੰਨੀ ਖ਼ਤਰਨਾਕ ਹੈ ਕਿ ਇਹ ਤੁਹਾਨੂੰ ਕੁਝ ਹੀ ਸਾਲਾਂ ਵਿਚ ਮੌਤ ਦੇ ਨੇੜੇ ਲੈ ਜਾਂਦੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕੋਕੀਨ ਤੁਹਾਡੇ ਸਰੀਰ ਵਿੱਚ ਜਾਂਦੀ ਹੈ, ਤਾਂ ਪੰਜ ਤੋਂ 30 ਮਿੰਟ ਦਾ ਸਮਾਂ ਸਭ ਤੋਂ ਖਤਰਨਾਕ ਹੁੰਦਾ ਹੈ। ਇਸ ਦੌਰਾਨ ਨਸ਼ੇੜੀ ਬੇਹੋਸ਼ ਰਹਿੰਦਾ ਹੈ।
ਇਸ ਵੈਕਸੀਨ ਨੂੰ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਜੇਕਰ ਇਹ ਟੀਕਾ ਕਿਸੇ ਵਿਅਕਤੀ ਨੂੰ ਦਿੱਤਾ ਜਾਵੇ ਤਾਂ ਇਹ ਸਰੀਰ ਵਿੱਚ ਪਹੁੰਚਦੇ ਹੀ ਕੋਕੀਨ ਦੇ ਪ੍ਰਭਾਵ ਨੂੰ ਘੱਟ ਕਰ ਦੇਵੇਗਾ।
ਹਾਲਾਂਕਿ, ਇਸ ਨਾਲ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਕੋਕੀਨ ਦੇ ਆਦੀ ਲੋਕ ਓਵਰਡੋਜ਼ ਲੈਣਾ ਸ਼ੁਰੂ ਕਰ ਦੇਣਗੇ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।